spot_img
Homeਮਾਝਾਗੁਰਦਾਸਪੁਰਅਮਿੱਟ ਛਾਪ ਛੱਡਦੀਆਂ ਸੈਂਟਰ ਬੱਬਰੀ ਦੀਆਂ ਖੇਡਾਂ ਸਫਲਤਾਪੂਰਵਕ ਸੰਪੰਨ

ਅਮਿੱਟ ਛਾਪ ਛੱਡਦੀਆਂ ਸੈਂਟਰ ਬੱਬਰੀ ਦੀਆਂ ਖੇਡਾਂ ਸਫਲਤਾਪੂਰਵਕ ਸੰਪੰਨ

ਗੁਰਦਾਸਪੁਰ, 1 ਸਤੰਬਰ ( ਸਲਾਮ ਤਾਰੀ )
ਜਿਲਾ ਸਿੱਖਿਆ ਅਫ਼ਸਰ ਐਲੀ. ਅਮਰਜੀਤ ਸਿੰਘ ਭਾਟੀਆ ਦੀ ਯੋਗ ਅਗਵਾਈ ਵਿੱਚ ਉਪ ਜਿਲਾ ਸਿੱਖਿਆ ਅਫਸਰ ਬਲਬੀਰ ਸਿੰਘ ਦੇ ਸਹਿਯੋਗ ਨਾਲ ਬੀਤੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਵਿਖੇ ਸੈਂਟਰ ਪੱਧਰ ‘ਤੇ ਕਰਵਾਈਆਂ ਖੇਡਾਂ ਸਫਲਤਾਪੂਰਵਕ ਸੰਪੰਨ ਹੋ ਗਈਆਂ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਬਲਾਕ ਸਿੱਖਿਆ ਅਫਸਰ ਦੀ ਗੁਰਇਕਬਾਲ ਸਿੰਘ ਅਤੇ ਐਸ.ਐਚ.ਓ ਅਮਰੀਕ ਸਿੰਘ ਵੱਲੋਂ ਵਿਸ਼ੇਸ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਗੁਰਇਕਬਾਲ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ।
ਬਲਾਕ ਸਪੋਰਟਸ ਅਫਸਰ ਪ੍ਰੋ. ਕਰਮਜੀਤ ਸਿੰਘ ਹਾਜ਼ਰ ਹੋਏ। ਇਸ ਦੌਰਾਨ ਸੈਂਟਰ ਮੁੱਖ ਅਧਿਆਪਕ ਹਰਪ੍ਰੀਤ ਕੌਰ ਨੇ ਆਏ ਹੋਏ ਅਧਿਆਪਕਾਂ ਅਤੇ ਬੱਚਿਆਂ ਦਾ ਸਵਾਗਤ ਕੀਤਾ। ਹੈਡ ਟੀਚਰ ਰਜਿੰਦਰਪਾਲ ਕੌਰ ਵੱਲੋਂ ਅਤੇ ਸਟਾਫ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਸੀ ਜਿਸ ਦੀ ਹਰ ਇੱਕ ਨੇ ਪ੍ਰਸੰਸਾ ਕੀਤੀ। ਇਸ ਦੌਰਾਨ ਸਮਾਜਿਕ ਵਰਕਰ ਹਰਜੀਤ ਸਿੰਘ ਕਾਹਲੋਂ ਨੂੰ ਉਨਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਡ ਟੀਚਰ ਪੁਸ਼ਪਿੰਦਰ ਕੌਰ, ਕੁਲਵੰਤ ਕੌਰ, ਹੈਡ ਟੀਚਰ ਸਰਜੀਵਨ ਕੌਰ, ਹੈਡ ਟੀਚਰ ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਤਰਨਜੀਤ ਸਿੰਘ, ਸਿਕੰਦਰਲਾਲ ਸ਼ਰਮਾ, ਸੰਦੀਪ ਸਿੰਘ, ਮਨਪ੍ਰੀਤ ਕੌਰ, ਸੁਰਿੰਦਰ ਕੌਰ, ਰਾਜਦੀਪ ਕੌਰ, ਅਨੂਜੋਨ, ਯੋਗੇਸ਼ ਸਾਰੰਗਲ, ਦਲਬੀਰ ਸਿੰਘ, ਵਿਕਰਮ ਕੋਡਲ, ਸੁਖਵਿੰਦਰ ਕੌਰ, ਨੀਲਮ ਕੁਮਾਰੀ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments