spot_img
Homeਮਾਝਾਗੁਰਦਾਸਪੁਰਕਾਦੀਆ ਪੁਲਸ ਨੇ 7 ਘੰਟੇ ਵਿੱਚ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਕੀਤਾ...

ਕਾਦੀਆ ਪੁਲਸ ਨੇ 7 ਘੰਟੇ ਵਿੱਚ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਕੀਤਾ ਕਾਬੂ 

ਕਾਦੀਆਂ 2 ਅਗਸਤ (ਸਲਾਮ ਤਾਰੀ) 

 ਥਾਣਾ ਕਾਦੀਆਂ ਦੇ ਅਧੀਨ ਪੈਂਦੇ ਇਕ ਪਿੰਡ ਵਿਚ  ਇੱਕ ਸੱਤ ਸਾਲ ਅੱਠ ਮਹੀਨੇ ਦੀ ਬੱਚੀ ਨਾਲ ਇੱਕੀ ਸਾਲਾ ਨੌਜਵਾਨ ਵਲੋਂ ਬਲਾਤਕਾਰ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ । ਬੱਚੀ ਦੇ ਪਿਤਾ ਗੁਰਮੀਤ ਸਿੰਘ ਪੁੱਤਰ ਸੁਰਜਨ ਸਿੰਘ ਦੇ  ਬਿਆਨਾਂ ਦੇ ਆਧਾਰ ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।  ਇਸ ਸਬੰਧ ਵਿਚ ਥਾਣਾ ਕਾਦੀਆਂ ਦੇ ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਦੀ ਮੌਤ ਕਾਫੀ ਸਮੇਂ ਪਹਿਲਾਂ ਹੋ ਚੁੱਕੀ ਹੈ  ।ਅਤੇ ਉਸ ਦੀਆਂ ਚਾਰ ਬੇਟੀਆਂ ਹਨ ।  ਬੇਟੀ ਜਿਸ ਦੀ ਉਮਰ ਸੱਤ ਸਾਲ ਅੱਠ ਮਹੀਨੇ  ਦੇ ਕਰੀਬ ਹੈ। ਉਹ ਗਲੀ ਵਿੱਚ ਘਰ ਦੇ ਬਾਹਰ ਖੇਡ ਰਹੀ ਸੀ, ਕਿ ਉਕਤ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ  ਜਸਵੰਤ ਸਿੰਘ  ਉਸ ਨੂੰ ਅਮਰੂਦ  ਤੋਡ਼ ਕੇ ਦੇਣ ਦੇ ਬਹਾਨੇ ਨਾਲ ਇਕ ਮਕਾਨ ਦੇ ਪਿਛਲੇ ਪਾਸੇ ਲੈ ਗਿਆ।   ਜਿੱਥੇ ਜਾ ਕੇ ਉਸਨੇ ਇਸ ਮਾਸੂਮ ਬੱਚੀ ਨਾਲ ਗਲਤ ਕੰਮ ਕੀਤਾ ਹੈ । ਅਤੇ ਬੱਚੀ ਨੂੰ ਇਹ ਕਿਹਾ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ । ਬੱਚੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ  ਘਰ ਪਹੁੰਚੀ  ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਬਾਰੇ ਸੂਚਨਾ  ਉਸ ਦੀ ਭਰਜਾਈ ਵੱਲੋਂ ਫੋਨ ਤੇ ਮਿਲੀ ਕਿ ਉਸ ਦੀ ਬੇਟੀ ਠੀਕ ਨਹੀਂ ਹੈ ।ਤਾਂ  ਉਹ ਆਪਣੇ ਕੰਮ ਤੋਂ ਜਲਦੀ ਵਾਪਸ ਘਰ ਆਇਆ ਅਤੇ ਬੱਚੀ ਨੂੰ ਉਸ ਨੇ  ਆਪਣੀ ਭਰਜਾਈ ਦੇ ਨਾਲ ਉਸ ਨੂੰ ਲੈ ਕੇ  ਨਜ਼ਦੀਕੀ ਇਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ  ।  ਹੋਸ਼ ਆਉਣ ਤੇ ਬੱਚੀ ਨੇ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ । ਗੁਰਮੀਤ ਸਿੰਘ ਨੇ  ਇਸ ਤੋਂ ਬਾਅਦ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ । ਅਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।  ਇੱਥੇ ਜ਼ਿਕਰਯੋਗ ਹੈ ਕਿ ਪੁਲਿਸ ਨੇ ਜਿੱਥੇ ਮਾਮਲਾ ਦਰਜ ਕੀਤਾ ਹੈ ਉਥੇ ਚੁਸਤੀ ਦਿਖਾਉਂਦੇ ਹੋਏ ਬਾਰਾਂ ਘੰਟੇ ਦੇ ਅੰਦਰ ਅੰਦਰ ਉਕਤ ਦੋਸ਼ੀ ਨੂੰ  7 ਘੰਟੇ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।  ਇਸੇ ਤਰ੍ਹਾਂ ਥਾਣਾ ਕਾਦੀਆਂ ਵਿਚ  ਆਈ ਪੀ ਸੀ 1860 ਐਕਟ ਦੇ ਅਧੀਨ 376 -A ,376 -B,  506  ਅਤੇ ਚਿਲਡਰਨ   ਸੈਕਸੁਅਲ ਅਫੈਂਸ ਐਕਟ 6- 2012 -19 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ  ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments