spot_img
Homeਮਾਝਾਗੁਰਦਾਸਪੁਰਡਾ: ਬਿਦੂ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

ਡਾ: ਬਿਦੂ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

ਕਾਦੀਆ 28 ਜੁਲਾਈ (ਮੁਨੀਰਾ ਸਲਾਮ ਤਾਰੀ) :- ਅੱਜ ਸਿਵਲ ਸਰਜਨ ਡਾ: ਰੁਬਿੰਦਰ ਕੌਰ ਦੇ ਨਿਰਦੇਸ਼ਾਂ ‘ਤੇ ਸੀ.ਐੱਚ.ਸੀ. ਘਰੋਟਾ ਵਿਖੇ ਐਸ.ਐਮ.ਓ ਡਾ: ਬਿੰਦੂ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ, ਜਿਸ ਵਿੱਚ. ਸੈਂਟਰ ਵਿੱਚ ਮੌਜੂਦ ਲੋਕਾਂ ਨੂੰ ਹੈਪੇਟਾਈਟਸ ਦੀ ਬਿਮਾਰੀ ਸਬੰਧੀ  ਜਾਣਕਾਰੀ ਦਿੰਦਿਆਂ ਡਾ: ਸੰਦੀਪ ਨੇ ਦੱਸਿਆ ਕਿ ਹਰ ਸਾਲ 28 ਜੁਲਾਈ ਨੂੰ ਵਿਸ਼ਵ ਪੱਧਰ ‘ਤੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਰਹਿਣ।
  ,  ਹੈਪੇਟਾਈਟਸ ਨਾਲ ਸਾਲ ਵਿੱਚ ਦੁਨੀਆ ਭਰ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ।  ਇਹ ਇੱਕ ਅਜਿਹੀ ਬਿਮਾਰੀ ਹੈ ਜੋ ਜਿਗਰ ਨਾਲ ਸਬੰਧਤ ਹੈ ਅਤੇ ਜੋ ਸੰਕ੍ਰਮਣ ਨਾਲ ਫੈਲਦੀ ਹੈ।  ਉਨ੍ਹਾਂ ਕਿਹਾ ਕਿ ਜ਼ਿਆਦਾ ਸ਼ਰਾਬ ਪੀਣ, , ਮਾੜੀ ਖੁਰਾਕ ਜਾਂ ਕੁਝ ਦਵਾਈਆਂ ਦੇ ਸੇਵਨ ਨਾਲ ਹੈਪੇਟਾਈਟਸ ਦਾ ਖ਼ਤਰਾ ਵੱਧ ਜਾਂਦਾ ਹੈ।  ਹੈਪੇਟਾਈਟਸ ਹੋਣ ‘ਤੇ ਜਿਗਰ ਦੀ ਸੋਜ ਹੁੰਦੀ ਹੈ ਅਤੇ ਜੇਕਰ ਇਹ ਵਿਗੜ ਜਾਂਦੀ ਹੈ ਤਾਂ ਹੈਪੇਟਾਈਟਸ ਨਾਲ ਸੰਕਰਮਿਤ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਸੰਕਰਮਿਤ ਵਿਅਕਤੀ ਸ਼ੁਰੂ ਵਿੱਚ ਹੀ ਲਾਪਰਵਾਹੀ ਵਰਤਦਾ ਹੈ ਜਾਂ ਉਸ ਦਾ ਸਹੀ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਭਵਿੱਖ ਵਿੱਚ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ, ਇਸ ਲਈ ਸਮੇਂ ਸਿਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ।  ਇਸ ਮੌਕੇ ਡਾ: ਪ੍ਰਿਆ, ਐਲ.  ਐਚ.ਵੀ ਸੀਤਾ ਦੇਵੀ, ਰਚਨਾਕਾਰ ਅਤੇ ਸਟਾਫ਼ ਹਾਜ਼ਰ ਸੀ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments