spot_img
Homeਮਾਝਾਗੁਰਦਾਸਪੁਰਮਾਤਾ ਪ੍ਰਕਾਸ਼ ਕੌਰ ਨੇ 95 ਸਾਲ ਦੀ ਉਮਰ ਵਿੱਚ 'ਪੰਜਾਬੀ ਸੱਥ' ਲਈ...

ਮਾਤਾ ਪ੍ਰਕਾਸ਼ ਕੌਰ ਨੇ 95 ਸਾਲ ਦੀ ਉਮਰ ਵਿੱਚ ‘ਪੰਜਾਬੀ ਸੱਥ’ ਲਈ ਤਿਆਰ ਕੀਤੀ ਚੰਗੇਰ

ਕਾਦੀਆਂ 28 ਜੂਨ(ਸਲਾਮ ਤਾਰੀ )  ਪੁਰਾਣੇ ਪੰਜਾਬੀ ਸੱਭਿਆਚਾਰ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਮਾਤਾ ਪ੍ਰਕਾਸ਼ ਕੌਰ ਸੁਪਤਨੀ ਸ. ਕਰਤਾਰ ਸਿੰਘ ਪਿੰਡ ਪਸਿਆਲ (ਰਾਏਪੁਰ) ਨੇ 95 ਸਾਲ ਦੀ ਉਮਰ ਵਿੱਚ ‘ਪੰਜਾਬੀ ਸੱਥ’ ਲਈ ਇੱਕ ਚੰਗੇਰ ਤਿਆਰ ਕਰਕੇ ਅੱਜ ‘ਪੰਜਾਬੀ ਸੱਥ’ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਭੇਟ ਕੀਤੀI ਮਾਤਾ ਜੀ ਦੇ ਸਪੁੱਤਰ ਬਾਬਾ ਜਾਗੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਉਹਨਾਂ ਨੇ ਇਸ ਚੰਗੇਰ ਲਈ ਖੱਗੇ ਹਿਮਾਚਲ ਪ੍ਰਦੇਸ਼ ਤੋਂ ਮੰਗਵਾ ਕੇ ਮਾਤਾ ਜੀ ਨੇ ਖ਼ੁਦ ਰੰਗ ਚੜ੍ਹਾ ਕੇ ਇੱਕ ਯਾਦਗਾਰ ਵਜੋਂ ਇਹ ਚੰਗੇਰ ਤਿਆਰ ਕੀਤੀ ਹੈI ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਾਬਾ ਜਾਗੀਰ ਸਿੰਘ ਜੀ ‘ਪੰਜਾਬੀ ਸੱਥ’ ਲਈ ਨਾਨਕਸ਼ਾਹੀ ਇੱਟਾਂ ਦੀ ਸੇਵਾ ਕਰ ਚੁਕੇ ਹਨI ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਮੈਂਬਰਾਂ ਦੇ ਸਹਿਯੋਗ ਨਾਲ਼ ਤਿਆਰ ਕੀਤੀ ਇਹ ‘ਪੰਜਾਬੀ ਸੱਥ’ ਇੱਕ ਸੁਨਹਿਰੀ ਯਾਦਗਰ ਹੈI ਸਿੱਖਿਆ ਵਿਭਾਗ ਵੱਲੋਂ ਵੀ ਇਸ ਨੂੰ #ਵਿਰਾਸਤੀ_ਪਾਰਕ* ਦਾ ਦਰਜਾ ਮਿਲ਼ਣਾ, ਹਰ ਪੰਜਾਬੀ ਲਈ ਇੱਕ ਮਾਣ ਵਾਲ਼ੀ ਗੱਲ ਹੈI ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ, ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਅਤੇ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਉੱਪ ਪ੍ਰਧਾਨ ਮੈਡਮ ਪੁਸ਼ਪਾ ਦੇਵੀ, ਮੈਡਮ ਰਣਬੀਰ ਕੌਰ, ਮੈਡਮ ਸ਼ਮਾਂ ਬੇਦੀ, ਮੈਡਮ ਪਰਮਜੀਤ ਅਤੇ ਮੈਡਮ ਨੀਲਮ ਨੇ, ਮਾਤਾ ਜੀ ਅਤੇ ਉਹਨਾਂ ਨਾਲ਼ ਆਏ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕਰਦਿਆਂ ਮਾਤਾ ਜੀ ਨੂੰ ਇੱਕ ਯਾਦਗਾਰੀ-ਚਿੰਨ੍ਹ ਭੇਟ ਕੀਤਾ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ। ਇਸ ਸਮੇਂ ਜ਼ਿਲ੍ਹਾ ਪੰਜਾਬੀ ਸਭਾ ਮੈਂਬਰਾਂ ਨੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਗੁਰਦਾਸਪੁਰ ਦੇ ਇੰਚਾਰਜ ਪ੍ਰਿੰਸੀਪਲ ਸੁਰਿੰਦਰ ਕੁਮਾਰ ਅਤੇ ਟੀਮ ਮੈਂਬਰਾਂ ਨਵਦੀਪ ਸ਼ਰਮਾ, ਕਮਲਜੀਤ ਅਤੇ ਦਲਜੀਤ ਸਿੰਘ ਨੂੰ ਪੰਜਾਬੀ ਮਾਂ-ਬੋਲੀ ਦੇ ਪਿਆਰ ਨੂੰ ਪ੍ਰਗਟ ਕਰਦੀਆਂ ਤਖ਼ਤੀਆਂ ਭੇਟ ਕੀਤੀਆਂI

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments