spot_img
Homeਮਾਝਾਗੁਰਦਾਸਪੁਰਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਟੂਰਨਾਮੈੱਟ ਕਰਵਾਉਣ ਲਈ ਤਿਆਰੀਆਂ ਜੋਰਾਂ ਤੇ...

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਟੂਰਨਾਮੈੱਟ ਕਰਵਾਉਣ ਲਈ ਤਿਆਰੀਆਂ ਜੋਰਾਂ ਤੇ -ਕਮਿਸ਼ਨਰ ਨਗਰ ਨਿਗਮ

ਕਾਦੀਆਂ 24 ਅਗਸਤ (ਮੁਨੀਰਾ ਸਲਾਮ ਤਾਰੀ) :- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਲ੍ਹਾ ਪ੍ਰਸਾਸਨ ਵੱਲੋ ਖੇਡ ਟੂਰਨਾਮੈਟ ਕਰਵਾਉਣ ਦੀਆਂ ਤਿਆਰੀਆਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ।

     ਸ੍ਰੀਮਤੀ ਸ਼ਾਇਰੀ ਭੰਡਾਰੀ ਕਮਿਸਨਰ ਨਗਰ ਨਿਗਮ ਬਟਾਲਾ ਨੇ ਦੱਸਿਆਂ ਕਿ 5 ਤੋ 7 ਸਤੰਬਰ 2022 ਤੱਕ ਆਈ ਟੀ ਆਈ ਬਟਾਲਾ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਕਾਹਨੂੰਵਾਨ ਰੋਡ ਵਿਖੇ ਪਹਿਲੇ ਦਿਨ 5 ਸਤੰਬਰ ਨੂੰ ਅਥਲੈਟਿਕਸ, ਵਾਲੀਬਾਲ ਅਤੇ ਖੋ-ਖੋ, 6 ਸਤੰਬਰ ਨੂੰ ਫੁੱਟਬਾਲ , ਕਬੱਡੀ ਤੇ ਟੈਗ ਆਫ ਵਾਰ ਅਤੇ  7 ਸਤੰਬਰ 2022 ਨੂੰ ਫੁੱਟਬਾਲ ਤੇ ਕਬੱਡੀ ਦੇ ਮੁਕਾਬਲੇ ਹੋਣਗੇ।
       ਇਸ ਤਰਾ ਪਿੰਡ ਕੋਟਲੀ ਸਾਹੀਆਂ (ਬਟਾਲਾ ਰੂਰਲ) ਵਿਖੇ 1 ਤੋ 3 ਸੰਤਬਰ ਨੂੰ ਫੁੱਟਬਾਲ, ਵਾਲੀਵਾਲ, ਖੋ-ਖੋ ਅਤੇ ਟੈਗ ਆਫ ਵਾਰ ਦੇ ਮੁਕਾਬਲੇ ਵੀ ਹੋਣਗੇ। ਇਸੇ ਤਰਾ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਫਹਿਤਗੜ ਚੂੜੀਆਂ )ਵਿਖੇ 5 ਤੋ 7 ਸਤੰਬਰ ਤੱਕ ਫੁੱਟਬਾਲ, ਵਾਲੀਵਾਲ, ਖੋ-ਖੋ ਅਤੇ ਟੈਗ ਆਫ ਵਾਰ ਦੇ ਮੁਕਾਬਲੇ ਵੀ ਹੋਣਗੇ। ਸਰਕਾਰੀ ਸੀਨੀਅਰ ਸਕੈਡਰੀ ਸਕੂਲ ਹਰਚੋਵਾਲ (ਸ੍ਰੀ ਹਰਗੋਬਿੰਦਪੁਰ )ਵਿਖੇ 1 ਤੋ 3 ਸੰਤਬਰ ਤੱਕ ਉਪਰੋਕਤ ਖੇਡਾਂ ਦੇ ਮੁਕਾਬਲੇ ਹੋਣਗੇ। ਇਸੇ ਤਰਾ ਪਿੰਡ ਖੁਜਾਲਾ (ਕਾਦੀਆਂ) ਵਿਖੇ 1 ਤੋ 3 ਸਤੰਬਰ ਤੱਕ ਉਪਰੋਕਤ ਖੇਡਾਂ ਦੇ ਮੁਕਾਬਲੇ ਹੋਣਗੇ। ਉਹਨਾ ਅੱਗੇ ਦੱਸਿਆ ਕਿ ਖੇਡ ਮੇਲੇ ਵਿੱਚ ਹਿੱਸਾ ਲੈਣ ਲਈ 25 ਅਗਸਤ ਤੱਕ www.punjabkhedmela2022.in.ਉਪਰ ਆਪਣੀ ਰਜਿਸਟ੍ਰੇਸਨ ਕਰਵਾਈ ਜਾ ਸਕਦੀ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments