spot_img
Homeਮਾਝਾਗੁਰਦਾਸਪੁਰਸ੍ਰੀ ਕੌਸ਼ਲ ਨੰਦਨ ਰਾਮ ਲੀਲਾ ਕਮੇਟੀ ਨੇ ਰਾਮਲੀਲਾ ਦੇ ਆਯੋਜਨ ਦੇ ਸਬੰਧ...

ਸ੍ਰੀ ਕੌਸ਼ਲ ਨੰਦਨ ਰਾਮ ਲੀਲਾ ਕਮੇਟੀ ਨੇ ਰਾਮਲੀਲਾ ਦੇ ਆਯੋਜਨ ਦੇ ਸਬੰਧ ਵਿੱਚ ਕੀਤੀ ਮੀਟਿੰਗ । ਰਾਮਲੀਲਾ 21 ਸਤੰਬਰ ਤੋਂ 5 ਅਕਤੂਬਰ ਤੱਕ ,16 ਅਗਸਤ ਨੂੰ ਹੋਵੇਗਾ ਝੰਡਾ ਪੂਜਨ

ਕਾਦੀਆਂ 31 ਜੁਲਾਈ  (ਮੁਨੀਰਾ ਸਲਾਮ ਤਾਰੀ)
ਸ੍ਰੀ ਕੌਸ਼ਲ ਨੰਦਨ ਰਾਮ ਲੀਲਾ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਮੰਦਰ ਸ੍ਰੀ ਠਾਕੁਰ ਦੁਆਰਾ ਵਿਖੇ ਰਾਮਲੀਲਾ ਦੇ ਆਯੋਜਨ ਦੇ ਸਬੰਧ ਵਿੱਚ ਕੀਤੀ ਗਈ ।ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰੈੱਸ ਸਕੱਤਰ ਡਿੰਪਲ ਭਨੋਟ ਅਤੇ ਮੈਂਬਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸ਼ਾਮਲ ਹੋਏ ਸਮੂਹ ਮੈਂਬਰਾਂ ਇਹ ਫ਼ੈਸਲਾ ਲਿਆ ਹੈ ਕਿ 21 ਸਤੰਬਰ ਤੋਂ 5 ਅਕਤੂਬਰ ਤੱਕ ਰਾਮਲੀਲਾ ਆਯੋਜਿਤ ਕੀਤੀ ਜਾਵੇਗੀ । ਇਸ ਸਾਲ ਰਾਮਲੀਲਾ ਦਾ ਪੰਦਰਾਂ ਸੰਧਿਆ ਵਿਚ ਆਯੋਜਨ ਹੋਵੇਗਾ । 16 ਅਗਸਤ ਮੰਗਲਵਾਰ ਨੂੰ ਝੰਡਾ ਪੂਜਨ ਕਰ ਕੇ ਕਲਾਕਾਰਾਂ ਦੀ ਰਿਹਰਸਲ ਸ਼ੁਰੂ ਕੀਤੀ ਜਾਵੇਗੀ । ਇੱਥੇ ਕਮੇਟੀ ਦੇ ਸਰਪ੍ਰਸਤ ਸਰਦਾਰ ਗੁਰਇਕਬਾਲ ਸਿੰਘ ਮਾਹਲ ,ਡਾਇਰੈਕਟਰ ਵਿਜੇ ਕੁਮਾਰ , ਚੇਅਰਮੈਨ ਨਰੇਸ਼ਵਰ ਭਨੋਟ ,ਪ੍ਰਧਾਨ ਕੇਵਲ ਕ੍ਰਿਸ਼ਨ , ਜਨਰਲ ਸਕੱਤਰ ਡਿੰਪਲ ਭਨੋਟ , ਮੀਤ ਪ੍ਰਧਾਨ ਵਿਕਾਸ ਭਨੋਟ, ਉਪ ਪ੍ਰਧਾਨ ਸੰਜੀਵ ਭਨੋਟ , ਕੈਸ਼ੀਅਰ ਰਾਜ ਕੁਮਾਰ ,ਸਕੱਤਰ ਸੁਨੀਲ ਭਨੋਟ ,ਦੀਪਕ ਭਨੋਟ ,ਸੁਰਿੰਦਰ ਭਾਟੀਆ, ਸੰਦੀਪ ਖੋਸਲਾ ,ਰਵੀ ਕਹੇੜ, ਨਰੇਸ਼ ਅਰੋੜਾ ,ਸੰਜੀਵ ਸੇਠ , ਅਮਿਤ ਟੈਂਟ ਹਾਊਸ ,ਮੋਹਿਤ , ਅੰਕਿਤ , ਕੌਸ਼ਲ, ਸੰਜੀਵ ਸੇਠ ,ਧਰੁਵ ,ਕਾਰਤਿਕ, ਸਾਹਿਲ, ਮਨੀ , ਸਰਨਾ ,ਮੋਹਿਤ ਸਰਨਾ, ਚਾਂਦ, ਮੋਹਿਤ ਕੁਮਾਰ , ਅਸ਼ੋਕ ਕੁਮਾਰ, ਰੂਪ ਲਾਲ, ਦੇਵਾਂਸ਼ ਭਨੋਟ , ਪਰਣ‍ੇ ਮਾਨਸ, ਵਿਮਲ ਸਾਊਂਡ , ਲਾਡੀ, ਰਾਜੂ, ਭਾਵੇਸ਼ , ਟੀਨੂ, ਡਾ ਜਗਦੇਵ , ਪੰਕਜ ਲੱਡਾ , ਕ੍ਰਿਸ਼ਨਾ ਮਹਾਜਨ , ਵਰਿੰਦਰ ਪ੍ਰਭਾਕਰ , ਜੋਗਿੰਦਰ ਪਾਲ ਬਿੱਟੂ ,ਅਮਿਤ ਲੂਥਰਾ ਪ੍ਰਧਾਨ ਦੁਸਹਿਰਾ ਉਤਸਵ ਕਮੇਟੀ, ਅਸ਼ੋਕ ਸਲੋਤਰਾ , ਸਾਹਿਲ ਸੇਠ, ਬਬਲੂ , ਰਜਨੀਸ਼ ਮਹਾਜਨ , ਮੌਜੂਦ ਸੀ ।
ਫੋਟੋ :—ਮੀਟਿੰਗ ਵਿੱਚ ਸ਼ਾਮਲ ਅਤੇ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments