spot_img
Homeਮਾਝਾਅੰਮ੍ਰਿਤਸਰਸਕੂਟਰੀ ਸਵਾਰ ਦੋ ਭੈਣਾਂ ਨੂੰ ਟਰੈਕਟਰ ਟਰਾਲੀ ਚਾਲਕ ਨੇ ਮਾਰੀ ਟੱਕਰ ਇੱਕ...

ਸਕੂਟਰੀ ਸਵਾਰ ਦੋ ਭੈਣਾਂ ਨੂੰ ਟਰੈਕਟਰ ਟਰਾਲੀ ਚਾਲਕ ਨੇ ਮਾਰੀ ਟੱਕਰ ਇੱਕ ਦੀ ਮੌਤ

ਕਾਦੀਆ 15 ਅਪ੍ਰੈਲ (ਸਲਾਮ ਤਾਰੀ)

ਨਜ਼ਦੀਕੀ ਪਿੰਡ ਤੁਗਲਵਾਲਾ ਦੇ ਕੋਲ ਬੀਤੀ ਦੇਰ ਰਾਤ ਇਕ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਵੱਲੋਂ ਸਕੂਟਰੀ ਤੇ ਸਵਾਰ ਦੋ ਭੈਣਾਂ ਨੂੰ ਟੱਕਰ ਮਾਰਨ ਅਤੇ ਇਕ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ 21 ਸਾਲਾਂ ਲੜਕੀ ਪਵਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਔਲਖ ਕਲਾਂ ਜੋ ਕਿ ਕਾਦੀਆਂ ਵਿਖੇ ਕੰਮ ਕਰਦੀ ਹੈ ਅਤੇ ਆਪਣੀ ਭੈਣ ਗੁਰਪ੍ਰੀਤ ਕੌਰ ਨਾਲ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਕਾਦੀਆਂ ਸ਼ਹਿਰ ਵਿਚ ਕਿਸੇ ਕੰਮ ਲਈ ਆ ਰਹੀਆਂ ਸਨ ਜਦੋਂ ਉਹ ਪਿੰਡ ਤੁਗਲਵਾਲਾ ਅਤੇ ਪਿੰਡ ਔਲਖ ਬੇਰੀਆਂ ਦੇ ਨਜ਼ਦੀਕ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਦੋਵੇਂ ਭੈਣਾਂ ਸਕੂਟਰੀ ਸਮੇਤ ਸੜਕ ਦੇ ਕਿਨਾਰੇ ਲੱਗੇ ਇੱਕ ਦਰਖਤ ਵਿੱਚ ਜਾ ਵੱਜੀਆਂ ।ਇਸ ਦੌਰਾਨ 108 ਐਂਬੂਲੈਂਸ ਦੇ ਰਾਹੀਂ ਦੋਨਾਂ ਜ਼ਖ਼ਮੀ ਭੈਣਾਂ ਨੂੰ ਤੁਰੰਤ ਨਜ਼ਦੀਕੀ ਬਟਾਲਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ।ਪਰਿਵਾਰਕ ਮੈਂਬਰ ਗੁਰਮੀਤ ਕੌਰ ਨੇ ਦੱਸਿਆ ਕਿ ਗੰਭੀਰ ਹਾਲਤ ਚ ਜ਼ਖਮੀ ਪਵਨਦੀਪ ਕੌਰ ਅਤੇ ਗੁਰਪ੍ਰੀਤ ਕੌਰ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਪਵਨਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਪ੍ਰੀਤ ਕੌਰ ਅਜੇ ਜ਼ੇਰੇ ਇਲਾਜ ਹੈ ।ਉੱਧਰ ਦੂਜੇ ਪਾਸੇ ਕਾਰਵਾਈ ਕਰਦੇ ਹੋਏ ਏ ਐੱਸ ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਜ਼ਖ਼ਮੀ ਲੜਕੀ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਫੋਟੋ ਕੈਪਸ਼ਨ )ਮ੍ਰਿਤਕ ਪਵਨਦੀਪ ਕੌਰ ਦੀ ਫਾਈਲ ਤਸਵੀਰ ਅਤੇ ਨਾਲ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਕੌਰ ਅਤੇ ਪੁਲੀਸ ਅਧਿਕਾਰੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments