spot_img
Homeਮਾਝਾਗੁਰਦਾਸਪੁਰਪਿੰਡ ਨਾਥਪੁਰਾ ਵਿੱਚ ਹੋਈ ਦੋ ਧਿਰਾਂ ਦੀ ਖ਼ੂਨੀ ਝੜਪ ਕਈ ਜ਼ਖਮੀ

ਪਿੰਡ ਨਾਥਪੁਰਾ ਵਿੱਚ ਹੋਈ ਦੋ ਧਿਰਾਂ ਦੀ ਖ਼ੂਨੀ ਝੜਪ ਕਈ ਜ਼ਖਮੀ

ਕਾਦੀਆਂ 24 ਅਗਸਤ (ਮੁਨੀਰਾ ਸਲਾਮ ਤਾਰੀ) :- ਕਾਦੀਆ ਦੇ ਨਜ਼ਦੀਕੀ ਪਿੰਡ ਨਾਥਪੁਰਾ ਵਿਖੇ ਦੋ ਧੜਿਆਂ ਦੀ ਖੂਨੀ ਝੜਪ ਅਤੇ ਇੱਟਾਂ ਰੋੜੇ ਚੱਲਣ ਨਾਲ ਦੋਨਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਕਾਦੀਆਂ ਦੇ ਐਸਐਚਓ ਸੁਖਰਾਜ ਸਿੰਘ ਨੇ ਦੱਸਿਆ ਕਿ ਨਜ਼ਦੀਕ ਪਿੰਡ ਨਾਥਪੁਰਾ ਵਿਖੇ ਦੋ ਧੜਿਆਂ ਵਿੱਚ ਖੂਨੀ ਝੜਪ ਹੋਈ ਜਿਸ ਵਿੱਚ ਦੋਨਾਂ ਧਿਰਾਂ ਵਲੋ ਇੱਟਾਂ ਰੌੜੇ ਚਲਾਏ ਗਏ ਹਨ। ਜਿਸ ਦੋਰਾਨ ਦੋਨਾਂ ਧਿਰਾਂ ਦੇ ਕਈ ਵਿਅਕਤੀ ਜ਼ਖਮੀ ਹੋਏ ਪੁਲਸ ਨੇ ਮੌਕੇ ਤੇ ਆ ਕੇ ਝਗੜੇ ਨੂ ਸ਼ਾਂਤ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

      ਇਸ ਸਬੰਧੀ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ  ਦੱਸਿਆ ਕਿ ਝਗੜੇ ਦੀ ਵਜ੍ਹਾ ਕੁਝ ਦਿਨ ਪਹਿਲਾਂ ਪਿੰਡ ਵਿਚ ਨਸ਼ਾ ਵੇਚਣ ਨੂੰ ਲੈਕੇ ਪੁਲਸ ਦੀ ਰੇਡ ਪਈ ਸੀ ਤਲਾਸ਼ੀ ਦੌਰਾਨ ਪੁਲਿਸ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਪਰ ਸ਼ੱਕ ਦੇ ਆਧਾਰ ਤੇ ਦੋਵਾਂ ਧਿਰਾਂ ਦੀ ਆਪਸੀ ਬਹਿਸ ਇੰਨੀ ਵਧ ਗਈ ਕਿ ਇੱਟਾਂ ਰੋੜੇ ਚੱਲਣ ਲੱਗ ਪਏ ਅਤੇ ਕਈ ਲੋਕਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ ਦੋਵੇਂ ਧਿਰਾਂ ਦੇ ਮਰੀਜ਼ ਹਸਪਤਾਲ ਵਿੱਚ ਐਡਮਿਟ ਹਨ ਤੇ ਪੁਲਸ ਮੌਕੇ ਤੇ ਪਹੁੰਚ ਕੇ ਝੱਗੜੇ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments