spot_img
Homeਮਾਝਾਅੰਮ੍ਰਿਤਸਰਡਾਕਟਰ ਬੀ ਆਰ ਅੰਬੇਦਕਰ ਦੇ ਸੰਵਿਧਾਨ ਦੀ ਰੱਖਿਆ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ...

ਡਾਕਟਰ ਬੀ ਆਰ ਅੰਬੇਦਕਰ ਦੇ ਸੰਵਿਧਾਨ ਦੀ ਰੱਖਿਆ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ : ਬਬੀਤਾ ਖੋਸਲਾ

ਕਾਦੀਆਂ, 15 ਅਪ੍ਰੈਲ (ਸਲਾਮ ਤਾਰੀ) ਸਥਾਨਕ ਬਾਲਮੀਕੀ ਮੰਦਿਰ ‘ਚ ਡਾਕਟਰ ਭੀਮ ਰਾਉ ਅੰਬੇਦਕਰ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਸਕੱਤਰ ਬਬੀਤਾ ਖੋਸਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਬੋਲਦੀਆਂ ਉਨ੍ਹਾਂ ਕਿਹਾ ਕਿ ਇੱਕ ਗ਼ਰੀਬ ਦਲਿਤ ਘਰਾਣੇ ‘ਚ ਪੈਦਾ ਹੋਣ ਵਾਲੇ ਇਸ ਹੋਣਹਾਰ ਵਿਅਕਤੀ ਨੇ ਨਿਚੱਲੇ ਤਬਕੇ ਲਈ ਮਿਸਾਲ ਕਾਇਮ ਕਰ ਦਿੱਤੀ ਕਿ ਜੇ ਅੱਗੇ ਵਧਣ ਦਾ ਜਜ਼ਬਾ ਹੋਵੇ ਤਾਂ ਮਿਹਨਤ ਨਾਲ ਸਭ ਕੁੱਝ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ‘ਚ ਕੁੱਝ ਪਾਰਟੀਆਂ ਨਫ਼ਰਤ ਫੈਲਾਉਣ ਦੀ ਰਾਜਨੀਤੀ ਕਰ ਕੇ ਦੇਸ਼ ਦੇ ਸੰਵਿਧਾਨ ਨਾਲ ਖਿਲਵਾੜ ਕਰ ਰਹਿਆਂ ਹਨ। ਅਤੇ ਦੇਸ਼ ‘ਚ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਰਹਿਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਉ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਜੇ ਅਸੀਂ ਉਨ੍ਹਾਂL ਵੱਲੋਂ ਬਣਾਏ ਗਏ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣ। ਉਨ੍ਹਾਂ ਭਾਜਪਾ ਨੂੰ ਨਸੀਹਤ ਦਿੱਤੀ ਕਿ ਉਹ ਦੇਸ਼ ‘ਚ ਵੰਡ ਪਾਉਣ ਵਾਲੀ ਰਾਜਨੀਤੀ ਕਰਨ ਤੋਂ ਪਰਹੇਜ਼ ਕਰਨ। ਇਸ ਮੌਕੇ ਤੇ ਉਨ੍ਹਾਂ ਕੇਕ ਕੱਟ ਕੇ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਨ ਮਨਾਇਆ। ਇਸ ਮੌਕੇ ਤੇ ਬੱਚਿਆਂ ਨੂੰ ਪੁਸਤਕਾਂ ਵੀ ਦਿੱਤੀਆਂ ਗਈਆਂ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments