spot_img
Homeਮਾਝਾਗੁਰਦਾਸਪੁਰਵਿਧਾਇਕ ਸ਼ੈਰੀ ਕਲਸੀ ਨੇ ਸਿਵਲ ਲਾਈਨ ਰੋਡ ਨੂੰ ਬਣਾਉਣ ਦੇ ਕੰਮ ਦੀ...

ਵਿਧਾਇਕ ਸ਼ੈਰੀ ਕਲਸੀ ਨੇ ਸਿਵਲ ਲਾਈਨ ਰੋਡ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ

ਬਟਾਲਾ, 22 ਮਈ ( ਮੁਨੀਰਾ ਸਲਾਮ ਤਾਰੀ) – ਬਟਾਲਾ ਸ਼ਹਿਰ ਦੇ ਸਿਵਲ ਲਾਈਨ ਰੋਡ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਕਰ ਦਿੱਤੀ ਗਈ ਹੈ। ਸੜਕ ਦੇ ਨਿਰਮਾਣ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸੀਵੇਰਜ ਪਾਉਣ ਕਾਰਨ ਇਹ ਸਾਰੀ ਸੜਕ ਖਰਾਬ ਹੋ ਗਈ ਸੀ ਜਿਸ ਕਾਰਨ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਇਸ ਸੜਕ ਦੇ ਨਿਰਮਾਣ ਦਾ ਅਰੰਭ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਆਵਾਜਾਈ ਦੇ ਪੱਖ ਤੋਂ ਬਹੁਤ ਅਹਿਮ ਹੈ ਅਤੇ ਕਾਹਨੂੰਵਾਨ ਦੀ ਬਹੁਤ ਸਾਰੀ ਟਰੈਫਿਕ ਗੁਰਦਾਸਪੁਰ ਰੋਡ ’ਤੇ ਜਾਣ ਲਈ ਇਸ ਸੜਕ ਦੀ ਵਰਤੋਂ ਕਰਦੀ ਹੈ। ਇਸਦੇ ਨਾਲ ਹੀ ਇਹ ਸੜਕ ਕਚਿਹਰੀਆਂ ਅਤੇ ਪੁਲਿਸ ਲਾਈਨ ਨੂੰ ਜਾਣ ਕਰਕੇ ਵੀ ਅਹਿਮ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਜਿਹੜੀਆਂ ਸੜਕਾਂ, ਗਲੀਆਂ ਵਿੱਚ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਹੈ ਉਨ੍ਹਾਂ ਰਸਤਿਆਂ ਨੂੰ ਪਹਿਲ ਦੇ ਅਧਾਰ ’ਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੀ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨਗਰ ਨਿਗਮ ਬਟਾਲਾ ਦੇ ਐਕਸੀਅਨ ਰਮੇਸ਼ ਭਾਟੀਆ, ਮਨਦੀਪ ਸਿੰਘ ਗਿੱਲ, ਪੀ.ਏ. ਉਪਦੇਸ਼ ਕੁਮਾਰ, ਮਾਣਕ ਮਹਿਤਾ ਸਮੇਤ ਸ਼ਹਿਰ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments