spot_img
Homeਮਾਝਾਗੁਰਦਾਸਪੁਰਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਟੇਟ ਅਵਾਰਡੀ ਲੈਕਚਰਾਰ ਸਤਿੰਦਰ ਕਾਹਲੋ ਦੀ ਕਿਤਾਬ...

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਟੇਟ ਅਵਾਰਡੀ ਲੈਕਚਰਾਰ ਸਤਿੰਦਰ ਕਾਹਲੋ ਦੀ ਕਿਤਾਬ “ਇਕ ਮੋਰਚਾ ਇਹ ਵੀ “ ਲੋਕ ਅਰਪਣ

ਬਟਾਲਾ 29 ਜੂਨ ( ਮੁਨੀਰਾ ਸਲਾਮ ਤਾਰੀ) *

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਬੀਤੇ ਦਿਨ ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਦਰਬਾਰ ਕਰਵਾਇਆ ਗਿਆ , ਜਿਸ ਵਿੱਚ ਸਤਿੰਦਰ ਕੌਰ ਕਾਹਲੌ ਸਟੇਟ ਅਵਾਰਡੀ ਰਿਟਾਃ ਲੈਕਚਰਾਰ ਦੀ ਮਿੰਨੀ ਕਹਾਣੀਆਂ ਦੀ ਕਿਤਾਬ “ ਇਕ ਮੋਰਚਾ ਇਹ ਵੀ “ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸ ਲਖਵਿੰਦਰ ਸਿੰਘ ਜੋਹਲ ਪ੍ਰਂਧਾਨ , ਡਾ ਸ਼ਿਆਮ ਸੁੰਦਰ ਦੀਪਤੀ ਸੀਨੀਅਰ ਮੀਤ ਪ੍ਰਧਾਨ,ਸੁਰਿੰਦਰ ਕੈਲੇ ਕਨਵੀਨਰ,ਡਾ ਗੁਰਇਕਬਾਲ ਸਿੰਘ ਜਨਰਲ ਸੱਕਤਰ, ਸ ਰਵਿੰਦਰ ਸਿੰਘ ਕੰਗ ਵੱਲੋਂ ਪ੍ਰਧਾਨਗੀ ਮੰਡਲ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸਤਿੰਦਰ ਕਾਹਲੋ ਨੇ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ 37 ਕਹਾਣੀਕਾਰਾਂ ਦੀਆ 67 ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਕਿਸਾਨੀ ਜੀਵਨ ਦੇ ਸੰਘਰਸ਼ ਤੇ ਆਧਾਰਿਤ ਹਨ। ਹਾਜ਼ਰ ਸਾਹਿਤਕਾਰਾਂ ਵੱਲੋਂ ਇਸ ਵਧੀਆ ਕਾਰਜ ਲਈ ਸਤਿੰਦਰ ਕਾਹਲੋ ਦੀ ਸਰਾਹਨਾ ਕੀਤੀ ਗਈ। ਇਸ ਮੋਕੇ ਉੱਘੇ ਕਹਾਣੀਕਾਰਾਂ ਜਿਹਨਾਂ ਵਿੱਚ ਡਾ ਨਾਇਬ ਸਿੰਘ ਮੰਡੇਰ, ਬਲਰਾਜ ਕੋਹਾੜਾ, ਡਾ ਕਰਮਜੀਤ ਨਡਾਲਾ, ਸੀਮਾ ਵਰਮਾ ਵੱਲੋਂ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ। ਇਹਨਾਂ ਤੋਂ ਇਲਾਵਾ ਡਾ ਰਵਿੰਦਰ ਭੱਠਲ,ਡਾ ਗੁਲਜ਼ਾਰ ਪੰਧੇਰ ,ਦਲਵੀਰ ਝੱਜ , ਤ੍ਰੈਲੋਚਨ ਲੋਚੀ ,ਪਰਮਜੀਤ ਮਹਿਕ ,ਲਖਵਿੰਦਰ ਪਿੰਕੀ , ਦੀਪ ਰੱਤੀ ,ਸਵਰਨ ਸਿੰਘ ,ਜੈਸਮੀਨ ਕੋਰ ਸਿੱਧੂ ਡਾ. ਕੁਲਦੀਪ ਸਿੰਘ ਦੀਪ , ਡਾ. ਗੁਰਚਰਨ ਕੋਚਰ, ਕੈਲਾਸ਼ ਠਾਕੁਰ , ਜਗਦੀਸ਼ ਕੁਲਰੀਆ , ਨਿਰੰਜਣ ਬੋਹਾ, ਦਰਸ਼ਨ ਬਰੇਟਾ , ਸ਼ਹਿਬਾਜ ਖਾਨ, ਰਣਜੀਤ ਕੌਰ ਬਾਜਵਾ ਸੁਖਵਿੰਦਰ ਬਾਜਵਾ , ਮੁੱਨਜਾ ਇਰਸ਼ਾਦ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments