spot_img
Homeਮਾਝਾਗੁਰਦਾਸਪੁਰਪੁਲੀਸ ਨੇ ਵੱਖ ਵੱਖ ਕੇਸਾਂ ਵਿਚ ਕਈ ਦੋਸ਼ੀ ਲਏ ਹਿਰਾਸਤ ਵਿੱਚ

ਪੁਲੀਸ ਨੇ ਵੱਖ ਵੱਖ ਕੇਸਾਂ ਵਿਚ ਕਈ ਦੋਸ਼ੀ ਲਏ ਹਿਰਾਸਤ ਵਿੱਚ

ਕਾਦੀਆਂ 28 ਜੁਲਾਈ (ਮੁਨੀਰਾ ਸਲਾਮ ਤਾਰੀ) :- ਪੁਲਿਸ ਜ਼ਿਲਾ ਬਟਾਲਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ, ਜਦ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਬਟਾਲਾ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ. ਡੀ.ਐਸ.ਪੀ., ਡੀ ਬਟਾਲਾ ਦੀ ਨਿਗਰਾਨੀ ਹੇਠ, ਮਿਤੀ 23 ਜੁਲਾਈ ਨੂੰ ਐਸ.ਆਈ. ਦਲਜੀਤ ਸਿੰਘ ਇੰਚਾਰਜ ਨਾਰਕੋਟਿਕਸ ਸੈਲ-2 ਬਟਾਲਾ ਸਮੇਤ ਪੁਲਿਸ ਪਾਰਟੀ ਸਪੈਸਲ ਨਾਕਾ ਬੰਦੀ ਚੈਕਿੰਗ ਭੈੜੇ ਪੁਰਸਾਂ ਅੱਡਾ ਬੋਦੇ ਦੀ ਖੂਹੀ ਮੌਜੂਦ ਸੀ, ਕਿ ਮੁੱਖਬਰ ਖਾਸ ਨੇ ਐਸ.ਆਈ. ਦਲਜੀਤ ਸਿੰਘ ਇੰਚਾਰਜ ਨਾਰਕੋਟਿਕਸ ਸੈੱਲ ਬਟਾਲਾ ਪਾਸ ਇਤਲਾਹ ਦਿੱਤੀ, ਕਿ ਦਿਲਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਅੰਮੋ ਨੰਗਲ ਥਾਣਾ ਰੰਗੜ ਨੰਗਲ ਅਤੇ ਕੁਲਤਾਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਨੱਤ ਥਾਣਾ ਰੰਗੜ ਨੰਗਲ ਜਿੰਨਾ ਪਾਸ ਨਜਾਇਜ਼ ਅਸਲਾ ਹੈ, ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੀ ਬਰੀਜਾ ਕਾਰ ਨੰਬਰੀ PB-IN-V-1800 ਰੰਗ ਚਿੱਟਾ ਤੇ ਸਵਾਰ ਹੋ ਕੇ ਪਿੰਡ ਜੈਤੋ ਸਰਜਾ ਤੋਂ ਬੰਦੇ ਦੀ ਖੂਹੀ ਬਟਾਲਾ ਨੂੰ ਆ ਰਹੇ ਹਨ।ਜੇਕਰ ਮੁਸਤੈਦੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਇਹਨਾਂ ਪਾਸੋ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਿਸ ਤੇ ਨਾਕਾ ਕਰਮਚਾਰੀਆਂ ਨੂੰ ਬਰੀਫ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਥੋੜੀ ਦੇਰ ਬਾਅਦ ਹੀ ਇੱਕ ਬਰੀਜਾ ਕਾਰ ਨੰਬਰੀ PB-18-V-4800 ਜੈਤੋਂ ਸਰਜਾ ਸਾਇਡ ਤੋਂ ਬਟਾਲਾ ਨੂੰ ਆ ਰਹੀ ਸੀ, ਜਿਸ ਨੂੰ ਐਸ.ਆਈ. ਉਕਤ ਨੇ ਇਸਾਰੇ ਨਾਲ ਰੋਕਿਆ ਜੋ ਡਰਾਇਵਰ ਨੇ ਭਜਾਉਣ ਦੀ ਨੀਅਤ ਨਾਲ ਗੱਡੀ ਬੈਰੀਗੇਟ ਵਿੱਚ ਮਾਰੀ ਅਤੇ ਨਾਲ ਬੈਠਾ ਵਿਅਕਤੀ ਗੱਡੀ ਦੀ ਬਾਰੀ ਖੋਲ ਕੇ ਭੱਜਣ ਲੱਗਾ, ” ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਰੋਕਿਆ ਤੇ ਉਹ ਵਿਅਕਤੀ ਜਿਸ ਨੇ ਪੁਲਿਸ ਨਾਲ ਮੁਜ਼ਾਮਤ ਕੀਤੀ ਤੇ ਪੁਲਿਸ ਦੀ ਡਿਊਟੀ ਵਿੱਚ ਵਿਗਨ ਪਾਈਆ ਅਤੇ ਭੱਜਣ ਦੀ ਕੋਸ਼ਿਸ ਕਰਨ ਲੱਗੇ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਜਿਸ ਸਬੰਧੀ ਦੋਸੀਆਨ ਦੇ ਖਿਲਾਫ਼ ਮੁਕਦਮਾ ਨੰ. 185 ਮਿਤੀ 24-07-2022 ਜੁਰਮ 186,353 ਭਾਦ, 25-27,54,59 Arms Act ਥਾਣਾ ਸਿਵਲ ਲਾਈਨ ਬਟਾਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।
ਦੋਸੀ ਦਿਲਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਅੰਮੋ ਨੰਗਲ ਥਾਣਾ ਰੰਗੜ ਨੰਗਲ ਪਾਸੋਂ ਹੋਈ ਬਰਾਮਦਗੀ 32 ਬੋਰ ਦਾ ਪਿਸਟਲ, ਇੱਕ ਮੈਗਜ਼ੀਨ, 5 ਜਿੰਦਾ ਰੋਂਦ, 45 ਬੋਰ ਦਾ 62 Glock Made In Brazil, ਇੱਕ ਮੈਗਜੀਨ ਅਤੇ ਤਿੰਨ ਜਿੰਦਾ ਰੋਂਦ, 1.ਆਈ ਫੋਨ
        ਦੂਸਰੇ ਦੋਸ਼ੀ ਕੁਲਤਾਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਨੱਤ ਥਾਣਾ ਰੰਗੜ ਨੰਗਲ ਪਾਸੋਂ ਹੋਈ ਬਰਾਮਦਗੀ
 ਰਿਵਾਲਵਰ 32 ਬੋਰ, 5 ਜਿੰਦਾ ਰੱਦ, ਇੱਕ ਬਰੀਜਾ ਕਾਰ ਰੰਗ ਚਿੱਟਾ ਨੰਬਰ PB-T8-M-1800 ਅਤੇ 1 ਆਈ ਫੋਨ ਬਰਾਮਦ ਹੋਇਆ ਹੈ।
      ਇਸ ਤੋਂ ਇਲਾਵਾ ਇਕ ਹੋਰ ਮੁਕੱਦਮੇ ਵਿੱਚ ਪੁਲਿਸ ਨੂੰ  ਮੁਕੱਦਮੇਂ ਵਿੱਚ ਕਰਨਬੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਿਖੇਵਾਲ ਅਤੇ ਮਹਿਕਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਾਡਲ ਟਾਊਨ ਬਟਾਲਾ
ਇਸ ਤੋਂ ਇਲਾਵਾ ਪੁਲੀਸ ਵੱਲੋਂ ਨਸ਼ਿਆ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਉਸ ਸਮੇਂ ਇੱਕ ਹੋਰ ਵਡੀ ਸਫ਼ਲਤਾ ਹਾਸਿਲ ਹੋਈ, ਜਦ ਐਸ.ਆਈ. ਸੁਖਵਿੰਦਰ ਸਿੰਘ ਇੰਚਾਰਜ ਨਾਰਕੋਟਿਕਸ ਸੈਲ। ਬਟਾਲਾ ਵੱਲੋਂ ਸਪੈਸ਼ਲ ਪੁਲਿਸ ਪਾਰਟੀ ਸਪੈਸਲ LR/ASI ਸਵਿੰਦਰ ਸਿੰਘ 255 ਨਾਰਕੋਟਿਕਸ ਸੈੱਲ ਬਟਾਲਾ ਸਮੇਤ ਕਰਮਚਾਰੀਆ ਮੋਤ ਪਿੰਡ ਕੋਟਲਾ ਨਵਾਬ ਦਸੀ ਪਵਿੱਤਰ ਸਿੰਘ ਪੁੱਤਰ ਨਵਲਜੀਤ ਸਿੰਘ ਉਰਫ ਨਿਹੰਗ ਵਾਸੀ ਉਹਦੀ ਚੌਕ ਥਾਣਾ ਸਿਟੀ ਬਟਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 187 ਮਿਤੀ 25.07.2022 ਜੁਰਮ 22-61-85 NDPS ACT ਥਾਣਾ ਸਿਵਲ ਲਾਈਨ ਬਟਾਲਾ ਦਰਜ ਕਰਵਾਇਆ।
ਐਸ. ਆਈ ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਦੋਸੀ ਪਵਿੱਤਰ ਸਿੰਘ ਪੁੱਤਰ ਨਵਲਜੀਤ ਸਿੰਘ ਉਰਫ ਨਿਹੰਗ ਵਾਸੀ ਉਹਰੀ ਚੋਕ ਥਾਣਾ ਸਿਟੀ ਬਟਾਲਾ ਪਾਸੋਂ ਹੋਈ ਰਿਕਵਰੀ। ਵਿੱਚ ਇੱਕ ਐਕਟਿਵਾ ਸਕੂਟਰੀ ਨੰਬਰੀ PB10 ON 188 ਰੰਗ ਚਿੱਟਾ, 150 ਨਸ਼ੀਲੀਆਂ ਗੋਲੀਆਂ ਬਿਨਾ ਲੇਬਲ ਬਰਾਮਦ ਕੀਤੀਆਂ ਗਈਆਂ ਹਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments