spot_img
Homeਮਾਝਾਗੁਰਦਾਸਪੁਰਕਾਦੀਆਂ ਸਬ ਡਵੀਜ਼ਨ ਵਿਖੇ ਬਿਜਲੀ ਮੁਲਾਜ਼ਮਾਂ ਰੋਸ ਪ੍ਰਦਰਸ਼ਨ ਕੀਤਾ

ਕਾਦੀਆਂ ਸਬ ਡਵੀਜ਼ਨ ਵਿਖੇ ਬਿਜਲੀ ਮੁਲਾਜ਼ਮਾਂ ਰੋਸ ਪ੍ਰਦਰਸ਼ਨ ਕੀਤਾ

ਕਾਦੀਆਂ 8 ਅਗਸਤ (ਮੁਨੀਰਾ ਸਲਾਮ ਤਾਰੀ)
ਅੱਜ ਸਬ ਡਿਵੀਜ਼ਨ ਕਾਦੀਆਂ ਵਿਖੇ ਸਮੂਹ ਬਿਜਲੀ ਮੁਲਾਜ਼ਮਾਂ ਜਥੇਬੰਦੀਆਂ ਵਲੋਂ ਬਿਜਲੀ ਬਿੱਲ 2022 ਦੇ ਵਿਰੋਧ ਵਿੱਚ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ । ਇਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਬਿੱਲ ਬਿਜਲੀ ਮੁਲਾਜ਼ਮਾਂ ਦੇ ਹੱਕਾਂ ਉੱਤੇ ਡਾਕਾ ਹੈ । ਮੁਲਾਜ਼ਮ ਇਸ ਦੇ ਖਿਲਾਫ ਤਿੱਖਾ ਸੰਘਰਸ਼ ਕਰਨਗੇ । ਸਰਕਾਰ ਇਹ ਬਿੱਲ ਵਾਪਸ ਲਵੇ । ਨਹੀਂ ਤਾਂ ਮੁਲਾਜ਼ਮਾਂ ਦਾ ਰੋਸ ਝੱਲਣ ਲਈ ਤਿਆਰ ਰਹੇ ।ਇਸ ਦੌਰਾਨ ਸਰਦਾਰ ਹਰਦੇਵ ਸਿੰਘ ਭਾਮੜੀ , ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ ਚਾਹਲ ਗਰੁਪ, ਮਨਦੀਪ ਸਿੰਘ ਕੋਟਲਾ ਮੂਸਾ ਪ੍ਰਧਾਨ ਐੱਮ ਯੂ ਅੋ ਤੇ ਪਿਆਰਾ ਸਿੰਘ ਪ੍ਰਧਾਨ ਏਟਕ , ਨਿਰਮਲ ਸਿੰਘ ਐੱਸ ਐੱਸ ਏ ਪ੍ਰਧਾਨ ਕਰਮਚਾਰੀ ਦਲ ,ਹਰਦੀਪ ਸਿੰਘ ਪ੍ਰਧਾਨ ਟੀ ਐਸ ਯੂ , ਮੈਡਮ ਜਗਰੂਪ ਕੋਰ, ਐਸ, ਡੀ ,ਓ ਸਰਦਾਰ ਰਵਿੰਦਰਪਾਲ ਸਿੰਘ ਬੁੱਟਰ ਇਸ ਮੌਕੇ ਮੌਜੂਦ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments