spot_img
Homeਮਾਝਾਗੁਰਦਾਸਪੁਰਚੱਡਾ ਸ਼ੂਗਰ ਮਿੱਲ ਵਲੋਂ ਅੱਸੂ, ਕੱਤੇ ਗੰਨਾ ਬੀਜਣ ਦੀ ਹਲਕੇ ਵਿੱਚ ਹੋਈ...

ਚੱਡਾ ਸ਼ੂਗਰ ਮਿੱਲ ਵਲੋਂ ਅੱਸੂ, ਕੱਤੇ ਗੰਨਾ ਬੀਜਣ ਦੀ ਹਲਕੇ ਵਿੱਚ ਹੋਈ ਸ਼ੁਰੂਆਤ – ਜੀ ਐੱਮ ਤਿਵਾੜੀ

ਕਾਦੀਆਂ 26 ਅਗਸਤ (ਮੁਨੀਰਾ ਸਲਾਮ ਤਾਰੀ) :- ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਲੋਂ ਸੀਜਨ ਅੱਸੂ ਅਤੇ ਕੱਤੇ ਲਈ ਗੰਨੇ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਚੱਢਾ ਸ਼ੂਗਰ ਮਿੱਲ ਦੇ ਜੀ ਐਮ ਸ੍ਰੀ ਵਿਨੋਦ ਤਿਵਾੜੀ ਨੇ ਦੱਸਿਆ ਕਿ ਗੰਨਾ ਮਿੱਲ ਕੀੜੀ ਅਫਗਾਨਾ ਦੇ ਏਰੀਏ ਦੇ ਕਿਸਾਨ ਹਰਿੰਦਰ ਸਿੰਘ ਭਾਮੜੀ ਦੇ ਖੇਤਾਂ ਵਿਚ ਗੰਨੇੇ ਦੀ ਬਿਜਾਈ ਦੀ ਸੁਧਰੀ ਵਿਧੀ ਰਾਹੀਂ ਜਿਸ ਵਿੱਚ ਗੰਨੇੇ ਦੀ ਲਾਈਨ ਦੀ ਲਾਇਨ ਦੀ ਦੂਰੀ 5 ਫੁੁੱਟ ਅਤੇੇੇੇ ਬੂਟੇ ਤੋਂ ਬੂਟੇ ਦੀ ਦੂਰੀ 2 ਫੁੱਟ, ਜ਼ਮੀਨ ਦੀ ਸ਼ੋਧ ਕਰਕੇ ਗੰਨੇ ਦੀਆਂ ਨਵੀਆਂ ਕਿਸਮਾਂ ਜਿਵੇਂ ਕਿ colk–14201, cos – 13235, copb – 96, ਦੇ ਇੱਕ ਸਿੰਗਲ ਬੱਡ ਵਿਧੀ ਰਾਹੀਂ ਉਂਲੀ ਅਤੇੇ ਕੀਟਨਾਸ਼ਕ ਦਵਾਈਆਂ ਦੁਆਰਾ ਸੋਧੇ ਹੋਏ ਬੀਜ ਨੂੰ 0 – 4 ਏਕੜ ਵਿਚ ਅੱਸੂ ਅਤੇੇ ਕੱਤੇ ਮਹੀਨੇੇ ਲਈ ਗੰਨੇੇ ਦੀ ਬਿਜਾਈ ਦਾ ਸੁੁਭ ਆਰੰਭ ਕੀਤਾ ਗਿਆ ਹੈ।
     ਇਸ ਮੌਕੇ ਜੀ ਐਮ ਵਿਨੋੋਦ ਤਿਵਾੜੀ ਨੇ ਕਿਸਾਨਾਂ ਨੂੰ  ਅਪੀਲ ਕੀਤੀ ਕਿ ਗੰਨੇੇ ਦੀ ਬਿਜਾਈ ਟਰੰਚ ਵਿਧੀ ਨਾਲ ਕਰਕੇ ਗੰਨੇੇ ਦਾ 25% ਝਾੜ ਵੱਧ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਕਿਸਾਨ ਜਦ ਵੀ ਗੰਨੇੇ ਦੀ ਬਿਜਾਈ ਕਰਨ ਉਸ ਸਮੇਂ ਗੰਨੇੇ ਦੇ ਬਰੋਟਿਆ ਅਤੇ ਹਲਕੀ ਜਿਹੀ ਮਿੱਟੀ ਪਾਈ ਜਾਵੇ। ਉਨ੍ਹਾਂ ਕਿਹਾਾ ਕਿ ਕੋਈ ਵੀ ਕਿਸਾਨ ਬੀਜ ਅਤੇੇੇ ਜ਼ਮੀਨ ਸੋੋਧ ਤੋਂ ਬਗੈਰ ਗੰਨੇ ਦੀ ਬਿਜਾਈ ਨਾ ਕਰੇ। ਉਨ੍ਹਾਂ ਕਿਹਾ ਕਿ ਚੱਢਾ ਸ਼ੂਗਰ ਮਿੱਲ ਮੈੈੈਨਜਮਟ ਕਮੇਟੀ ਅਤੇ ਸਬੰਧਤ ਸਟਾਫ਼਼ ਵੱਲੋਂ ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗ। ਇਸ ਮੌਕੇੇ ਕਿਸਾਨਾਂ ਨੇ ਚੱਢਾ ਸ਼ੂਗਰ ਮਿੱਲ ਮੈਨੇਜਮੈਂਟ ਦੇ ਇਸ ਉਪਰਾਲੇੇ ਦੀ ਤਰੀਫ ਕਰਦਿਆਂ ਕਿਹਾ ਕਿ ਇਹ ਗੰਨੇ ਦੀ ਖੇਤੀ ਦੇ ਵਿਕਾਸ ਲਈ ਬਹੁਤ ਵੱਡਾ ਉਸਾਰੂੂੂ ਕਦਮ ਹੈੈ। ਇਸ ਮੌਕੇੇ ਚੱਢਾ ਸ਼ੂਗਰ ਮਿੱਲ ਦੇ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲਾਗਲੇ ਏਰੀਏ ਤੇ ਕਿਸਾਨ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments