spot_img
Homeਮਾਝਾਗੁਰਦਾਸਪੁਰਨਵ ਨਿਯੁਕਤ 6635 ਈਟੀਟੀ ਅਧਿਆਪਕਾਂ ਦੇ ਸੈਮੀਨਾਰ ਦਾ ਪਹਿਲਾ ਗਰੁੱਪ ਸੰਪੰਨ

ਨਵ ਨਿਯੁਕਤ 6635 ਈਟੀਟੀ ਅਧਿਆਪਕਾਂ ਦੇ ਸੈਮੀਨਾਰ ਦਾ ਪਹਿਲਾ ਗਰੁੱਪ ਸੰਪੰਨ

ਗੁਰਦਾਸਪੁਰ 21 ਅਗਸਤ (ਮੁਨੀਰਾ ਸਲਾਮ ਤਾਰੀ)ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਸਰਕਾਰੀ ਸਕੂਲਾਂ ਦੇ 6635 ਭਰਤੀ ਹੋਏ ਨਵ ਨਿਯੁਕਤ ਅਧਿਆਪਕਾਂ ਦੀ ਤਿੰਨ ਦਿਨਾਂ ਇੰਡਕਸ਼ਨ ਸਿਖਲਾਈ ਵਰਕਸ਼ਾਪ ਦਾ ਪਹਿਲਾ ਗਰੁੱਪ ਸੰਪੰਨ ਹੋ ਗਿਆ।ਜਿਕਰਯੋਗ ਹੈ ਕਿ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਨਵੇਂ ਅਧਿਆਪਕਾਂ ਦੀ ਤਿੰਨ ਗੇੜਾਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਪਹਿਲੇ ਗੇੜ ਵਿੱਚ 43 ਅਧਿਆਪਕਾਂ ਨੇ ਹਿੱਸਾ ਲਿਆ। ਟ੍ਰੇਨਿੰਗ ਦੇਣ ਲਈ ਰਿਸੋਰਸ ਪਰਸਨਾਂ ਦੀ ਮਹੱਤਵਪੂਰਨ ਅਹਿਮ ਭੂਮਿਕਾ ਰਹੀ।ਤੀਸਰੇ ਦਿਨ ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ ਵੱਲੋੰ ਨਵ ਨਿਯੁਕਤ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਮਾਰਟ ਸਕੂਲ ਪ੍ਰੋਜੈਕਟ ਦੇ ਪੈਰਾਮੀਟਰ ਬਾਰੇ ਦੱਸਿਆ ਕਿ ਸਮਾਰਟ ਸਕੂਲ ਪ੍ਰੋਜੈਕਟ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਸਮਾਰਟ ਸਕੂਲਾਂ ਕਰਕੇ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਾ ਪਿਛਲੇ ਸਾਲਾਂ ਦੌਰਾਨ ਵਾਧਾ ਹੋਇਆ ਹੈ ਅਤੇ ਆਉਂਦੇ ਨਵੇਂ ਸ਼ੈਸਨ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਵਧੇਗੀ।ਉਨ੍ਹਾਂ ਜਾਣਕਾਰੀ ਮੁਹੱਈਆ ਕਰਵਾਈ ਕਿ ਸਮੇਂ-ਸਮੇਂ ਤੇ ਸਕੂਲ ਦੀ ਬਿਲਡਿੰਗ ਦੀਆਂ ਛੱਤਾਂ ਅਤੇ ਗਰਾਉਂਡ ਦੀ ਸਫਾਈ ਲਈ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ, ਡਿਪਟੀ ਡੀ.ਈ.ਓ. ਬਲਬੀਰ ਸਿੰਘ ਅਤੇ ਡਾਇਟ ਪ੍ਰਿੰਸੀਪਲ ਚਰਨਬੀਰ ਸਿੰਘ ਵੱਲੋਂ ਵੀ ਸੈਮੀਨਾਰ ਵਿਜਟ ਕਰਕੇ ਅਧਿਆਪਕਾਂ ਨੂੰ ਮਿਹਨਤ ਅਤੇ ਲਗਨ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਰਿਸੋਰਸ ਪਰਸਨ ਬੀ.ਐਮ.ਟੀ. ਰਾਮ ਸਿੰਘ , ਲਵਪ੍ਰੀਤ ਸਿੰਘ, ਜਗਜੀਤ ਸਿੰਘ ਵੱਲੋਂ ਅਧਿਆਪਕਾਂ ਨੂੰ ਈ.ਪੰਜਾਬ, ਐਜੂਕੇਅਰ ਐਪ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਡਮ ਸੁਖਬੀਰ ਕੌਰ ਜਸਪਿੰਦਰ ਸਿੰਘ ਬਸਰਾ, ਸਤਪਾਲ ਡੀ ਐਸ ਈ ਅਤੇ ਅੰਕੁਰ ਮਲਿਕ , ਜ਼ਿਲ੍ਹਾ ਕੋਆਰਡੀਨੇਟਰ ਪ੍ਰਾਇਮਰੀ ਲਖਵਿੰਦਰ ਸਿੰਘ ਸ਼ੇਖੋ, ਜਿਲ੍ਹਾ ਸਹਾਇਕ ਕੋਆਡੀਨੇਟਰ ਵਿਕਾਸ ਸ਼ਰਮਾ ਤੇ ਜਿਲ੍ਹਾ ਸਹਾਇਕ ਕੋਆਰਡੀਨੇਟਰ ਨਿੰਸਚਿੰਤ ਕੁਮਾਰ, ਜਗਜੀਤ ਸਿੰਘ ਬੀ.ਐਮ.ਟੀ. ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments