spot_img
Homeਮਾਝਾਗੁਰਦਾਸਪੁਰਗੁਰਦਾਸਪੁਰ ਜਿਲ੍ਹੇ ਵਿਚ 90 ਈ ਵਾਹਨ ਸੁਵਿਧਾ ਕੇਂਦਰ ਸਥਾਪਤ ਕੀਤੇ ਜਾਣਗੇ

ਗੁਰਦਾਸਪੁਰ ਜਿਲ੍ਹੇ ਵਿਚ 90 ਈ ਵਾਹਨ ਸੁਵਿਧਾ ਕੇਂਦਰ ਸਥਾਪਤ ਕੀਤੇ ਜਾਣਗੇ

ਗੁਰਦਾਸਪੁਰ, 25 ਜੁਲਾਈ ( ਮੁਨੀਰਾ ਸਲਾਮ ਤਾਰੀ)  ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਕੁੱਲ 2000 ਈ ਵਾਹਨ ਸੁਵਿਧਾ ਕੇਂਦਰ  (ਪੀ ਯੂ ਸੀ ਸੈਟਰਾਂ ) (E-Vahan Suvidha Kendra (PUC Centers) ਸਥਾਪਿਤ ਕੀਤੇ ਜਾ ਰਹੇ ਹਨ । ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿਖੇ ਕੁੱਲ 90 ਈ ਵਾਹਨ ਸੁਵਿਧਾ ਕੇਂਦਰ (ਪੀ ਯੂ ਸੀ ਸੈਟਰਾ ) ਸਥਾਪਿਤ ਕੀਤੇ ਜਾ ਰਹੇ ਹਨ । ਜਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਪ੍ਰਾਰਥੀ ਆਪਣਾ ਸਵੈ ਰੋਜਗਾਰ ਕਰਨ ਦੇ ਚਾਹਵਾਨ ਹਨਉਹ ਪ੍ਰਾਰਥੀ ਆਪਣਾ ਈ ਵਾਹਨ ਸੁਵਿਧਾ ਕੇਂਦਰ ( ਪੀ   ਯੂ ਸੀ ਸੈਂਟਰ) ਖੋਲਣ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਗੁਰਦਾਸਪੁਰ  ਵਿਖੇ
27.07.2022 
ਨੂੰ ਆਪਣੀ ਯੋਗਤਾ ਦੇ ਅਸਲ ਸਰਟੀਫੀਕੇਟ ਲੈ ਕੇ ਡੀ.ਏ.ਸੀ ਕੰਪਲੈਕਸਕਮਰਾ ਨੰ:217 ਵਿਖੇ ਹਾਜਰ ਹੋ ਕੇ ਅਪਲਾਈ ਕਰ ਸਕਦੇ ਹਨ। ਈ ਵਾਹਨ ਸੁਵਿਧਾ ਕੇਂਦਰ ( ਪੀ ਯੂ ਸੀ ਸੈਟਰਾਂ) ਵਲੋਂ ਗ੍ਰਹਕਾਂ ਨੂੰ  ਵਹੀਕਲ  ਪ੍ਰਦੂਸ਼ਣ ਚੈਕ ਵਹਿਕਲ ਇੰਸੋਰੈਸ, ਰੋਡ ਸਾਇਡ ਅਸਿਸਟੈਂਸ, ਫਾਸਟ ਟੈਗ, ਵਾਟਰਲੈਸ ਕਾਸ ਵਾਸ਼, ਡਰਾਈਵਰ ਆਨ ਕਾਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। VKARE Retail Ventures Private Limited (an automobile maintenance company) ਵਲੋਂ ਸੁਵਿਦਾ ਸੈਂਟਰ ਸਥਾਪਤ ਕਰਨ ਲਈ 50-50  ਇਨਵੈਸਟਮੈਟ ਮਾਡਲ Investment Model ਤਿਆਰ ਕੀਤਾ ਗਿਆ ਹੈਇਨਵੈਸਟਮੈਟ ਮਾਡਲ Investment Model ਅਨੁਸਾਰ ਜਿਹੜੇ ਪ੍ਰਾਰਥੀ ਈ ਵਾਹਨ ਸੁਵਿਧਾ ਕੇਂਦਰ ਈ ਵਾਹਨ ਸੁਵਿਧਾ ਕੇਂਦਰ ਦਾ ਕੰਮ ਸ਼ੁਰੂ ਕਰਨ ਦੇ ਚਾਹਵਾਨ ਹਨਉਹਨਾਂ ਪ੍ਰਾਰਥੀਆਂ ਨੂੰ ਕੰਮ ਸ਼ੁਰੂ ਕਰਨ ਦੇ ਲਈ 2.5 ਲੱਖ ਰੁਪਏ ਆਪਣੇ ਕੋਲੋ ਅਤੇ ਕੰਪਨੀ ਵਲੋਂ 2.5 ਲੱਖ ਰੁਪਏ ਕੰਮ ਸ਼ੁਰੂ ਕਰਨ ਦੇ ਲਈ ਦਿੱਤਾ ਜਾਵੇਗਾ। ਸਕੀਮ ਦੇ ਤਹਿਤ ਪ੍ਰਾਰਥੀਆਂ ਨੂੰ 40000 ਰੁਪਏ/ਮਹੀਨਾ ਤੋਂ ਵੱਧ ਦੀ ਇਨਕਮ ਹੋਵੇਗੀ।

ਉਹਨਾ ਅੱਗੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਯੋਗਤਾ 12ਵੀਂ ਗ੍ਰੈਜੂਏਸ਼ਨ ਅਤੇ ਡਿਪਲੋਮਾ (ਮਕੈਨੀਕਲ) ਅਤੇ ਉਮਰ 18-35 ਸਾਲ ਹੈਉਹ ਸਾਰੇ ਪ੍ਰਾਰਥੀ ਡੀ.ਏ.ਸੀ ਕੰਪਲੇਕਸਕਮਰਾ ਨੰ:217 ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋਗੁਰਦਾਸਪੁਰ ਵਿਖੇ ਮਿਤੀ 27 ਜੁਲਾਈ.2022  ਤੱਕ ਆਪਣੇ ਅਸਲ ਯੋਗਤਾ ਦੇ ਸਰਟੀਫੀਕੇਟ ਲੈ ਕੇ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋਗੁਰਦਾਸਪੁਰ ਵਿਖੇ ਸਵੇਰੇ ਸਮਾਂ 10.00 ਵਜੇ  ਹਾਜਰ ਹੋਣ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments