spot_img
Homeਮਾਝਾਗੁਰਦਾਸਪੁਰਵਿਸ਼ਵ ਮੁੱਢਲੀ ਸਹਾਇਤਾ ਦਿਵਸ-2022 “ਮਾਨਵ ਸੇਵਾ ਸੰਕਲਪ ਦਿਵਸ” ਵਜੋਂ ਮਨਾਇਆ

ਵਿਸ਼ਵ ਮੁੱਢਲੀ ਸਹਾਇਤਾ ਦਿਵਸ-2022 “ਮਾਨਵ ਸੇਵਾ ਸੰਕਲਪ ਦਿਵਸ” ਵਜੋਂ ਮਨਾਇਆ

ਬਟਾਲਾ 12  ਸਤੰਬਰ (ਮੁਨੀਰਾ ਸਲਾਮ ਤਾਰੀ) ਸੇਵਾ ਦੇ ਪੁੰਜ ਤੇ ਮੁੱਢਲੀ ਸਹਾਇਤਾ ਦੇ ਬਾਨੀਭਾਈ ਘਨੱਈਆ ਜੀ ਦੇ 304ਵੇਂ ਪਰਲੋਕ ਗਮਨ ਦਿਵਸ ਮੌਕੇ ਮਾਨਵ ਸੇਵਾ ਸੰਕਲਪ ਦਿਵਸ” ਮਨਾਇਆ ਗਿਆ । ਸਥਾਨਿਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸਪੋਸਟ ਨੰ. ਵਲੋਂਜ਼ੋਨ-4-ਸਲੂਸ਼ਨ-ਨਵੀ ਦਿੱਲੀ ਦੇ ਪੰਜਾਬ ਅੰਬੈਸਡਰ ਤੇ ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ ਦੇ ਸਹਿਯੋਗ ਨਾਲ ਸ੍ਰੀ ਗੁਰੁ ਨਾਨਕ ਦੇਵ ਜੀ ਅਕੈਡਮੀਓਠੀਆਂ ਵਿਖੇ ਜਾਗਰੂਕ ਕੈਂਪ ਲਗਾਇਆ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘਸੀ.ਡੀ. ਵਲੰਟੀਅਰ ਹਰਪ੍ਰੀਤ ਸਿੰਘ ਤੇ ਰਜਿੰਦਰ ਸਿੰਘ ਦੇ ਨਾਲ ਪ੍ਰਿੰਸੀਪਲ ਸ਼ਰਨਜੀਤ ਸਿੰਘ ਅਧਿਆਪਕਾ ਪਰਮਿੰਦਰ ਕੌਰਦਲਜੀਤ ਕੌਰ ਤੇ ਵਿਦਿਆਰਥੀ ਮੌਜੂਦ ਸਨ।

 ਇਸ ਮੌਕੇ ਕੈਂਪ ਦੇ ਸ਼ੁਰੂਆਤ ਚ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਭਾਈ ਘੱਨਈਆ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਨਾ ਕੋ ਬੈਰੀ ਨਹੀਂ ਬੇਗਾਨਾ” ਦੇ ਸਿਧਾਂਤ ਨੂੰ ਮੰਨਦੇ ਹੋਏ ਆਪਣੇ ਅਤੇ ਦੁਸ਼ਮਣ ਫੌਜਾਂ ਦੇ ਜਖਮੀਆਂ ਨੂੰ ਪਾਣੀ ਛਕਾਉਣ ਦੇ ਨਾਲ ਮਰ੍ਹਮ-ਪੱਟੀ ਵੀ ਕਰਦੇ ਸਨ । ਇਥੋ ਹੀ ਬਿਨਾਂ ਵਿਤਕਰੇ ਮਨੁੱਖੀ ਸੇਵਾ ਭਾਵ ਮੁੱਢਲੀ ਸਹਾਇਤਾ ਦੀ ਪ੍ਰੰਪਰਾ 1704-05 ਤੋਂ ਸ਼ੁਰੂ ਹੋਈ । ਵਿਸ਼ਵ ਮੁੱਢਲੀ ਸਹਾਇਤਾ ਦਿਵਸ ਮੌਕੇ ਭਾਈ ਘੱਨਈਆ ਜੀ ਦੇ ਪਰਲੋਕ ਗਮਨ ਦਿਵਸ ਨੂੰ ਮਾਨਵ ਸੇਵਾ ਸੰਕਲਪ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਸਾਨੂੰ ਸਾਰਿਆ ਨੰ ਉਹਨਾਂ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦਾ ਹੈ ਤੇ ਸਮੁੱਚੀ ਮਾਨਵਤਾ ਦੀ ਸੇਵਾ ਕਰਨੀ ਚਾਹੀਦ ਹੈ।

ਇਸ ਤੋ ਅਗੇ ਉਹਨਾਂ ਕਿਹਾ ਕਿ ਜਿੰਦਗੀਆਂ ਬਚਾਉਣ ਲਈਮੁੱਢਲੀ ਸਹਾਇਤਾ ਦੇ ਗੁਰਹਰ ਨਾਗਰਿਕ ਸਿੱਖਿਅਤ ਹੋਵੇ” ਵਿਸ਼ਵ ਮੁੱਢਲੀ ਸਹਾਇਤਾ-2022 ਦਾ ਵਿਸ਼ਾ ਹੈ। ਇਹ ਬਹੁਤ ਜਰੂਰੀ ਤੇ ਅਹਿਮ ਵਿਸ਼ਾ ਹੈ ਜਿਸ ਤੇ ਜਾਗਰੂਕ ਹੋਣਾ ਲਾਜ਼ਮੀ ਹੈ। ਜੇਕਰ ਕਿਸੇ ਵੀ ਹਾਦਸੇ ਮੌਕੇ ਐਂਬੂਲੈਂਸ ਜਾਂ ਡਾਕਟਰੀ ਸਹਾਇਤਾ ਲਈ ਫੋਨ ਕਰ ਦਿੱਤਾ ਜਾਵੇ ਤਾਂ ਇਹ ਵੀ ਇਕ ਪੀੜਤ ਦੀ ਮਦਦ ਹੀ ਹੈ । ਬਾਹਰੀ ਸਹਾਇਤਾ ਆਉਣ ਤੱਕ ਸਹੀ ਤਰੀਕੇ ਨਾਲ ਸਿੱਖਿਅਤ ਵਿਅਕਤੀ ਵਲੋਂ ਮੁਢੱਲੀ ਸਹਾਇਤਾ ਕਰ ਦਿੱਤੀ ਜਾਵੇ ਤਾਂ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ । ਉਹਨਾਂ ਵਲੋ ਫਸਟ ਏਡ ਬਾਕਸ ਬਾਰੇ ਜਾਣਕਾਰੀ ਤੇ ਫਾਇਦੇ ਵੀ ਦਸੇ ਗਏ । ਵਿਦਿਆਰਥੀਆਂ ਚ ਹਰਮਨ ਕੌਰਜੀਵੀਕਾਸ਼ਰਨਦੀਪ ਕੌਰਹਰਲੀਨ ਕੌਰਮਹਿਕਪ੍ਰੀਤ ਸਿੰਘ ਤੇ ਗੁਰਿੰਦਰ ਸਿੰਘ ਵਲੋ ਵੀਚਾਰਾਂ ਦੀ ਸਾਂਝ ਪਾਈ ਗਈ।
ਆਖਰ ਵਿਚ ਵਿਚ ਜਨ ਹਿਤ ਜਾਗਰੂਕ ਤਹਿਤ ਐਮਰਜੈਂਸੀ ਨੰਬਰ ਦਰਸਾਉਦਾ ਬੋਰਡ ਸਕੂਲ ਚ ਲਗਾਇਆ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments