spot_img
Homeਮਾਝਾਗੁਰਦਾਸਪੁਰਕਾਦੀਆਂ ਵਿੱਚ ਈਦ ਉਲ ਅਜ਼੍ਹਾ ਦੀ ਨਮਾਜ਼ ਅਦਾ ਕੀਤੀ ਗਈ ਜਿਸ ਵਿਚ...

ਕਾਦੀਆਂ ਵਿੱਚ ਈਦ ਉਲ ਅਜ਼੍ਹਾ ਦੀ ਨਮਾਜ਼ ਅਦਾ ਕੀਤੀ ਗਈ ਜਿਸ ਵਿਚ ਹਜ਼ਾਰਾਂ ਮੁਸਲਮਾਨ ਸ਼ਾਮਿਲ ਹੋਏ।

ਕਾਦੀਆਂ 10 ਜੁਲਾਈ (ਸਲਾਮ ਤਾਰੀ)
ਅੱਜ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਈਦ ਉਲ ਅਜ਼੍ਹਾ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਕਾਦੀਆਂ ਅਤੇ ਆਸ ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਏ ਈਦ ਅਦਾ ਕਰਨ ਲਈ ਪਹੁੰਚੇ। ਇਸ ਮੌਕੇ ਅੱਜ ਨਮਾਜ਼ ਈਦ ਜਮਾਤ ਅਹਿਮਦੀਆ ਦੇ ਮੁੱਖ ਸਕੱਤਰ ਮੌਲਾਨਾ ਮੁਹੰਮਦ ਇਨਾਮ ਗੋਰੀ ਨੇ ਅਦਾ ਕਰਵਾਈ । ਇਸ ਮੌਕੇ ਈਦ ਦਾ ਖੁਤਬਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੱਜ ਇਰਕਾਨੇ ਇਸਲਾਮ ਦਾ ਪੰਜਵਾਂ ਰੁਕਨ ਹੈ ।ਹਜ ਸਮਰੱਥਾ ਰੱਖਣ ਵਾਲੇ ਮੁਸਲਮਾਨ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੱਜ ਬੈਤੁੱਲਾ ਦੀ ਅਦਾਇਗੀ ਕਰਨਾ ਫ਼ਰਜ਼ ਹੈ ।ਇਹ ਈਦ ਕੁਰਬਾਨੀ ਵਾਲੀ ਈਦ ਦੇ ਨਾਂ ਤੋਂ ਵੀ ਜਾਣੀ ਜਾਂਦੀ ਹੈ ।ਹਜ਼ਰਤ ਇਬਰਾਹੀਮ ਅਲੈਹਿੱਸਲਾਮ ਅਤੇ ਆਪ ਜੀ ਦੀ ਪਤਨੀ ਹਜ਼ਰਤ ਹਾਜਰਾ ਅਤੇ ਬੇਟੇ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿੱਚ ਅਸੀਂ ਈਦ ਕੁਰਬਾਨ ਮਨਾਉਂਦੇ ਹਾਂ ।ਅਤੇ ਹੱਜ ਅਦਾ ਕਰਦੇ ਹਾਂ ।ਕੁਰਾਨ ਮਜੀਦ ਸਾਨੂੰ ਦੱਸਦਾ ਹੈ ਕਿ ਜ਼ਾਹਰੀ ਕੁਰਬਾਨੀ ਦਾ ਗੋਸ਼ਤ ਅਤੇ ਉਸਦਾ ਖੂਨ ਅੱਲ੍ਹਾ ਤੱਕ ਨਹੀਂ ਪਹੁੰਚਦਾ ਹੈ । ਬਲ ਕੇ ਕੁਰਬਾਨੀ ਕਰਨ ਵਾਲੇ ਦੀ ਨੀਅਤ ਅਤੇ ਮੁਖਲੂਕੇ ਖ਼ੁਦਾ ਦੀ ਹਮਦਰਦੀ ਦੇ ਲਈ ਉਸ ਦੇ ਦਿੱਲੀ ਜਜ਼ਬੇ ਦਾ ਅਮਲੀ ਇਜ਼ਹਾਰ ਅੱਲ੍ਹਾ ਤੱਕ ਪਹੁੰਚਦਾ ਹੈ । ਇਹ ਈਦ ਹੱਜ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਇਹ ਕੇਵਲ ਜ਼ਾਹਰੀ ਕੁਰਬਾਨੀਆਂ ਨਹੀਂ ਹਨ। ਬਲਕਿ ਇਹ ਇੱਕ ਵੱਡੇ ਮਕਸਦ ਵੱਲ ਧਿਆਨ ਦਿਵਾਉਂਦੇ ਹਨ । ਅਤੇ ਉਹ ਮਕਸਦ ਅੱਲ੍ਹਾ ਦਾ ਹੱਕ ਅਦਾ ਕਰਨਾ ਅਤੇ ਉਸ ਦੀ ਮਖ਼ਲੂਕ ਦਾ ਹੱਕ ਅਦਾ ਕਰਨਾ ਹੈ ।ਅਤੇ ਇਹੀ ਦੋ ਹਕੂਕ ਹਨ ਜਿਹਨਾਂ ਨੂੰ ਕਾਇਮ ਕਰਨ ਦੇ ਲਈ ਅੱਲ੍ਹਾ ਤਾਅਲਾ ਨੇ ਜ਼ਾਹਰੀ ਕੁਰਬਾਨੀ ਦਾ ਹੁਕਮ ਦਿੱਤਾ ਹੈ । ਕੁਰਬਾਨੀ ਦੀ ਇਹ ਰੂਹ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਰਾਹੀਂ ਆਪਣੇ ਅਰੂੁਜ਼ ਨੂੰ ਪਹੁੰਚੀ ਕਿ ਆਪ ਜੀ ਨੇ ਹਕੂਕ ਅੱਲਾਹ ਅਤੇ ਇਨਸਾਨਾਂ ਦੀ ਹਮਦਰਦੀ ਦੇ ਲਈ ਆਪਣੀ ਜਾਨ ਮਾਲ ਅਤੇ ਆਪਣੀ ਸਾਰੀ ਕੋਸ਼ਿਸ਼ਾਂ ਕੁਰਬਾਨ ਕਰ ਦਿੱਤੀਆਂ। ਈਦ ਉਲ ਅਜ਼ਹਾ ਦੇ ਇਨ੍ਹਾਂ ਪਵਿੱਤਰ ਦਿਨਾਂ ਵਿਚ ਮੁਸਲਮਾਨ ਇਹ ਅਹਿਦ ਕਰਦੇ ਹਨ ਕਿ ਜਿਸ ਤਰ੍ਹਾਂ ਅਸੀਂ ਜ਼ਾਹਰੀ ਕੁਰਬਾਨੀ ਕੀਤੀ ਹੈ ।ਉਸੇ ਤਰ੍ਹਾਂ ਅਸੀਂ ਅੱਲ੍ਹਾ ਦੇ ਹੱਕਾਂ ਦੀ ਅਦਾਇਗੀ ਅਤੇ ਮਖ਼ਲੂਕ ਖੁਦਾ ਦੀ ਹਮਦਰਦੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇ ਲਈ ਤਿਆਰ ਰਹਾਂਗੇ। ਈਦ ਦੇ ਇਸ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ ਇਹੀ ਸੰਦੇਸ਼ ਹੈ ਕਿ ਅਸੀਂ ਆਪਣੀ ਖਾਹਿਸ਼ਾਂ ਨੂੰ ਕੁਰਬਾਨ ਕਰਕੇ ਬਿਨਾਂ ਧਾਰਮਿਕ ਭੇਦਭਾਵ ਦੇ ਦੂਸਰਿਆਂ ਦੇ ਹੱਕਾਂ ਦੀ ਅਦਾਇਗੀ ਨੂੰ ਆਪਣਾ ਫ਼ਰਜ਼ ਸਮਝ ਲਵਾਂਗੇ ਤਾਂ ਈਦ ਮਨਾਉਣ ਦਾ ਸਾਡਾ ਮਕਸਦ ਪੂਰਾ ਹੋਵੇਗਾ । ਕਾਦੀਆਨ ਦਾਰੁਲ ਅਮਾਨ ਵਿੱਚ ਈਦ ਉਲ ਅਜਹਾ ਦੇ ਪਵਿੱਤਰ ਮੌਕੇ ਤੇ ਇਲਾਕੇ ਦੇ ਸਿਆਸੀ ਸਮਾਜਿਕ ਅਤੇ ਹਿੰਦੂ ਸਿੱਖ ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ ਆਪਣੇ ਮੁਸਲਿਮ ਭਰਾਵਾਂ ਨੂੰ ਗਲਵੱਕੜੀ ਪਾ ਕੇ ਈਦ ਦੀ ਮੁਬਾਰਕਬਾਦ ਦਿੱਤੀ । ਅਤੇ ਆਪਣੀਆਂ ਨੇਕ ਖਾਹਿਸ਼ਾਂ ਦਾ ਇਜ਼ਹਾਰ ਕੀਤਾ । ਇਸ ਮੌਕੇ ਤੇ ਵਿਸ਼ਵ ਸ਼ਾਂਤੀ ਅਤੇ ਆਪਣੇ ਪਿਆਰੇ ਵਤਨ ਭਾਰਤ ਵਿੱਚ ਅਮਨ ਸ਼ਾਂਤੀ ਏਕਤਾ ਅਤੇ ਅਖੰਡਤਾ ਲਈ ਵੀ ਦੁਆ ਕੀਤੀ ਗਈ । ਇਸ ਮੌਕੇ ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰੈੱਸ ਸਕੱਤਰ ਭਾਰਤ ਕੇ ਤਾਰਿਕ ਅਹਿਮਦ ਨੇ ਦੱਸਿਆ ਕਿ ਇਸ ਮੌਕੇ ਲੰਗਰ ਖਾਨਾ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਵੱਲੋਂ ਆਏ ਮਹਿਮਾਨਾਂ ਲਈ ਵਿਸ਼ੇਸ਼ ਦਾਅਵਤ ਦਾ ਪ੍ਰਬੰਧ ਵੀ ਕੀਤਾ ਗਿਆ ਹੈ ।ਫੋਟੋ :–ਈਦ ਦਾ ਖੁਤਬਾ ਦਿੰਦੇ ਹੋਏ ਮੌਲਾਨਾ ਮੁਹੰਮਦ ਇਨਾਮ ਗੋਰੀ ਮੁੱਖ ਸਕੱਤਰ ਮੁਸਲਿਮ ਜਮਾਤ ਅਹਿਮਦੀਆ ਭਾਰਤ
ਫੋਟੋ :– ਈਦ ਮੌਕੇ ਅਹਿਮਦੀਆ ਭਾਈਚਾਰੇ ਦੇ ਲੋਕ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments