spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਸਵੀਪ ਟੀਮ ਗੁਰਦਾਸਪੁਰ ਵੱਲੋਂ ਵੋਟਰ ਜਾਗਰੂਕਤਾ ਕੈਂਪ

ਜ਼ਿਲ੍ਹਾ ਸਵੀਪ ਟੀਮ ਗੁਰਦਾਸਪੁਰ ਵੱਲੋਂ ਵੋਟਰ ਜਾਗਰੂਕਤਾ ਕੈਂਪ

ਬਟਾਲਾ, 22  ਸਤੰਬਰ  ((ਮੁਨੀਰਾ ਸਲਾਮ ਤਾਰੀ)) ਜਿਲਾ ਸਵੀਪ ਟੀਮ ਗੁਰਦਾਸਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀ੍ ਹਰਗੋਬਿੰਦਪੁਰ ਸਾਹਿਬ ਵਿਖੇ ਵੋਟਰ ਜਾਗਰੂਕਤਾ ਕੈਂਪ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫਾਕ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਹਰਪਾਲ ਸਿੰਘ ਸੰਧਾਵਾਲੀਆਪ੍ਰਿੰਸੀਪਲ- ਕਮ- ਨੋਡਲ ਅਫਸਰ ਸਵੀਪ  ਬਲਾਕ  ਸੀ੍ ਹਰਗੋਬਿੰਦਪੁਰ ਸ਼੍ਰੀਮਤੀ ਰਜਨੀ ਬਾਲਾ (ਸਟੇਟ ਅਵਾਰਡੀ) ਅਤੇ ਜ਼ਿਲ੍ਹਾ ਸਵੀਪ ਟੀਮ ਦੀ ਅਗਵਾਈ ਵਿੱਚ ਲਗਾਇਆ ਗਿਆ। ਜਿਸ ਵਿੱਚ  ਪ੍ਰਿੰਸੀਪਲ ਮੈਡਮ ਰਜਨੀ ਬਾਲਾ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਅਤੇ ਹੋਰ  ਲੋਕਾਂ ਨੂੰ ਵੋਟ  ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਵੋਟਰਾਂ  ਨੂੰ ਜਿਨ੍ਹਾਂ ਦੀ ਵੋਟ ਬਣ ਚੁੱਕੀ ਹੈ ਉਹਨਾਂ ਨੂੰ ਆਪਣੀ ਵੋਟ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪ੍ਰੇਰਿਤ ਕੀਤਾ।

 ਇਸ ਮੌਕੇ ਜ਼ਿਲ੍ਹਾ ਸਵੀਪ ਟੀਮ ਗੁਰਦਾਸਪੁਰ ਦੇ ਮੈਂਬਰ ਸ. ਗੁਰਮੀਤ ਸਿੰਘ ਭੋਮਾ ( ਨੈਸ਼ਨਲ ਅਵਾਰਡੀ) ਨੇ ਵੀ ਵੋਟਰਾਂ ਨੂੰ ਅਪਣੀ ਵੋਟ ਆਨਲਾਈਨ ਬਣਾਉਣ ਆਪਣਾ ਪਤਾ ਬਦਲਣ ਅਤੇ ਵੋਟਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਵੋਟਰ ਹੈਲਪ ਲਾਈਨ  ਐਪ   ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ  । ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਹੁਣ ਨਵੀਂਆਂ ਵੋਟਾਂ ਸਾਲ ਵਿੱਚ ਚਾਰ ਵਾਰ  ਬਣਾਈਆਂ ਜਾ ਸਕਦੀਆਂ ਹਨ

ਇਸ ਮੌਕੇ  ਇੰਚਾਰਜ ਪਿ੍ੰਸੀਪਲ ਸਸਸ ਵੀਲਾ ਬੱਜੂ ਕੰਵਲਜੀਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਕੌਂਸਲਰ ਸ੍ਰੀ ਹਰਗੋਬਿੰਦਪੁਰਬੀ਼.ਐਲ਼. ਓ.  ਗੁਰਜੀਤ ਕੌਰਪ੍ਰੀਤ ਕੌਰਸਰਬਜੀਤ ਕੌਰਰਣਜੀਤ ਕੌਰਅਮਨਦੀਪ ਕੌਰ ਚਰਨਜੀਤ ਸਿੰਘਮਾਸਟਰ ਲਖਵਿੰਦਰ ਸਿੰਘ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ  ਹਾਜਰ ਸਨ।

 ਆਖਰ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਰਜਨੀ ਬਾਲਾ ਵੱਲੋਂ ਜਾਗਰੂਕਤਾ ਕੈਂਪ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਸਟੇਟ ਸੰਚਾਲਨ ਦੇ ਫ਼ਰਜ਼ ਸ੍ਰ ਹਰਪਾਲ ਸਿੰਘ ਡੀ.ਪੀ.ਈ.

 ਵੱਲੋਂ ਬਾਖੂਬੀ ਨਿਭਾਏ ਗਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments