spot_img
Homeਮਾਝਾਗੁਰਦਾਸਪੁਰਬਾਬਾ ਲੱਖ ਦਾਤਾ ਦਰਬਾਰ ਵਿਚ ਰਾਜ ਹੰਸ ਪਾਰਟੀ ਨੇ ਮਾਤਾ ਦੀਆਂ ਭੇਟਾਂ...

ਬਾਬਾ ਲੱਖ ਦਾਤਾ ਦਰਬਾਰ ਵਿਚ ਰਾਜ ਹੰਸ ਪਾਰਟੀ ਨੇ ਮਾਤਾ ਦੀਆਂ ਭੇਟਾਂ ਦੇ ਨਾਲ ਸ਼ਰਧਾਲੂਆਂ ਨੂੰ ਕੀਤਾ ਨਿਹਾਲ ।

ਕਾਦੀਆਂ 16 ਜੁਲਾਈ (ਸਲਾਮ ਤਾਰੀ)
  ਕਾਦੀਆਂ ਦੇ ਬਾਬਾ ਲੱਖ ਦਾਤਾ ਦਰਬਾਰ ਵਿਚ ਧਾਰਮਿਕ ਸਮਾਰੋਹ ਦੇ ਦੂਸਰੇ ਦਿਨ ਰਾਤ ਨੂੰ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ । ਜਿਸ ਵਿਚ ਭਾਰੀ ਗਿਣਤੀ ਵਿਚ  ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਗਵਾਈ।   ਜ਼ਿਕਰਯੋਗ ਹੈ ਕਿ ਇਸ ਪਵਿੱਤਰ ਸਥਾਨ ਤੇ  ਲੋਕ ਨਤਮਸਤਕ ਹੋਣ ਅਤੇ ਮੰਨਤਾਂ ਮੰਗਣ ਲਈ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਮੰਨਤਾਂ ਪੂਰੀ ਹੋਣ ਤੋਂ ਬਾਅਦ  ਇੱਥੇ ਆਪਣੀ ਹਾਜ਼ਰੀ ਲਗਵਾਉਂਦੇ ਹਨ । ਜੋਗਿੰਦਰਪਾਲ ਭੁੱਟੋ ਅਤੇ ਉਨ੍ਹਾਂ ਦਾ ਪਰਿਵਾਰ ਬੀਤੇ ਲੰਬੇ ਸਮੇਂ ਤੋਂ ਇਸ ਸਥਾਨ ਦੀ ਸੇਵਾ ਨਿਭਾ ਰਿਹਾ ਹੈ  । ਇਸ ਸਮਾਰੋਹ ਦੇ ਦੂਸਰੇ ਦਿਨ ਰਾਜ ਹੰਸ ਪਾਰਟੀ ਵਲੋਂ ਮਹਾਂਮਾਈ ਦੇ ਚਰਨਾਂ ਚ ਹਾਜ਼ਰੀ ਲਗਵਾਈ ਅਤੇ ਹਾਜ਼ਰ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ ਗਿਆ ।  ਸ਼ੁੱਕਰਵਾਰ ਦੁਪਹਿਰ ਨੂੰ ਬਾਬਾ ਲੱਖ ਦਾਤਾ ਦਰਬਾਰ ਵਿੱਚ ਅਤੁੱਟ ਲੰਗਰ ਵੀ ਵਰਤਾਇਆ ਗਿਆ । ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਵੀ ਬਾਬਾ ਲੱਖ ਦਾਤਾ ਦਰਬਾਰ ਵਿੱਚ  ਸ਼ਾਮਿਲ ਹੋ ਕੇ ਮਹਾਂਮਾਈ ਦੇ ਜਾਗਰਨ ਵਿੱਚ ਹਾਜ਼ਰੀ ਲਗਵਾਈ ਗਈ ।  ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਅਸ਼ਵਨੀ ਵਰਮਾ ‘ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜੁਆਇੰਟ ਸਕੱਤਰ ਬਬੀਤਾ ਖੋਸਲਾ , ਰਾਕੇਸ਼ ਕਾਲੀਆ , ਕਾਮਰੇਡ ਗੁਰਮੇਜ ਸਿੰਘ ਸਮੇਤ  ਹੋਰਨਾਂ ਨੂੰ ਸਿਰੋਪਾ ਅਤੇ ਦਰਬਾਰ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਵਾਲੇ ਸਮਾਜ ਸੇਵੀ ਅਤੇ ਰਾਜਨੀਤਕ ਨੇਤਾਵਾਂ ਵੱਲੋਂ ਇਸ ਧਾਰਮਿਕ ਪ੍ਰੋਗਰਾਮ ਕਰਵਾਉਣ ਵਾਲੀ ਬਾਬਾ ਲੱਖ ਦਾਤਾ  ਦਰਬਾਰ ਕਮੇਟੀ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਤੇ ਦਰਬਾਰ ਕਮੇਟੀ ਦੇ ਪ੍ਰਧਾਨ ਜੋਗਿੰਦਰਪਾਲ ਭੁੱਟੋ ਨੇ ਮੌਜੂਦ ਸ਼ਰਧਾਲੂਆਂ ਦਾ ਧੰਨਵਾਦ ਕੀਤਾ  । ਇਸ ਮੌਕੇ ਤੇ ਕਮੇਟੀ ਪ੍ਰਧਾਨ ਜੋਗਿੰਦਰਪਾਲ ਭੁੱਟੋ , ਵਰਿੰਦਰ ਪ੍ਰਭਾਕਰ , ਗੁਲਸ਼ਨ ਵਰਮਾ , ਸਿਕੰਦਰ ਸਿੰਘ ,ਸੰਦੀਪ ਭਗਤ , ਅਸ਼ਵਨੀ ਵਰਮਾ  ,ਅਮਿਤ ਕੁਮਾਰ , ਮੋਤੀ ਲਾਲ  , ਸੇਵਾ ਸਿੰਘ ਮੌਜੂਦ ਸੀ । 
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments