spot_img
Homeਮਾਝਾਅੰਮ੍ਰਿਤਸਰਛੇਵਾਂ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਭਾਮੜੀ ਪੁਲ ਵਿਖੇ ਮਨਾਇਆ।

ਛੇਵਾਂ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਭਾਮੜੀ ਪੁਲ ਵਿਖੇ ਮਨਾਇਆ।

ਕਾਦੀਆ 15 ਅਪ੍ਰੈਲ (ਸਲਾਮ ਤਾਰੀ )

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ ਨਹਿਰ ਪੁਲ ਭਾਮੜੀ ਬਸਤੀ ਬਾਜ਼ੀਗਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਸਵੇਰੇ ਗ੍ਰਥੀ ਸਿੰਘਾਂ ਨਾਲ ਬਾਬਾ ਨਰਿੰਦਰ ਸਿੰਘ ਤੇ ਜਗਤਾਰ ਸਿੰਘ ਨੇ ਰਲ ਕੇ ਕੀਤਾ। ਉਪਰੰਤ ਸ਼ਬਦ ਕੀਰਤਨ ਹੋਇਆਂ।ਇਸ ਸਮੇਂ ਬਹੁਤ ਸਾਰੇ ਬੱਚਿਆਂ ਨੇ ਕਵਿਤਾਵਾਂ,ਗੀਤ ਤੇ ਭਾਸ਼ਣ ਖਾਲਸਾ ਪੰਥ ਦੀ ਸਾਜਨਾ ਸਬੰਧੀ ਪੇਸ਼ ਕੀਤੇ। ਉਪਰੰਤ ਸੁਖਜਿੰਦਰ ਸਿੰਘ ਚੀਮਾ ਖੁੱਡੀ ਦੇ ਢਾਡੀ ਜਥੇ ਨੇ 1699 ਦੀ ਵਿਸਾਖੀ ਤੇ ਖ਼ਾਲਸਾ ਪੰਥ ਦੀ ਸਾਜਨਾ ਦਾ ਇਤਿਹਾਸ ਕਵਿਸ਼ਰੀ ਰਾਹੀਂ ਪੇਸ਼ ਕੀਤਾ। ਵਧੀਆਂ ਪ੍ਰਦਰਸ਼ਨ ਕਰਨ ਵਾਲੇ ਬੱਚੇ ਰੋਹਿਤ ਸੀਮਾ ਕੁਮਾਰੀ, ਗੁਰਸੇਵਕ, ਹਰਸਿਮਰਤਪ੍ਰੀਤ ਕੌਰ,ਸਮੇਤ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।ਸ਼ਾਮ ਨੂੰ ਕਬੱਡੀ ਮੈਚ ਵੀ ਕਰਵਾਏ ਗਏ।ਆਈ ਟੀ ਆਈ ਕਲੱਬ ਕਾਦੀਆਂ 60 ਕਿੱਲੋ ਭਾਰ ਵਰਗ ਦੇ ਬੱਚੇ ਜਿੱਤੂ ਰਹੇ। ਬੁਜ਼ੁਰਗਾਂ ਦੀ ਤੁਗਲਵਾਲ ਟੀਮ ਜੇਤੂ ਰਹੀ। ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਿਸ਼ਨ ਚੰਦ, ਬਲਵਿੰਦਰ ਸਿੰਘ ਪ੍ਰਧਾਨ,ਲੈਕ ਦਿਲਬਾਗ ਸਿੰਘ ਬਸਰਾਵਾ,ਡਾ ਜਗਬੀਰ ਸਿੰਘ ਧਰ਼ਮਸੋਤ,ਡਾ ਨੀਟਾ,ਬਾਬਾ ਨਰਿੰਦਰ ਸਿੰਘ, ਸੰਤੋਖ ਸਿੰਘ,ਹਰਭਜਨ ਲਾਲ, ਹਰਵਿੰਦਰ ਸਿੰਘ ਖਾਲਸਾ,ਜਗਤਾਰ ਸਿੰਘ ਮੁਨੇਸ,ਬਚਨ ਸਿੰਘ ਸਰਪੰਚ,ਪਰਮਜੀਤ ਸਿੰਘ,ਸਤਨਾਮ ਸਿੰਘ,ਬਾਬਾ ਨਾਹਰ ਸਿੰਘ ਨਿਹੰਗ,ਪ੍ਰਗਟ ਸਿੰਘ,ਪ੍ਰਿਸੀਪਲ ਕੈਪਟਨ ਸਿੰਘ ਸਿੱਖ ਹੈਰੀਟੇਜ ਸਕੂਲ ਹਰਚੋਵਾਲ,ਮਲਕੀਤ ਸਿੰਘ,ਜਸਪਾਲ ਸਿੰਘ ਵੱਲੋਂ ਸਮਾਗਮ ਨੂੰ ਨੇਪਰੇ ਚਾੜ੍ਹਿਆ ਅਤੇ ਗੁਰਨਾਮ ਸਿੰਘ ਰਿਆੜ,ਦੇ ਪਰਿਵਾਰ ਵੱਲੋਂ ਵੀ ਸਹਿਯੋਗ ਮਿਲਿਆ।ਸਟੇਜ ਸੈਕਟਰੀ ਕੁਮੈਟੇਟਡ ਦੀ ਭੂਮਿਕਾ ਲੈਕ ਦਿਲਬਾਗ ਸਿੰਘ ਬਸਰਾਵਾ ਅਤੇ ਸੰਤੋਖ ਸਿੰਘ ਸੁੱਖਾ ਨੇ ਨਿਭਾਈ ਅਤੇ ਰੈਫਰੀ ਦੀਆਂ ਸੇਵਾਵਾਂ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੇ ਨਿਭਾਈਆਂ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments