spot_img
Homeਮਾਝਾਗੁਰਦਾਸਪੁਰਡ੍ਰਾਈ ਡੇ ਅਧੀਨ ਕੀਤੀ ਕਾਰਵਾਈ

ਡ੍ਰਾਈ ਡੇ ਅਧੀਨ ਕੀਤੀ ਕਾਰਵਾਈ

ਹਰਚੋਵਾਲ2 ਸਟੰਬਰ, (ਮੁਨੀਰਾ ਸਲਾਮ ਤਾਰੀ)- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਮੋਹਪ੍ਰੀਤ ਸਿੰਘ ਦੀ ਅਗਵਾਈ ਹੇਠ ਬਲਾਕ ਭਾਮ ਦੇ ਵੱਖੋ ਵੱਖਰੇ ਸਿਹਤ ਕੇਂਦਰਾਂ ਅਤੇ ਸੀ ਐੱਚ ਸੀ ਭਾਮ ਵਿਖੇ ਫਰਾਈ ਡੇ -ਡ੍ਰਾਈ ਡੇ ਅਧੀਨ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਹੇਠ ਜਮਾਂ ਪਾਣੀ ਦਾ ਨਿਕਾਸ ਕਰਵਾਇਆ ਗਿਆ, ਕਈ ਥਾਂਵਾਂ ਤੇ ਜਮਾਂ ਪਾਣੀ ਤੇ ਕਾਲਾ ਤੇਲ ਦਾ ਛਿੜਕਾਅ ਕੀਤਾ ਗਿਆ। ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਵਿਚ ਡੇਂਗੂ- ਮਲੇਰੀਆ ਦਾ ਖ਼ਤਰਾ ਬਹੁਤ ਵੱਧ ਹੁੰਦਾ ਹੈ ਇਸ ਕਰਕੇ ਕੰਮਕਾਜੀ ਸੰਸਥਾਵਾਂ ਤੇ ਘਰਾਂ ਵਿਚ ਕੂਲਰਾਂ, ਫਰਿਜ ਪਿੱਛੇ ਦੀ ਟਰੈ,ਟੁੱਟੇ ਬਰਤਨਾਂ ,ਗਮਲਿਆਂ ਵਿਚ ਪਾਣੀ ਇਕੱਠੇ ਨਹੀਂ ਹੋਣ ਦੇਣਾ ਚਾਹੀਦਾ ਜਾਂ ਹਫਤੇ ਦਰ ਹਫਤੇ ਸਾਫ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਨੂੰ ਵੀ ਅਗਰ ਤੇਜ ਬੁਖਾਰ, ਸਿਰਦਰਦ, ਉਲਟੀਆਂ ਹੋਣ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਵਿਚ ਜਾਕੇ ਇਲਾਜ ਕਰਵਾਉਣਾ ਚਹਿਦਾ ਹੈ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਕੁਲਜੀਤ ਸਿੰਘ ਹੇਲਥ ਇੰਸਪੈਕਟਰ, ਸਰਬਜੀਤ ਸਿੰਘ ਹੇਲਥ ਵਰਕਰ, ਪਰਜੀਤ ਸਿੰਘ ਹੇਲਥ ਵਰਕਰ, ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments