spot_img
Homeਮਾਝਾਗੁਰਦਾਸਪੁਰਆਈ.ਟੀ.ਆਈ (ਇਸਤਰੀਆਂ ) ਗੁਰਦਾਸਪੁਰ ਵਿਖੇ ਸਵੈ ਰੋਜ਼ਗਾਰ ਕੈਂਪ 427 ਪ੍ਰਾਰਥੀਆਂ ਨੇ...

ਆਈ.ਟੀ.ਆਈ (ਇਸਤਰੀਆਂ ) ਗੁਰਦਾਸਪੁਰ ਵਿਖੇ ਸਵੈ ਰੋਜ਼ਗਾਰ ਕੈਂਪ 427 ਪ੍ਰਾਰਥੀਆਂ ਨੇ ਕੀਤੀ ਸ਼ਿਰਕਤ

ਗੁਰਦਾਸਪੁਰ 25 ਜੁਲਾਈ (ਮੁਨੀਰਾ ਸਲਾਮ ਤਾਰੀ)  ਪੰਜਾਬ ਸਰਕਾਰ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ)ਗੁਰਦਾਸਪੁਰ ਦੇ ਪ੍ਰਿੰਸੀਪਲ  ਕਰਨ ਸਿੰਘ ਵੱਲੋਂ ਜਿਲ੍ਹਾ ਕਾਰੋਬਾਰ ਅਤੇ ਰੋਜ਼ਗਾਰ ਦਫਤਰ ਗੁਰਦਾਸਪੁਰ ਦੇ ਸਹਿਯੋਗ ਨਾਲ ਸਵੈ ਰੋਜਗਾਰ ਮੇਲਾ ਲਗਾਇਆ ਗਿਆ ਜਿਸ ਵਿਚ  ਕੇਵਲ ਕਲਸੀ ਚੀ ਲੀਡ ਬੈਂਕ ਮੈਨੇਜਰਗੁਰਦਾਸਪੁਰਜੀ.ਐਮ.ਡੀ.ਆਈ.ਸੀ. ਬਟਾਲਾ, ਜਿਲਾ ਮੈਨੇਜਰ ਐਸ.ਸੀ ਕਾਰਪੋਰੇਸ਼ਨ,ਗੁਰਦਾਸਪੁਰਜਿਲਾ ਪ੍ਰੋਗਰਾਮ ਮੈਨੇਜਰਸੈਲਫ ਹੈਲਪ ਗਰੁੱਪ,ਗੁਰਦਾਸਪੁਰ ਅਤੇ ਜਿਲਾ ਪ੍ਰੋਗਰਾਮ ਮੈਨੇਜਰਸਕੂਲ ਡਵੈਲਪਮੈਂਟਗੁਰਦਾਸਪੁਰ  ਸ਼ਾਮਲ ਹੋਏ । ਮੇਲੇ ਦੌਰਾਨ ਸਿਖਿਆਰਥਣਾਂ ਨੂੰ ਆਤਮ ਨਿਰਭਰ ਬਣਨ ਲਈ ਪ੍ਰੇਰਤ ਕੀਤਾ ਗਿਆ ਅਤੇ ਸਵੈ-ਰੋਜਗਾਰ ਸਬੰਧੀ ਬੈਂਕ ਤੇ ਭਾਰਤ ਸਰਕਾਰ ਦੀਆਂ ਸਕੀਮਾਂ ਜਿਵੇਂ  ਮੁਦਰਾ ਲੋਨ,ਪੀ.ਐਮ.ਈ.ਜੀ.ਪੀ ਰਾਹੀਂ ਕਰਜਾ ਪ੍ਰਾਪਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਜਾਣਕਾਰੀ ਮੁਹੋਇਆ ਕੀਤੀ ਗਈ । ਸਵੈ ਰੋਜਗਾਰ ਮੇਲੇ ਵਿਚ 427 ਪ੍ਰਰਥੀਆਂ ਨੇ ਸ਼ਿਰਕਤ ਕੀਤੀ, ਜਿਸ ਵਿਚੋਂ ਮੌਕੇ ਤੇ 38 ਉਮੀਦਵਾਰਾਂ ਨੇ ਕਰਜ਼ਾ ਪ੍ਰਾਪਤ ਕਰਨ ਹਿੱਤ ਰਜਿਸਟ੍ਰੇਸ਼ਨ ਕਰਵਾਈ ਗਈ । ਇਸ ਮੌਕੇ ਸੰਸਥਾ ਦੇ ਸ੍ਰੀਮਤੀ ਸੁਦੇਸ਼ ਕੁਮਾਰੀ ਸੀਨੀਅਰ ਇੰਸਟਰਕਟਰ,ਸ੍ਰੀਮਤੀ ਊਸ਼ਾ ਰਾਣੀ ਟੀਚਰ ਟ੍ਰੇਨਿੰਗ ਇੰਸਟਕਟਰਸ਼੍ਰੀਮਤੀ ਗੁਰਪ੍ਰੀਤ ਕੌਰ ਕਟਾਈ ਇੰਸਟਰਕਟਰ ਸ੍ਰੀਮਤੀ ਮੀਨੂੰ ਇਲੈਕਟ੍ਰੋਨਿਕਸ ਇੰਸਟਰਕਟਰ ਅਤੇ  ਬਲਬੀਰ ਸਿੰਘ ਸੀਨੀਅਰ ਸਹਾਇਕ ਆਦਿ ਸਟਾਫ ਮੌਜੂਦ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments