spot_img
Homeਮਾਝਾਗੁਰਦਾਸਪੁਰਹਰ ਐਤਵਾਰ ਡੇਂਗੂ ਤੇ ਵਾਰ" ਸਲੋਗਨ ਹੇਠ ਸਕੂਲ ਵਿਦਿਆਰਥੀਆਂ ਨੂੰ ਡੇਂਗੂ ਪ੍ਰਤੀ...

ਹਰ ਐਤਵਾਰ ਡੇਂਗੂ ਤੇ ਵਾਰ” ਸਲੋਗਨ ਹੇਠ ਸਕੂਲ ਵਿਦਿਆਰਥੀਆਂ ਨੂੰ ਡੇਂਗੂ ਪ੍ਰਤੀ ਕੀਤਾ ਜਾਗਰੂਕ

ਕਾਦੀਆਂ9ਜੁਲਾਈ ,(ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨੋਹਰ ਲਾਲ ਜੀ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀਹਰਗੋਬਿੰਦਪੁਰ ਵਿਖੇ ਡੇਂਗੂ ਹੋਣ ਦੇ ਕਾਰਣ, ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਬਰਸਾਤੀ ਮੌਸਮ ਵਿਚ ਵਿਚ ਡੇਂਗੂ ਦਾ ਖਤਰਾ ਬਹੁਤ ਹੁੰਦਾ ਹੈ, ਇਸ ਕਰਕੇ ਲੋਕਾਂ ਨੂੰ ਡੇਂਗੂ ਦੇ ਲੱਛਣ ਬਾਰੇ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸਪੇਸ਼ੀਆਂ ਚ ਦਰਦ, ਮਸੂੜਿਆਂ ਤੇ ਨੱਕ ਵਿਚੋਂ ਖੂਨ ਵੱਗਣਾ, ਜੋੜਾਂ ਵਿਚ ਦਰਦ ਬਾਰੇ ਜਾਗਰੂਕ ਕੀਤਾ ਜਾਵੇ। ਆਪਣੇ ਘਰ ਦੇ ਨੇੜੇ ਸਾਫ ਸਫਾਈ ਦਾ ਖਿਆਲ ਰੱਖਿਆ ਜਾਵੇ। ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।ਮੱਛਰਾਂ ਤੋਂ ਬਚਾਅ ਲਈ ਪੂਰੀ ਬਾਜੂ ਦੇ ਕਪੜੇ ਪਾਏ ਜਾਣ, ਰਾਤ ਨੂੰ ਸੌਣ ਵੇਲੇ ਮਛਰਦਾਨੀ ਦਾ ਉਪਯੋਗ ਕੀਤਾ ਜਾਵੇ। ਆਪਣੇ ਘਰਵਿਚ ਰੱਖੇ ਕੂਲਰਾਂ ਅਤੇ ਗਮਲਿਆਂ ਵਿਚ ਪਾਣੀ ਨੂੰ ਸਾਫ ਕੀਤਾ ਜਾਵੇ। ਇਸ ਮੌਕੇ ਤੇ ਗੁਰਪ੍ਰੀਤ ਕੌਰ ਹੈਡ ਟੀਚਰ, ਹਰਪਾਲ ਸਿੰਘ ਅਧਿਆਪਕ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਬਲਜੀਤ ਸਿੰਘ ਹੈਲਥ ਵਰਕਰ, ਅਧਿਆਪਕਾ ਮੀਨਾਕਸ਼ੀ, ਅਧਿਆਪਕਾ ਆਰਤੀ, ਅਧਿਆਪਕਾ ਮਨਜੀਤ ਕੌਰ ,ਹੈਲਥ ਇੰਸਪੈਕਟਰ ਮਨਿੰਦਰ ਸਿੰਘ, ਸੁੱਚਾ ਸਿੰਘ ਹੈਲਥ ਵਰਕਰ, ਸਰਬਜੀਤ ਸਿੰਘ, ਪਰਜੀਤ ਸਿੰਘ ,ਜਸਬੀਰ ਸਿੰਘ ਸਮੂਹ ਸਟਾਫ ਆਦਿ ਹਾਜਿਰ ਰਿਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments