spot_img
Homeਮਾਝਾਗੁਰਦਾਸਪੁਰਚਰਨਜੀਤ ਕੌਰ ਬਾਜਵਾ ਨੇ ਪੀ ਏ ਵਿਕਰਮਜੀਤ ਨਾਲ ਕੀਤਾ ਦੁੱਖ ਸਾਂਝਾ

ਚਰਨਜੀਤ ਕੌਰ ਬਾਜਵਾ ਨੇ ਪੀ ਏ ਵਿਕਰਮਜੀਤ ਨਾਲ ਕੀਤਾ ਦੁੱਖ ਸਾਂਝਾ

ਕਾਦੀਆਂ 1 ਅਗਸਤ (ਮੁਨੀਰਾ ਸਲਾਮ ਤਾਰੀ) :- ਅੱਜ ਵਿਰੋਧੀ ਧਿਰ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ ਦੇ ਪੀਏ ਸਤਿਕਾਰਯੋਗ ਸ੍ਰੀ ਵਿਕਰਮਜੀਤ ਦੀ ਬੇਟੀ ਪ੍ਰਭਦੀਪ ਕੌਰ ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੀ ਸਾਬਕਾ ਐਮਐਲਏ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਨੇ ਬਿਕਰਮਜੀਤ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਦੇ ਨਾਲ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਜੋ ਕੋਈ ਇਨਸਾਨ ਦੁਨੀਆਂ ਵਿੱਚ ਪੈਦਾ ਹੋਇਆ ਹੈ ਉਸ ਨੇ ਇਕ ਵਾਰੀ ਜ਼ਰੂਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾਣਾ ਹੈ ਕੋਈ ਆਪਣੀ ਉਮਰ ਭੋਗ ਕੇ ਜਾਂਦਾ ਹੈ ਅਤੇ ਕੋਈ ਛੋਟੀ ਉਮਰ ਵਿੱਚ ਹੀ ਵਾਹਿਗੁਰੂ ਦੇ ਕੋਲ ਚਲਾ ਜਾਂਦਾ ਹੈ। ਸਾਡੀ ਲਾਡਲੀ ਬੇਟੀ ਪ੍ਰਭਜੀਤ ਕੌਰ ਜੋ ਛੋਟੀ ਉਮਰ ਵਿੱਚ ਹੀ ਵਾਹਿਗੁਰੂ ਦੇ ਚਰਨਾਂ ਵਿਚ ਜਾ ਵਿਰਾਜੀ ਹੈ ਉਸ ਨਾਲ ਸਾਡੇ ਸਾਰੇ ਬਾਜਵਾ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ। ਚਰਨਜੀਤ ਕੌਰ ਬਾਜਵਾ ਜੀ ਨੇ ਪੀ ਏ ਵਿਕਰਮਜੀਤ ਸਿੰਘ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਬਾਜਵਾ ਪਰਿਵਾਰ ਹਮੇਸ਼ਾਂ ਹੀ ਤੁਹਾਡੇ ਨਾਲ ਚੱਟਾਨ ਵਾਂਗ ਖਡ਼੍ਹਾ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਸਮੂਹ ਬਾਜਵਾ ਪਰਿਵਾਰ ਤੁਹਾਡੇ ਨਾਲ ਹਰ ਸੁੱਖ ਦੁੱਖ ਦੇ ਵਕਤ ਮੋਢੇ ਨਾਲ ਮੋਢਾ ਮਿਲਾ ਕੇ ਹਮੇਸ਼ਾਂ ਚਟਾਨ ਵਾਂਗ ਖਲੋਤਾ ਰਹੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments