spot_img
Homeਮਾਝਾਗੁਰਦਾਸਪੁਰ*ਕਲੱਸਟਰ ਮੁੱਲਾਂਵਾਲ ਵਿਖੇ ਖੇਡਾਂ ਕਰਵਾਈਆਂ ਗਈਆਂ

*ਕਲੱਸਟਰ ਮੁੱਲਾਂਵਾਲ ਵਿਖੇ ਖੇਡਾਂ ਕਰਵਾਈਆਂ ਗਈਆਂ

ਕਾਹਨੂੰਵਾਨ 31 ਅਗਸਤ (ਸਲਾਮ ਤਾਰੀ ) *

* ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮੁੱਲਾਂਵਾਲ ਵਿਖੇ ਕਲੱਸਟਰ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 1 ਲਖਵਿੰਦਰ ਸਿੰਘ ਸ਼ੇਖੋ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੈਂਟਰ ਮੁੱਖ ਅਧਿਆਪਕ ਪਲਵਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਕਲੱਸਟਰ ਪੱਧਰ ਦੀਆਂ ਖੇਡਾਂ ਕਰਵਾਈਆਂ ਜਿਸ ਵਿੱਚ ਪਹਿਲੇ ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਬੀ.ਪੀ.ਈ.ਓ. ਲਖਵਿੰਦਰ ਸਿੰਘ ਸ਼ੇਖੋ ਵੱਲੋਂ ਇਨਾਮ ਤਕਸੀਮ ਕੀਤੇ ਗਏ।ਇਸ ਦੌਰਾਨ ਬੀ.ਪੀ.ਈ.ਓ. ਸ਼ੇਖੋ ਨੇ ਜੇਤੂ ਰਹੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬੀ.ਪੀ.ਈ.ਓ. ਸ਼ੇਖੋ ਵੱਲੋਂ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਬੈਗ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਐਮਟੀ ਮਲਕੀਤ ਸਿੰਘ ,ਬੀਐਮਟੀ ਨਸ਼ੀਬ ਸਿੰਘ ,ਬਲਾਕ ਖੇਡ ਅਫ਼ਸਰ ਸ.ਰਾਜਵਿੰਦਰ ਸਿੰਘ ਬਾਜਵਾ ,ਮੈਡਮ ਪਲਵਿੰਦਰ ਬਾਜਵਾ ਸੈਂਟਰ ਹੈੱਡ ਟੀਚਰ , ਹੈਂਡ ਟੀਚਰ ਗੁਰਮੇਜ ਸਿੰਘ ,ਗੁਰਪ੍ਰਤਾਪ ਸਿੰਘ ,ਜਸਵਿੰਦਰ ਸਿੰਘ ,ਪਰਗਟ ਸਿੰਘ ,ਅਨਿਲ ਕੁਮਾਰ ,ਜੀਵਨ ਜੋਤੀ ,ਮੈਡਮ ਹਰਪ੍ਰੀਤ ਕੌਰ ,ਸਪਨਾ ਦੇਵੀ, ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments