spot_img
Homeਮਾਝਾਗੁਰਦਾਸਪੁਰਸ਼ਿਵ ਦੁਰਗਾ ਮੰਦਰ ਦਾ 51ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ।

ਸ਼ਿਵ ਦੁਰਗਾ ਮੰਦਰ ਦਾ 51ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ।

ਕਾਦੀਆਂ 18 ਜੁਲਾਈ (ਮੁਨੀਰਾ ਸਲਾਮ ਤਾਰੀ) :- ਸ਼੍ਰੀ ਸ਼ਿਵ ਦੁਰਗਾ ਮੰਦਿਰ ਦਾ 51ਵਾਂ ਸਥਾਪਨਾ ਦਿਵਸ ਦਿਨ ਐਤਵਾਰ ਰਾਤ ਮੰਦਿਰ ਹਾਲ ਮੁਹੱਲਾ ਦਾਰਾ ਸਲਾਮ ਪ੍ਰੇਮ ਨਗਰ ਵਿਖੇ ਸ਼ਰਧਾਲੂਆਂ ਵੱਲੋਂ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਨੂੰ ਨਵੀਂ ਦੁਲਹਨ ਵਾਂਗ ਫੁੱਲਾਂ ਨਾਲ ਸਜਾਇਆ ਗਿਆ ਸੀ। ਸੰਕੀਰਤਨ ਮੰਡਲੀ ਵੱਲੋਂ ਗਾਏ ਗਏ ਸ਼ਿਵ ਭਜਨ ਨਾਲ ਸ਼ਰਧਾਲੂਆਂ ਵੱਲੋਂ ਖੂਬ ਝੂਮ ਕੇ ਨੱਚਿਆ ਅਤੇ ਗਾਇਆ ਗਿਆ। ਇਸ ਮੌਕੇ ਅੰਤ ਵਿੱਚ ਗੁਰੂ ਮਹਾਰਾਜ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸੰਕੀਰਤਨ ਮੰਡਲੀ ਦੇ ਮੁਖੀ ਕਰਨਜੀਤ, ਸਾਗਰ, ਰੋਹਿਤ, ਅਸ਼ੀਸ਼, ਮਨੀਸ਼ ਅਤੇ ਮਹਿਲਾ ਸੰਕੀਰਤਨ ਮੰਡਲੀ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸ਼ਿਵ ਦੁਰਗਾ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਸਮੇਤ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments