spot_img
Homeਮਾਝਾਗੁਰਦਾਸਪੁਰਮਜਲਿਸ ਖ਼ੁਦਾਮ ਉਲ ਅਹਿਮਦੀਆ ਨੇ ਕਾਦੀਆਂ ਚ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ

ਮਜਲਿਸ ਖ਼ੁਦਾਮ ਉਲ ਅਹਿਮਦੀਆ ਨੇ ਕਾਦੀਆਂ ਚ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ

 

ਕਾਦੀਆਂ/ 27 ਮਾਰਚ  (ਮੁਨੀਰਾ ਸਲਾਮ ਤਾਰੀ)
ਅਹਿਮਦੀਆ ਮੁਸਲਿਮ ਜਮਾਤ ਭਾਰਤ ਦੀ ਨੌਜਵਾਨਾਂ ਦੀ ਸੰਸਥਾ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਵੱਲੋਂ ਇੱਥੇ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ ਗਿਆ। ਇੱਸ ਕੈਂਪ ਚ ਲਗ-ਪਗ 600 ਮਰੀਜ਼ਾਂ ਦੀ ਅੱਖਾਂ ਨੂੰ ਚੈਕ ਕੀਤਾ ਗਿਆ। ਇੱਸ ਮੌਕੇ ਤੇ ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੱਡੀ ਤਾਦਾਦ ਚ ਮਰੀਜ਼ ਆਪਣੀ ਅੱਖਾਂ ਦਾ ਇਲਾਜ ਕਰਵਾਉਣ ਲਈ ਇੱਥੇ ਪਹੁੰਚੇ ਹੋਏ ਸਨ। ਜਮਾਤੇ ਅਹਿਮਦੀਆ ਦੇ ਬੁਲਾਰੇ ਸ਼੍ਰੀ ਮੁਬਸ਼ਰ ਅਹਿਮਦ ਖਾਦਿਮ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਮਜਲਿਸ ਸਾਲ ਭਰ ਪੂਰੇ ਭਾਰਤ ਚ ਮੁਫ਼ਤ ਮੈਡੀਕਲ ਕੈਂਪਾਂ ਦਾ ਆਯੋਜਨ ਕਰਦੀ ਹੈ। ਕਾਦੀਆਂ ਚ ਹਰ ਸਾਲ ਨੂਰ ਹਸਪਤਾਲ ਚ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ। ਜਿਸ ਵਿੱਚ ਮਰੀਜ਼ਾਂ ਦਾ ਮੁਫ਼ਤ ਅਪਰੇਸ਼ਨ ਕੀਤਾ ਜਾਂਦਾ ਹੈ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇੱਸ ਮੌਕੇ ਜਮਾਤੇ ਅਹਿਮਦੀਆ ਦੇ ਮੋਲਾਨਾ ਕਰੀਮ ਉਦ ਦੀਨ ਸ਼ਾਹਿਦ, ਮੁਹੰਮਦ ਨਸੀਮ ਖ਼ਾਂ, ਡਾਕਟਰ ਮਹਿਮੂਦ ਅਹਿਮਦ ਬੱਟ ਐਸ ਐਮ ੳ ਨੂਰ ਹਸਪਤਾਲ ਕਾਦੀਆਂ, ਸ਼ਰੀਫ਼ ਉਲ ਹੱਸਨ, ਡਾਕਟਰ ਅਬਦੁਲ ਹਫ਼ੀਜ਼, ਹਾਫ਼ਿਜ਼ ਸ਼ਰੀਫ਼ ਉਲ ਹਸਮ, ਸੱਯਦ ਜ਼ਬੈਰ ਅਹਿਮਦ, ਮਾਜਿਦ ਮਹਿਮੂਦ ਸਮੇਤ ਵੱਡੀ ਤਾਦਾਦ ਚ ਲੋਕ ਮੌਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments