spot_img
Homeਮਾਝਾਗੁਰਦਾਸਪੁਰਪਿੰਡ ਮੋਚਪੁਰ ਦੇ ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦਿੱਤੀ ਜਾਵੇਗੀ ਕੰਪਿਊਟਰ...

ਪਿੰਡ ਮੋਚਪੁਰ ਦੇ ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦਿੱਤੀ ਜਾਵੇਗੀ ਕੰਪਿਊਟਰ ਦੀ ਸਿਖਲਾਈ

ਗੁਰਦਾਸਪੁਰ, 6 ਅਪ੍ਰੈਲ ( ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਪਿੰਡ ਮੋਚਪੁਰ, ਬਲਾਕ ਕਾਹਨੂੰਵਾਨ ਵਿਖੇ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ/ਮੁਸ਼ਕਿਲਾਂ ਸੁਣਨ ਲਈ ਖੁੱਲ੍ਹਾ ਦਰਬਾਰ ਲਗਾਇਆ ਗਿਆ ਤੇ ਲੋਕਾਂ ਵਲੋਂ ਦੱਸੀਆਂ ਮੁਸ਼ਕਿਲਾਂ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ’ਤੇ ਸਖ਼ਤ ਹਦਾਇਤ ਕੀਤੀ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਮਨਪ੍ਰੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ, ਜਗਤਾਰ ਸਿੰਘ ਤਹਿਸੀਲਦਾਰ, ਸ੍ਰੀਮਤੀ ਅਮਰਜੀਤ ਕੋਰ ਸੇਖਵਾਂ, ਸਰਪੰਚ ਦਿਲਬਾਗ ਸਿੰਘ, ਪਿੰਡ ਵਾਸੀ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਡਿਪਟੀ ਕਮਿਸ਼ਨਰ ਪਿੰਡਾਂ/ਕਸਬਿਆਂ ਆਦਿ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕਰਨ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਚੱਕਰ ਨਾ ਮਾਰਨੇ ਪੈਣ।

ਇਸ ਮੌਕੇ ਡਿਪਟੀ ਕਮਿਸਨਰ ਨੇ ਪਿੰਡ ਦੇ ਨੋਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੱਸਿਆ ਕਿ ਪਿੰਡ ਅੰਦਰ ਨੋਜਵਾਨਾਂ ਨੂੰ ਕੰਪਿਊਟਰ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ, ਜਿਸ ਲਈ 04 ਕੰਪਿਊਟਰ ਮੁਹੱਈਆ ਕਰਵਾਏ ਗਏ ਹਨ ਅਤੇ ਨੋਜਵਾਨਾਂ ਨੂੰ ਸ਼ਾਮ 4 ਤੋਂ 6 ਵਜੇ ਤਕ ਸਿਖਲਾਈ ਦੇਣ ਲਈ ਇਕ ਵਿਸ਼ੇਸ ਟੀਚਰ ਤਾਇਨਾਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪਿੰਡ ਦੇ ਨੋਜਵਾਨਾਂ ਨੂੰ ਪਹਿਲਾਂ ਕੰਪਿਊਟਰ ਦੀ ਟਾਈਪਿੰਗ ਸਿਖਾਈ ਜਾਵੇਗੀ ਤੇ ਉਪੰਰਤ 3 ਤੋਂ 6 ਮਹਿਨੇ ਦੇ ਕੰਪਿਊਟਰ ਕੋਰਸ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਨੋਜਵਾਨ ਘਰ ਬੈਠਿਆਂ ਹੀ 10 ਤੋਂ 15 ਹਜਾਰ ਰੁਪਏ ਤਕ ਦੀ ਆਮਦਨ ਕਰਨ ਦੇ ਸਮਰੱਥ ਹੋ ਸਕਣਗੇ ਅਤੇ ਇਸ ਤੋਂ ਇਲਾਵਾ ਆਨਲਾਈਨ ਮਾਰਕਿੰਟਗ, ਹੋਮ ਡਿਲਵਰੀ ਆਦਿ ਰਾਹੀਂ ਵੀ ਰੁਜ਼ਗਾਰ ਹਾਸਲ ਕਰ ਸਕਣਗੇ। ਉਨਾਂ ਦੱਸਿਆ ਕਿ 12ਵੀਂ ਜਮਾਤ ਪਾਸ ਅਤੇ ਅਨਪੜ੍ਹ ਲੋਕਾਂ ਦੇ ਲਈ ਰੁਜ਼ਾਗਰ ਦੇ ਮੋਕੇ ਮੁਹੱਈਆ ਕਰਨ ਲਈ ਪ੍ਰਸ਼ਾਸਨ ਵਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਉਨਾਂ ਰੁਜ਼ਾਗਰਲ ਪ੍ਰਾਪਤ ਕਰਨ ਦੇ ਚਾਹਵਾਨ ਨੋਜਵਾਨਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਸਿਖਲਾਈ ਲੈਣ ਲਈ ਪ੍ਰੇਰਿਤ ਵੀ ਕੀਤਾ।

ਇਸ ਮੌਕੇ ਪਿੰਡ ਵਾਸੀਆਂ ਵਲੋਂ ਆਪਣੀ ਮੁਸ਼ਕਿਲਾਂ ਦੱਸੀਆਂ ਗਈਆਂ। ਪਿੰਡ ਵਾਸੀਆਂ ਵਲੋਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਲੋਂ ਕੀਤੇ ਜਾ ਰਹੇ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਕਿਹਾ, ਜਿਸ ’ਤੇ ਡਿਪਟੀ ਕਮਿਸ਼ਨਰ ਵਲੋਂ ਐਕਸੀਅਨ ਵਾਟਰ ਸਪਲਾਈ ਤੇ ਸ਼ੈਨੀਟੇਸ਼ਨ ਨੂੰ 20 ਅਪੈਰਲ 2022 ਤਕ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਪਿੰਡ ਵਾਸੀਆਂ ਵਲੋਂ ਦੱਸਿਆ ਕਿ ਪਿੰਡ ਵਿਚ ਕਾਫੀ ਲੋਕਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ 10 ਅਪ੍ਰੈਲ ਨੂੰ ਸਪੈਸ਼ਲ ਬੱਸ ਪਿੰਡ ਭੇਜੀ ਜਾਵੇਗੀ, ਜਿਨਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ ਉਨਾਂ ਨੂੰ ਸੇਵਾ ਕੇਂਦਰਾਂ ਵਿਚ ਲਿਜਾ ਕੇ ਆਧਾਰ ਕਾਰਡ ਬਣਵਾ ਦਿੱਤੇ ਜਾਣਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਕੁਝ ਮੀਟਰ ਖਰਾਬ ਤੇ ਸੜ ਚੁੱਕੇ ਹਨ, ਇਲ ਮੀਟਰ ਨਵੇਂ ਲਗਾਏ ਜਾਣ। ਇਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਪਾਵਰਕਾਮ ਵਿਭਾਗ ਦੇ ਐਸ.ਡੀ.ਓ ਨੂੰ ਮੌਕੇ ’ਤੇ ਹਦਾਇਤ ਕੀਤੀ ਤੇ ਤੁਰੰਤ ਮੀਟਰ ਲਗਾਉਣ ਲਈ ਕਿਹਾ।

ਇਸੇ ਤਰਾਂ ਕੁਝ ਲੋਕਾਂ ਵਲੋਂ ਰਾਸ਼ਨ ਕਾਰਡ ਨਾ ਬਣੇ ਦੀ ਸ਼ਿਕਾਇਤ ਕੀਤੀ ਤਾਂ ਉਨਾਂ ਡੀ.ਐਫ.ਐਸ.ਸੀ ਅਧਿਕਾਰੀ ਨੂੰ ਤੁਰੰਤ ਪਿੰਡ ਵਿਚ ਬਣਨ ਵਾਲੇ ਰਾਸ਼ਨ ਕਾਰਡ ਬਣਾਉਣ ਲਈ ਕਿਹਾ। ਬੁਢਾਪਾ ਤੇ ਅੰਗਹੀਣ ਪੈਨਸ਼ਨ ਬਣਾਉਣ ਸਬੰਧੀ ਵੀ ਮੁਸ਼ਕਿਲ ਦੱਸੀ ਗਈ ਤਾਂ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਆਦੇਸ਼ ਦਿੱਤੇ ਗਏ ਲਭਾਪਰੀਆਂ ਦੀਆਂ ਪੈਨਸ਼ਨਾਂ ਲਗਾਈਆਂ ਜਾਣ।

ਇਸ ਮੌਕੇ ਪਿੰਡ ਦੋ ਨੌਜਵਾਨਾਂ ਵਲੋਂ ਖੇਡ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਤਾਂ ਇਸ ਸਬੰਧੀ ਉਨਾਂ ਬੀਡੀਪੀਓ ਕਾਹਨੂੰਵਾਨ ਨੂੰ ਹਦਾਇਤ ਕੀਤੀ ਅਤੇ ਜਿਨਾਂ ਚਿਰ ਤਕ ਜਗ੍ਹਾ ਨਹੀਂ ਮਿਲਦੀ, ਉਨਾਂ ਚਿਰ ਤਕ ਮੋਜਪੁਰ ਨੇੜੇ ਟਾਪੂ ਵਿਚ ਨੋਜਵਾਨਾਂ ਲਈ ਖੇਡ ਸਹੂਲਤਾਂ ਮੁਹੱਈਆ ਕਰਾਵਉਣ ਲਈ ਸਬੰਧਤ ਅਧਿਕਾਰੀਆਂ ਨੂੰ ਕਿਹਾ ਤਾਂ ਜੋ ਨੋਜਵਾਨ ਖੇਡਾਂ ਵੱਲ ਪ੍ਰੇਰਿਤ ਹੋ ਸਕਣ। ਇਸ ਤਰਾਂ ਡੇਰਿਆਂ ਦੇ ਰਸਤੇ ਨੂੰ ਪੱਕੇ ਕਰਨ ਦੀ ਮੰਗ ਸਬੰਧੀ ਉਨਾਂ ਬੀਡੀਪੀਏ ਸਮੇਤ ਮਗਨਰੇਗਾ ਕਰਮੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਸੜਕਾਂ ’ਤੇ ਕੀਤੇ ਨਾਜਾਇਜ ਕਬਜ਼ੇ ਦੀ ਸ਼ਿਕਾਇਤ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਐਕਸੀਅਨ ਪੀ.ਡਬਲਿਊ.ਡੀ ਬਟਾਲਾ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਮੌਕੇ ਦੋ ਔਰਤ ਪਰਿਵਾਰਾਂ ਵਲੋਂ ਪਿੰਡ ਦੇ ਕੁਝ ਲੋਕਾਂ ਵਲੋਂ ਉਨਾਂ ਤੰਗ ਪਰੇਸ਼ਾਨ ਕਰਨ ਦੀ ਸ਼ਿਕਾਇਤ ਸਾਹਮਣੇ ਲਿਆਂਦੀ ਗਈ ਤਾਂ ਡਿਪਟੀ ਕਮਿਸ਼ਨਰ ਵਲੋਂ ਪੁਲਿਸ ਅਧਿਕਾਰੀਆਂ ਨੂੰ ਪਰਿਵਾਰ ਦੀ ਸ਼ਿਕਾਇਤ ਦੂਰ ਕਰਨ ਲਈ ਕਿਹਾ।

ਇਸ ਮੌਕੇ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਤਕ ਪੁਹੰਚ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ, ਜੋ ਬਹੁਤ ਵਧੀਆਂ ਉਪਾਰਲਾ ਹੈ । ਉਨਾਂ ਅੱਗੇ ਕਿਹਾ ਕਿ  ਉਨਾਂ ਨੂੰ ਕਈ ਕਿਲੋਮੀਟਰ ਚੱਲ ਕੇ ਗੁਰਦਾਸਪੁਰ ਜਾਂ ਕਾਹਨੂੰਵਾਨ ਵਿਚ ਸਰਕਾਰੀ ਦਫਤਰਾਂ ਵਿਚ ਜਾਣਾ ਪੈਂਦਾ ਹੈ, ਜਿਸ ਨਾਲ ਉਨਾਂ ਦੇ ਸਮੇਂ ਦੀ ਬਹੁਤ ਬਰਬਾਦੀ ਹੁੰਦੀ ਹੈ। ਪਰ ਹੁਣ ਸਰਕਾਰ ਉਨਾਂ ਦੇ ਦੁਆਰ ’ਤੇ ਆਈ ਹੈ, ਜਿਸ ਕਾਰਨ ਉਹ ਬਹੁਤ ਖੁਸ਼ ਹਨ।

ਇਸ ਮੌਕੇ ਐਕਸੀਅਨ ਜਤਿੰਦਰ ਮੋਹਨ, ਬਲਦੇਵ ਸਿੰਘ ਬਾਜਵਾ, ਵਿਜੇ ਕੁਮਾਰ, ਹਰਜੋਤ ਸਿੰਘ, ਬਲਬੀਰ ਸਿੰਘ ਡਿਪਟੀ ਡੀਈਓ (ਪ), ਸਕਿਲ ਡਿਵਲਪਮੈਂਟ ਤੋਂ ਚਾਂਦ, ਪੁਲਿਸ ਵਿਭਾਗ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments