spot_img
Homeਮਾਝਾਗੁਰਦਾਸਪੁਰਪੰਜਾਬ ਹੁਨਰ ਵਿਕਾਸ ਮਿਸ਼ਨ ਵਲੋ ਕਰਾਇਆ ਜਾਵੇਗਾ ਆਰਟੀਫਿਸ਼ਲ ਇੰਟੈਲੀਜੇਸ ਅਤੇ ਡਾਟਾ ਸਾਇੰਸ...

ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋ ਕਰਾਇਆ ਜਾਵੇਗਾ ਆਰਟੀਫਿਸ਼ਲ ਇੰਟੈਲੀਜੇਸ ਅਤੇ ਡਾਟਾ ਸਾਇੰਸ ਦਾ ਮੁਫਤ ਕੋਰਸ – ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ

ਗੁਰਦਾਸਪੁਰ 22 ਜੂਨ (ਸਲਾਮ ਤਾਰੀ)

ਪੰਜਾਬ ਸਰਕਾਰ ਵਲੋਂ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਪੰਜਾਬ ਦੇ ਨੋਜਵਨ ਲੜਕੇ-ਲੜਕੀਆਂ ਲਈ ਆਰਟੀਫਿਸਲ ਇੰਟੈਲੀਜੇਸ ਅਤੇ ਡਾਟਾ ਸਾਇੰਸ ਦਾ ਮੁਫਤ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ।  ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ  ( ਜ)ਨੇ ਦੱਸਿਆ ਕਿ ਇਹ ਕੋਰਸ ਆਈ ਆਈ ਟੀ ਰੋਪੜ ਅਤੇ ਸਕਿੱਲ ਡਿਵੈਲਪਮੈਟ ਮਿਸ਼ਨ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ ।ਇਸ ਕੋਰਸ ਦੇ ਦੋ ਮਿਡਊਲ ਹੋਣਗੇ । ਪਹਿਲਾਂ 4 ਹਫਤੇ ਦਾ ਅਤੇ ਦੂਸਰਾ 12 ਹਫਤਿਆ ਦਾ ਹੋਵੇਗਾ । ਇਸ ਕੋਰਸ ਨੂੰ ਕਰਨ ਲਈ ਵਿਦਿਆਰਕੀ ਵਲੋ 12 ਵੀ ਕਲਾਸ ਹਿਸਾਬ ਵਿਸੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ । ਜੋ ਵਿਦਿਆਰਥੀ ਇਹ ਕੋਰਸ ਕਰਨ ਦੇ ਚਾਹਵਾਨ ਹਨ ਉਹ ਜਿਲਾ ਮੁੱਖੀ ਪੰਜਾਬ ਸਕਿੱਲ ਡਿਵੈਲਪਮੈਟ ਮਿਸ਼ਨ ਦੇ ਯੂਨਿਟ ਅਧਿਕਾਰੀ ਬਲਾਕ ਮਿਸ਼ਨ ਮੈਨੇਜਰ , ਪੀਐਸ ਸ਼ ਡੀ ਐਮ ਗੁਰਦਾਸਪੁਰ ਸ੍ਰੀ ਵਿਜੈ ਸਿੰਘ , ਸਵਰਾਜ ਸਿੰਘ ਅਤੇ ਮਨਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ । ਇਸ ਤੋ ਇਲਾਵਾ ਚਾਹਵਾਨ ਵਿਦਿਆਰਥੀ ਦਿੱਤੇ ਗਏ ਲਿੰਕ ਤੇ https//www.pgrkam.com

ਕਲਿਕ ਕਰਕੇ ਆਪਣਾ ਨਾਮ ਰਜਿਸਟਰ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ 81467-20111,98883-94664 ਤੇ ਸੰਪਰਕ ਕਰ ਸਕਦੇ ਹਨ ।

————————

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments