spot_img
Homeਮਾਝਾਗੁਰਦਾਸਪੁਰਸਟੂਡੈਂਟ ਵੈਲਫੇਅਰ ਸੁਸਾਇਟੀ ਵਲੋਂ ਸੰਗਰਾਂਦ ਦੇ ਦਿਹਾੜੇ ਮੌਕੇ ਮਹੀਨਾਵਾਰ 476ਵਾਂ ਸਮਾਗਮ ਕਰਾਇਆ...

ਸਟੂਡੈਂਟ ਵੈਲਫੇਅਰ ਸੁਸਾਇਟੀ ਵਲੋਂ ਸੰਗਰਾਂਦ ਦੇ ਦਿਹਾੜੇ ਮੌਕੇ ਮਹੀਨਾਵਾਰ 476ਵਾਂ ਸਮਾਗਮ ਕਰਾਇਆ ਗਿਆ

ਬਟਾਲਾ, 14 ਮਈ (ਸਲਾਮ ਤਾਰੀ) – ਬਟਾਲਾ ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਸਟੂਡੈਂਟ ਵੈਲਫੇਅਰ ਸੁਸਾਇਟੀ (ਰਜਿ:) ਵਲੋਂ ਅੱਜ ਸਥਾਨਕ ਬਿਰਧ ਆਸ਼ਰਮ ਵਲੋਂ ਅੱਜ ਜੇਠ ਮਹੀਨੇ ਦੀ ਸੰਗਰਾਂਦ ਦੇ ਸ਼ੁਭ ਮੌਕੇ ਮਹੀਨਾਵਾਰ 476ਵਾਂ ਸਮਾਗਮ ਕਰਾਇਆ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਮਾਸਟਰ ਕੁਲਦੀਪ ਰਾਜ ਸ਼ਰਮਾਂ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਰਾਜਬੀਰ ਕੌਰ ਕਲਸੀ ਧਰਮ ਪਤਨੀ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਸ਼ਾਮਲ ਹੋਏ। ਸਮਾਗਮ ਦੌਰਾਨ ਸਟੂਡੈਂਟ ਵੈਲਫੇਅਰ ਸੁਸਾਇਟੀ ਵਲੋਂ ਇਸ ਮਹੀਨੇ 146630 ਰੁਪਏ ਦੀ ਰਾਸ਼ੀ ਖਰਚ ਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ ਗਿਆ।

ਇਸ ਮੌਕੇ ਕਰਾਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸ੍ਰੀਮਤੀ ਰਾਜਬੀਰ ਕੌਰ ਕਲਸੀ ਨੇ ਕਿਹਾ ਕਿ ਸਟੂਡੈਂਟ ਵੈਲਫੇਅਰ ਸੁਸਾਇਟੀ ਦਾ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਅਹਿਮ ਯੋਗਦਾਨ ਹੈ। ਉਨਾਂ ਕਿਹਾ ਇਹ ਸੰਸਥਾ ਜਿਥੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਗਿਆਨ ਦਾ ਚਾਨਣ ਵੰਡ ਰਹੀ ਹੈ ਉਥੇ ਇਸ ਸੰਸਥਾ ਵਲੋਂ ਵਿਧਵਾਵਾਂ, ਬਜ਼ੁਰਗਾਂ ਅਤੇ ਗਰੀਬ ਪਰਿਵਾਰਾਂ ਦਾ ਵੀ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮਾਸਟਰ ਕੁਲਦੀਪ ਸ਼ਰਮਾਂ ਜੀ ਸੇਵਾ ਦੇ ਪੁੰਜ ਹਨ ਅਤੇ ਉਨਾਂ ਵਲੋਂ ਆਪਣੀ ਸਮੁੱਚੀ ਟੀਮ ਨਾਲ ਸੇਵਾ ਦਾ ਜੋ ਇਹ ਜੱਗ ਚਲਾਇਆ ਜਾ ਰਿਹਾ ਹੈ ਉਸਤੋਂ ਬਹੁਤ ਸਾਰੇ ਲੋੜਵੰਦ ਲਾਭ ਲੈ ਰਹੇ ਹਨ।

ਇਸ ਮੌਕੇ ਮਾਸਟਰ ਕੁਲਦੀਪ ਰਾਜ ਸ਼ਰਮਾਂ ਨੇ ਕਿਹਾ ਕਿ ਬਟਾਲਾ ਸ਼ਹਿਰ ਵਾਸੀਆਂ ਦਾ ਇਸ ਸੰਸਥਾ ਨੂੰ ਚਲਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਹੈ। ਉਨਾਂ ਕਿਹਾ ਕਿ ਸੰਸਥਾ ਵਲੋਂ ਗਰੀਬ ਅਤੇ ਲੋਵਵੰਦ ਵਿਦਿਆਰਥੀਆਂ ਦੀ ਮਾਲੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਹਾਸਲ ਕਰਨ ਵਿਚ ਮਦਦ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਇਹ ਸੰਸਥਾ ਲੋਕਾਂ ਦੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ।

ਇਸ ਮੌਕੇ ਸਰਵਸ੍ਰੀ ਸੁਭਾਸ਼ ਚੰਦਰ, ਬਲਜੀਤ ਸਿੰਘ, ਹਰਚਰਨ ਸਿੰਘ ਰੰਧਾਵਾ, ਪ੍ਰੋਫੈਸਰ ਐੱਮ.ਐੱਮ. ਚੱਡਾ, ਸ੍ਰੀਮਤੀ ਕਿਰਨ ਚੱਡਾ, ਪ੍ਰਿੰਸੀਪਲ ਅਨਿਲ ਸ਼ਰਮਾਂ, ਰਜਿੰਦਰ ਭਾਸਕਰ, ਵਿਨੋਦ ਸ਼ਰਮਾਂ, ਜੋਗਿੰਦਰ ਜੀ, ਮਾਸਟਰ ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਮੋਹਤਬਰ ਵੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments