spot_img
Homeਮਾਝਾਗੁਰਦਾਸਪੁਰਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ...

ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਕਾਦੀਆਂ 29 ਅਗਸਤ (ਮੁਨੀਰਾ ਸਲਾਮ ਤਾਰੀ) :- ਅੱਜ ਆਜ਼ਾਦੀ ਦੀ 75ਵੀਂ ਵਰਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ ਸਰਕਾਰੀ ਮਾਡਲ ਸੀਨੀ: ਸੈਕੰਃ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਸੈਕੰ: ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ ਅਤੇ ਸਹਾਇਕ ਨੋਡਲ ਅਫ਼ਸਰ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਸ ਕੌਂਸਲਰ ਨੇ ਦੱਸਿਆ ਕਿ ਬਲਾਕ ਪੱਧਰ ਤੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਵੱਲੋਂ ਅੱਜ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਗਈ ਹੈ ਅਤੇ ਅੱਜ ਪਹਿਲੇ ਦਿਨ ਭਾਸ਼ਣ, ਲੇਖ ਲਿਖਣ ਅਤੇ ਪੇਂਟਿੰਗ ਮੁਕਾਬਲੇ ਮਿਡਲ ਅਤੇ ਸੈਕੰਡਰੀ ਵਿੰਗ ਦੇ ਕਰਵਾਏ ਗਏ ਹਨ। ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਹੌਸਲਾ ਅਫਜ਼ਾਈ ਕਰਕੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਭਾਸ਼ਣ ਮੁਕਾਬਲੇ ਮਿਡਲ ਵਰਗ ਵਿੱਚ ਪਹਿਲਾ ਸਥਾਨ ਪਲਕਪ੍ਰੀਤ ਕੌਰ ਸ ਕੰ ਸ ਸ ਸ ਕੈਂਪ ਬਟਾਲਾ, ਦੂਸਰਾ ਸਥਾਨ ਜੈਸਮੀਨ ਕੌਰ ਸ ਹ ਸ ਚਾਹਲ ਕਲਾਂ, ਸੈਕੰਡਰੀ ਵਰਗ ਭਾਸ਼ਣ ਮੁਕਾਬਲੇ ਵਿੱਚ ਸਸਸਸਸ ਵਡਾਲਾ ਗ੍ਰੰਥੀਆਂ ਦੇ ਵਿਦਿਆਰਥੀ ਸਿਮਰਤਪਾਲ ਸਿੰਘ ਨੇ ਪਹਿਲਾ, ਸਸਸਸਸ ਛੀਨਾ ਬੇਟ ਦੀ ਦਮਨਪ੍ਰੀਤ ਕੌਰ ਨੇ ਦੂਸਰਾ, ਲੇਖ ਲਿਖਣ ਮੁਕਾਬਲੇ ਵਿੱਚ ਮਿਡਲ ਵਰਗ ਵਿੱਚ ਸਕੰਸਸਸਸ ਕੈਂਪ ਬਟਾਲਾ ਦੀ ਵਿਦਿਆਰਥਣ ਨੀਤੂ ਨੇ ਪਹਿਲਾ ਸਥਾਨ, ਸਮਿਸ ਮੀਰਪੁਰ ਸੋਰਵੀ ਨੇ ਦੂਸਰਾ ਸਥਾਨ, ਸੈਕੰਡਰੀ ਵਰਗ ਲੇਖ ਲਿਖਣ ਵਿੱਚ ਸਸਸਸਸ ਕੈਂਪ ਬਟਾਲਾ ਦੀ ਵਿਦਿਆਰਥਣ ਅੰਜਲੀ ਕੁਮਾਰੀ ਨੇ ਪਹਿਲਾ, ਸਸਸਸਸ ਕਿਲਾ ਟੇਕ ਸਿੰਘ ਦੀ ਵਿਦਿਆਰਥਣ ਗੁਰਵਿੰਦਰ ਕੌਰ ਨੇ ਦੂਸਰਾ ਸਥਾਨ, ਪੇਂਟਿੰਗ ਮੁਕਾਬਲੇ ਮਿਡਲ ਵਰਗ ਵਿੱਚ ਸਸਸਸਸ ਧਰਮਪੁਰਾ ਬਟਾਲਾ ਦੀ ਵਿਦਿਆਰਥਣ ਸੋਨੀਆਂ ਨੇ ਪਹਿਲਾ ਸਥਾਨ, ਸਅਸਸਸ ਕੋਟ ਧੰਦਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਦੂਸਰਾ ਸਥਾਨ, ਸੈਕੰਡਰੀ ਵਰਗ ਪੇਂਟਿੰਗ ਵਿੱਚ ਸਕਸਸਸ ਧਰਮਪੁਰਾ ਬਟਾਲਾ ਦੀ ਵਿਦਿਆਰਥਣ ਅਦਿਤੀ ਨੇ ਪਹਿਲਾਂ ਅਤੇ ਸਸਸਸ ਜੈਤੋਸਰਜਾ ਦੇ ਵਿਦਿਆਰਥੀ ਜੋਬਨਜੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮਿਤੀ 30-08-22 ਨੂੰ ਗੀਤ, ਕਵਿਤਾ ਅਤੇ ਪੋਸਟਰ 31-08-22 ਨੂੰ ਸਲੋਗਨ, ਸੁੰਦਰ ਲਿਖਾਈ ਤੇ ਕੋਲਾਜ ਅਤੇ 01-09-22 ਨੂੰ ਕੋਰਿਓਗ੍ਰਾਫੀ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਪ੍ਰਿੰਸੀਪਲ ਚਰਨਬੀਰ ਸਿੰਘ ਸਰਬਜੀਤ ਸਿੰਘ ਚੱਠਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ, ਜਸਪਿੰਦਰ ਸਿੰਘ ਬਸਰਾ, ਗੁਰਮੀਤ ਸਿੰਘ ਬਾਜਵਾ, ਮੁਕੇਸ਼ ਕੁਮਾਰ, ਸਤਬੀਰ ਬਾਵਾ, ਮੈਡਮ ਨੀਟਾ ਭਾਟੀਆ, ਮੈਡਮ ਵੰਦਨਾ ਸਮੇਤ ਗਾਈਡ ਅਧਿਆਪਕ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments