ਦੀਆਂ 9 ਸਤੰਬਰ (ਸਲਾਮ ਤਾਰੀ)
ਸਿਵਲ ਸਰਜਨ ਗੁਰਦਾਸਪੁਰ ਡਾ÷ ਹਰਭਜਨ ਰਾਮ ਮਾਂਡੀ ਜੀ ਅਤੇ ਡਾ÷ਪ੍ਰਭਜੋਤ ਕਲਸੀ ਐਪੀਡਮਾਲੋਜਿਸਟ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਹਰਚੋਵਾਲ ਅੱਡੇ ਉਪਰ ਦੁਕਾਨਾਦਾਰਾਂ ਨੂੰ ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਵਲੋਂ ਸੁਕਰਵਾਰ ਨੂੰ ਮਨਾਏ ਜਾ ਰਹੇ ਡ੍ਰੀ ਡੇਅ ਬਾਰੇ ਦੱਸਿਆ ਕਿ ਇਸ ਦਿਨ ਕੂਲਰਾਂ ਫ੍ਰਿਜ ਦੀਆਂ ਟਰੇਆ ਨੂੰ ਇਕ ਦਿਨ ਸੁਕਾ ਕੇ ਦੁਬਾਰਾ ਪਾਣੀ ਪਾ ਲੈਣਾਂ ਚਾਹੀਦਾ ਹੈ ਕਿਉਂਕਿ ਇਕ ਦਿਨ ਚੀਜਾਂ ਨੂੰ ਸੁਕਾ ਨਾਲ ਡੈਗੁ ਦੇ ਅੰਡੇ ਖ਼ਤਮ ਹੋ ਜਾਂਦੇ ਹਨ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਵਲੋਂ ਦੁਕਾਨਦਾਰਾਂ ਨੂੰ ਦੱਸਿਆ ਕਿ ਮਲੇਰੀਆ ਅਤੇ ਡੈਂਗੂ ਮੱਛਰ ਸਾਫ ਅਤੇ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ।ਇਸ ਲਈ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਖੜੇ ਪਾਣੀ ਵਿਚ ਸੜੇ ਕਾਲੇ ਤੇਲ ਦਾ ਛਿੜਕਾਅ ਕਰੋ ਆਪਣੇ-ਆਪ ਨੂੰ ਮੱਛਰਾ ਦੇ ਕੱਟਣ ਤੋ ਬਚਾਉ,ਰਾਤ ਨੂੰ ਸੌਣ ਵੇਲੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉ ਅਤੇ ਮੱਛਰਦਾਨੀਆ ਦਾ ਪ੍ਰਯੋਗ ਕਰੋ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਦੋਂ ਵੀ ਕਿਸੇ ਨੂੰ ਬੁਖਾਰ ਹੁੰਦਾ ਹੈ ਸਬ ਤੋ ਪਹਿਲਾਂ ਆਪਣੇ ਖੂਨ ਦੀ ਜਾਂਚ ਸਰਕਾਰੀ ਹਸਪਤਾਲ ਤੋ ਕਰਵਾਈ ਜਾਵੇ ਤਾਂ ਜੋ ਮਲੇਰੀਆ ਅਤੇ ਡੈਂਗੂ ਬੁਖਾਰ ਦੀ ਜਾਂਚ ਸਮੇ ਸਿਰ ਹੋ ਸਕੇ ਤੇ ਜੋ ਮਲੇਰੀਆ ਅਤੇ ਡੈਂਗੂ ਦਾ ਇਲਾਜ ਮੁਫ਼ਤ ਹੋ ਸਕੇ।ਇਸ ਮੌਕੇ ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਤਜਿੰਦਰ ਸਿੰਘ ਬਿਕਰਮਜੀਤ ਸਿੰਘ ਰਛਪਾਲ ਸਿੰਘ ਸਰਵਣ ਸਿੰਘ ਗੁਰਬਿੰਦਰ ਸਿੰਘ ਹੈਲਥ ਵਰਕਰ ਹਾਜ਼ਰ ਹਾਜ਼ਰ ਸਨ