spot_img
Homeਮਾਝਾਗੁਰਦਾਸਪੁਰ" ਵਿਦਿਆਰਥੀ ਜੀਵਨ ਵਿਚ ਨਸ਼ੇ ਸਬੰਧੀ ਜਾਗਰੂਕਤਾ ਜਰੂਰੀ- ਬੀ ਈ ਈ ਸੁਰਿੰਦਰ...

” ਵਿਦਿਆਰਥੀ ਜੀਵਨ ਵਿਚ ਨਸ਼ੇ ਸਬੰਧੀ ਜਾਗਰੂਕਤਾ ਜਰੂਰੀ- ਬੀ ਈ ਈ ਸੁਰਿੰਦਰ ਕੌਰ

 

ਕਾਦੀਆ 21 ਸਤੰਬਰ, ( ਸਲਾਮ ਤਾਰੀ ): ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ .ਐੱਮ .ਓ ਡਾਕਟਰ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਬਲਾਕ ਪੱਧਰ ਤੇ ਬਣਾਈ ਨਸ਼ਾ ਵਿਰੋਧੀ ਟੀਮ ਵੱਲੋਂ ਸਿਪਾਹੀ ਹੀਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ । ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ ਅਤੇ ਹੇਲਥ ਇੰਸਪੈਕਟਰ ਕੁਲਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਭੈੜੇ ਪ੍ਰਭਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੀਆਂ ਹੋਇਆ ਵਿਦਿਆਰਥੀਆਂ ਨੂੰ ਨਸ਼ੇ ਸਬੰਧੀ ਜਾਗਰੂਕ ਕੀਤਾ। ਪੰਜਾਬ ਵਿਚ ਨਸ਼ਿਆਂ ਦਾ ਚੋਥਾ ਦਰਿਆ ਜਿਹੜਾ ਵਗ ਰਿਹਾ ਹੈ ਇਸਨੇ ਪੁਰੀ ਤਰਾਂ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰ ਦੇਣਾ ਹੈ ਲੋੜ ਹੈ ਵੇਲਾ ਸੰਭਾਲਣ ਦੀ। ਆਪਣੀ ਜਵਾਨੀ ਨੂੰ ਸਹੀ ਰਾਹੇ ਪਾਉਣ ਦੀ। ਅਨਿਲ ਕੁਮਾਰ ਕੌਨਸਲਰ ਨੇ ਸਾਰਿਆਂ ਨੂੰ ਨਸ਼ਾ ਛੁਡਾਊ ਕੇਂਦਰ ਓਟ ਭਾਮ ਬਾਰੇ ਜਾਣਕਾਰੀ ਦਿੱਤੀ ਗਈ। ਜਿੱਥੇ ਇਲਾਜ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ । ਇਸ ਮੌਕੇ ਤੇ ਪ੍ਰਿੰਸੀਪਲ ਲਖਵਿੰਦਰ ਸਿੰਘ, ਬਲਾਕ ਐਜੂਕੇਟਰ ਸੁਰਿੰਦਰ ਕੌਰ, ਮੈਡਮ ਅਮਨਦੀਪ ਕੌਰ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਸਿੰਘ , ਸਰਬਜੀਤ ਸਿੰਘ ਹੇਲਥ ਵਰਕਰ , ਹੈਲਥ ਵਰਕਰ ਪਰਜੀਤ ਸਿੰਘ ਮੌਕੇ ਤੇ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments