spot_img
Homeਦੋਆਬਾਕਪੂਰਥਲਾ-ਫਗਵਾੜਾਐਸ.ਸੀ ਕਮਿਸ਼ਨ ਵਲੋਂ ਮਨਸੂਰਵਾਲ ਦੋਨਾ ਦਾ ਦੌਰਾ

ਐਸ.ਸੀ ਕਮਿਸ਼ਨ ਵਲੋਂ ਮਨਸੂਰਵਾਲ ਦੋਨਾ ਦਾ ਦੌਰਾ

ਐਸ.ਸੀ ਕਮਿਸ਼ਨ ਵਲੋਂ

ਕਪੂਰਥਲਾ, 21 ਜੂਨ ( ਮੀਨਾ ਗੋਗਨਾ )

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵਲੋਂ ਅੱਜ ਪਿੰਡ ਮਨਸੂਰਵਾਲ ਦੋਨਾ ਦਾ ਦੌਰਾ ਕਰਕੇ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਪੁਸ਼ਪਾ ਦੇਵੀ ਵਲੋਂ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਦੀ ਸੁਣਵਾਈ ਕੀਤੀ ਗਈ।
ਕਮਿਸ਼ਨ ਵਲੋਂ ਅੱਜ ਮਨਸੂਰਵਾਲ ਦੋਨਾ ਵਿਖੇ ਜਾ ਕੇ ਸਬੰਧਿਤ ਧਿਰਾਂ ਨੂੰ ਸੁਣਿਆ ਗਿਆ ਅਤੇ ਉਨਾਂ ਵਲੋ ਪੇਸ਼ ਦਸਤਾਵੇਜਾਂ ਦੀ ਪੜਤਾਲ ਵੀ ਕੀਤੀ ਗਈ।
ਸ੍ਰੀ ਹੰਸ ਨੇ ਦੱਸਿਆ ਕਿ ਪੁਸ਼ਪਾ ਦੇਵੀ ਵਿਧਵਾ ਸੁਖਰਾਜ ਵਾਸੀ ਮੁਹੱਲਾ ਡਾਕਟਰ ਸਾਦਕ ਅਲੀ, ਥਾਣਾ ਸਿਟੀ ਕਪੂਰਥਲਾ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਅਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਛੋਟੀ ਬਾਰਾਦਰੀ ਜਲੰਧਰ ਵਲੋਂ ਉਸਦੀ ਮਾਲਕੀ ਵਾਲੀ ਜਗ੍ਹਾ ਉੱਪਰ ਭੰਨ ਤੋੜ ਕਰਕੇ ਗੈਰ ਕਾਨੂੰਨੀ ਕਬਜ਼ਾ ਕੀਤਾ ਗਿਆ ਹੈ ।
ਸ੍ਰੀ ਹੰਸ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵਲੋਂ ਕਮਿਸ਼ਨਰ ਕੋਲ ਪਹੁੰਚ ਕਰਕੇ ਇਸ ਮਸਲੇ ਵਿਚ ਇਨਸਾਫ ਦੇਣ ਦੀ ਗੁਹਾਰ ਲਗਾਈ ਗਈ ਸੀ ਜਿਸ ਤੇ ਕਮਿਸ਼ਨ ਵਲੋਂ ਅੱਜ ਉਨਾਂ ਨੂੰ ਸੁਣਵਾਈ ਲਈ ਭੇਜਿਆ ਗਿਆ ।
ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਇਸ ਮਾਮਲੇ ਦੀ ਮੁਕੰਮਲ ਪੜਤਾਲ ਲਈ ਕਮਿਸ਼ਨ ਵਲੋਂ ਦੋ ਮੈਂਬਰੀ ਸਿਟ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿਚ ਡੀ.ਐਸ.ਪੀ ਕਪੂਰਥਲਾ ਅਤੇ ਤਹਿਸੀਲਦਾਰ ਕਪੂਰਥਲਾ ਮੈਂਬਰ ਹੋਣਗੇ। ਕਮਿਸ਼ਨ ਵਲੋਂ ਨਵੀਂ ਗਠਿਤ ਸਿਟ ਨੂੰ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਪੜਤਾਲ ਕਰਕੇ ਆਪਣੀ ਰਿਪਰੋਟ 2 ਜੁਲਾਈ 2021 ਤੱਕ ਸੌਂਪਣ ਦੇ ਹੁਕਮ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੰਮਲ ਕਾਰਵਾਈ ਦੀ ਰਿਪੋਰਟ ਕਮਿਸ਼ਨ ਦੀ ਚੇਅਰਪਰਸਨ ਨੂੰ ਸੌਂਪੀ ਜਾਵੇਗੀ। ਇਸ ਮੌਕੇ ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ,ਡੀ.ਐਸ.ਪੀ ਸੁਰਿੰਦਰ ਸਿੰਘ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ- ਪਿੰਡ ਮਨਸੂਰਵਾਲ ਦੋਨਾ ਵਿਖੇ ਸ਼ਿਕਾਇਤ ਦੀ ਸੁਣਵਾਈ ਕਰਦੇ
ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਤੇ ਹੋਰ। ਨਾਲ ਐਸ ਡੀ ਐਮ ਵਰਿੰਦਰਪਾਲ ਸਿੰਘ ਬਾਜਵਾ ਵੀ ਦਿਖਾਈ ਦੇ ਰਹੇ

RELATED ARTICLES
- Advertisment -spot_img

Most Popular

Recent Comments