spot_img
Homeਮਾਝਾਗੁਰਦਾਸਪੁਰਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ...

ਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ 19 ,20 ਅਤੇ 21 ਜੂਨ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ

ਕਾਦੀਆ 11 ਜੂਨ,(ਸੁਰਿੰਦਰ ਕੌਰ )-

ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਸਮੂਹ ਹੈਲਥ ਵਰਕਰ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਮਿਤੀ 19 ,20 ਅਤੇ 21 ਜੂਨ ਨੂੰ ਤਿੰਨ ਦਿਨਾਂ ਤੱਕ ਚਲਣ ਵਾਲੇ ਮਾਈਗ੍ਰੇਟਰੀ ਪਲਸ ਪੋਲਿਓ ਬਾਰੇ ਦੱਸਿਆ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਮੁਹਿੰਮ ਵਿਚ ਬਲਕਕ ਭਾਮ ਅਧੀਨ ਆਉਂਦੇ ਭੱਠੇ, ਪਥੇਰਾ,ਗੁੱਜਰ, ਝੁੱਗੀਆਂ ,ਭਾਈਏ ਆਦਿ ਦੇ 0ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਲਾਈਆਂ ਜਾਣਗੀਆ। ਸਾਡਾ ਮੁੱਖ ਮੰਤਵ ਮਾਈਗ੍ਰੇਟਰੀ ਬਚਿਆਂ ਨੂੰ ਕਵਰ ਕਰਨਾ ਹੈ।ਕੋਈ ਵੀ ਬੱਚਾ ਇਹ ਪੋਲਿਓ ਵਿਰੋਧੀ ਬੂੰਦਾਂ ਪੀਣ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ। ਇਸੇ ਉਦੇਸ਼ ਦੀ ਪੂਰਤੀ ਹੇਠ ਬਲਾਕ ਭਾਮ ਵਿਖੇ 5 ਟੀਮਾਂ ਦਾ ਗਠਨ ਕੀਤਾ ਗਿਆ ਹੈ ।ਜਿੱਥੇ 907 ਬੱਚੇ 0 ਤੋਂ 5 ਸਾਲ ਦੇ ਬੱਚੇ ਹਨ ਜਿੰਨਾਂ ਨੂੰ ਸਾਡੀਆਂ ਟੀਮਾਂ ਦੁਆਰਾ ਕਵਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਮਨਿੰਦਰ ਸਿੰਘ ,ਬਲਦੇਵ ਸਿੰਘ ਦੁਆਰਾ ਫੀਲਡ ਵਿਖੇ ਸੁਪਰਵੀਜਨ ਕੀਤੀ ਜਾਵੇਗੀ। ਇਸ ਮੌਕੇ ਤੇ ਐਲ ਐਚ ਵੀ ਹਰਭਜਨ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਮਨਿੰਦਰ ਸਿੰਘ ਐਚ.ਆਈ, ਬਲਦੇਵ ਸਿੰਘ ਐਚ.ਆਈ, ਸਰਬਜੀਤ ਸਿੰਘ,ਪਰਜੀਤ ਸਿੰਘ,ਗੁਰਦੀਪ ਸਿੰਘ,ਬਲਜੀਤ ਸਿੰਘ, ਅਮਰਿੰਦਰ ਸਿੰਘ, ਸੁੱਚਾ ਸਿੰਘ, ਕੁਲਦੀਪ ਸਿੰਘ,ਭੁਪਿੰਦਰ ਸਿੰਘ, ਕੁਲਦੀਪ ਕੁਮਾਰ, ਸੁਖਵਿੰਦਰ ਸਿੰਘ ਰਛਪਾਲ ਸਿੰਘ, ਤਜਿੰਦਰ ਸਿੰਘ, ਸਰਵਣ ਸਿੰਘ ਗੁਰਵੰਤ ਸਿੰਘ, ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments