spot_img
Homeਮਾਝਾਗੁਰਦਾਸਪੁਰਡੀ. ਐੱਮ. ਪੰਜਾਬੀ ਫ਼ਰੀਦਕੋਟ ਵੱਲੋਂ 'ਪੰਜਾਬੀ ਸੱਥ' ਦਾ ਕੀਤਾ ਦੌਰਾ

ਡੀ. ਐੱਮ. ਪੰਜਾਬੀ ਫ਼ਰੀਦਕੋਟ ਵੱਲੋਂ ‘ਪੰਜਾਬੀ ਸੱਥ’ ਦਾ ਕੀਤਾ ਦੌਰਾ

ਕਾਦੀਆਂ 4ਮਈ ਸਤੰਬਰ (ਮੁਨੀਰਾ ਸਲਾਮ ਤਾਰੀ)  ਪੰਜਾਬੀ ਸੱਥ’ ਬਣਾਉਣ ਅਤੇ ਸਾਂਭਣ ਦਾ ਉਪਰਾਲਾ ਹੈ ਇੱਕ ਨੇਕ ਅਤੇ ਸੁਹਿਰਦ ਯਤਨ – ਗੁਰਪ੍ਰੀਤ ਸਿੰਘ ਰੂਪਰਾ
ਅੱਜ ਡੀ. ਐੱਮ. ਪੰਜਾਬੀ ਫ਼ਰੀਦਕੋਟ ਗੁਰਪ੍ਰੀਤ ਸਿੰਘ ਰੂਪਰਾ (ਸਟੇਟ ਐਵਾਰਡੀ) ਆਪਣੇ ਸਾਥੀਆਂ ਸ਼ਮਿੰਦਰ ਸਿੰਘ ਮਾਨ ਅਤੇ ਸਪਰਜਨ ਜੌਨ ਨਾਲ਼ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਤਿਆਰ ਕੀਤੀ ਗਈ ਪੰਜਾਬੀ ਸੱਥ ਨੂੰ ਉਚੇਚੇ ਤੌਰ ‘ਤੇ ਦੇਖਣ ਲਈ ਆਏI ਇੱਥੇ ਪਹੁੰਚਣ ‘ਤੇ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਮੈਡਮ ਪੁਸ਼ਪਾ ਦੇਵੀ, ਸਕੱਤਰ ਮੈਡਮ ਹਰਪ੍ਰੀਤ ਕੌਰ ਅਤੇ ਡੀ. ਐੱਮ. ਪੰਜਾਬੀ ਗੁਰਦਾਸਪੁਰ ਸੁਰਿੰਦਰ ਮੋਹਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆI ਇਸ ਸਮੇਂ ਪੰਜਾਬੀ ਸੱਥ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬੀ ਸੱਥ ਸਮੂਹ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਹੈ ਅਤੇ ਅਜਿਹੀਆਂ ਸੱਥਾਂ ਦਾ ਸਰਕਾਰੀ ਸਕੂਲਾਂ ਵਿੱਚ ਹੋਣਾ ਪੰਜਾਬੀ ਵਿਰਸੇ ਲਈ ਸ਼ੁੱਭ ਸੰਕੇਤ ਹੈI ਉਹਨਾਂ ਕਿਹਾ ਕਿ ਇਸ ਸੱਥ ਨੂੰ ਬਣਾਉਣ ਅਤੇ ਸਾਂਭਣ ਦਾ ਉਪਰਾਲਾ ਬਹੁਤ ਹੀ ਨੇਕ ਅਤੇ ਸੁਹਿਰਦ ਯਤਨ ਹੈ ਅਤੇ ਅਜਿਹੇ ਸਮੇਂ ਅਜਿਹੀਆਂ ਸੱਥਾਂ ਵਰਦਾਨ ਸਾਬਿਤ ਹੁੰਦੀਆਂ ਹਨ ਜਦੋਂ ਵਿਦਿਆਰਥੀ ਆਪਣੇ ਅਮੀਰ ਪੁਰਾਤਨ ਵਿਰਸੇ ਨਾਲ਼ੋਂ ਟੁੱਟ ਕੇ ਪੁਰਾਣੇ ਸ਼ਬਦਾਂ ਅਤੇ ਪੁਰਾਤਨ ਵਸਤਾਂ ਨੂੰ ਭੁੱਲ ਰਹੇ ਹਨI ਉਹਨਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਰਾਜਵਿੰਦਰ ਕੌਰ, ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਅਤੇ ਸਮੂਹ ਪੰਜਾਬੀ ਟੀਮ ਇਸ ਨਿਵੇਕਲੇ ਉਪਰਾਲੇ ਲਈ ਵਧਾਈ ਦੀ ਪਾਤਰ ਹੈI ਇਸ ਸਮੇਂ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਮੈਡਮ ਪੁਸ਼ਪਾ ਦੇਵੀ, ਸਕੱਤਰ ਮੈਡਮ ਹਰਪ੍ਰੀਤ ਕੌਰ ਅਤੇ ਡੀ. ਐੱਮ. ਪੰਜਾਬੀ ਗੁਰਦਾਸਪੁਰ ਸੁਰਿੰਦਰ ਮੋਹਨ ਵੱਲੋਂ ਗੁਰਪ੍ਰੀਤ ਸਿੰਘ ਰੂਪਰਾ ਨੂੰ ਅਧਿਆਪਕ ਸਟੇਟ ਐਵਾਰਡ, 2021 ਮਿਲ਼ਨ ‘ਤੇ ਅਤੇ ਨਾਲ਼ ਆਏ ਸਾਥੀਆਂ ਸ਼ਮਿੰਦਰ ਸਿੰਘ ਮਾਨ ਅਤੇ ਸਪਰਜਨ ਜੌਨ ਨੂੰ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਯਾਦਗਾਰੀ-ਚਿੰਨ੍ਹ ਭੇਟ ਕੀਤੇ ਗਏI ਇਸ ਸਮੇਂ ਡੀ. ਐੱਮ. ਪੰਜਾਬੀ ਗੁਰਦਾਸਪੁਰ ਸੁਰਿੰਦਰ ਮੋਹਨ ਨੇ ਗੁਰਪ੍ਰੀਤ ਸਿੰਘ ਰੂਪਰਾ ਜੀ ਦਾ ਆਪਣੇ ਸਾਥੀਆਂ ਨਾਲ਼ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੀਮਤੀ ਸਮਾਂ ਕੱਢ ਕੇ ਪੰਜਾਬੀ ਸੱਥ ਦੀਨਾਨਗਰ ਆਉਣ ਲਈ ਅਤੇ ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਕੀਤਾI

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments