spot_img
Homeਮਾਝਾਗੁਰਦਾਸਪੁਰਆਜਾਦੀ ਦਾ ਅਮ੍ਰਿੰਤ ਮਹੋਤਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ...

ਆਜਾਦੀ ਦਾ ਅਮ੍ਰਿੰਤ ਮਹੋਤਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ

ਗੁਰਦਾਸਪੁਰ 17 ਮਾਰਚ (ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ ਡਾ .  ਵਿਜੈ  ਕੁਮਾਰ   ਅਤੇ ਸੀਨੀਅਰ  ਮੈਡੀਕਲ  ਅਫਸਰ  ਡਾ .  ਚੇਤਨਾ  ਸਿਵਲ ਹਸਪਤਾਲ  ਦੀ ਅਗਵਾਈ  ਹੇਠ ਆਜਾਦੀ  ਦਾ ਅਮ੍ਰਿੰਤ ਮਹੋਤਸਵ ਤਹਿਤ  ਰਾਸ਼ਟਰੀ  ਵੈਕਸੀਨੇਸ਼ਨ  ਦਿਵਸ ਪੀ . ਪੀ  ਯੂਨਿਟ ਗੁਰਦਾਸਪੁਰ ਵਿਖੇ ਮਨਾਇਆ  ਗਿਆ ।  ਜਿਲਾ ਟੀਕਾਕਰਨ  ਅਫਸਰ  ਡਾ . ਅਰਵਿੰਦ ਕੁਮਾਰ ਨੇ ਦੱਸਿਆ ਕਿ ਵੈਕਸੀਨੇਸ਼ਨ  ਵਰਕ  ਫਾਰ ਆਲ ਥੀਮ ਤਹਿਤ  ਇਹ  ਦਿਵਸ  ਸਾਰੀਆ  ਸਿਹਤ ਸੰਸਥਾਵਾਂ  ਤੇ ਮਨਾਇਆ  ਜਾ ਰਿਹਾ  ਹੈ , ਜਿਸ ਵਿਚ ਲੋਕਾਂ ਨੂੰ  ਵੈਕਸੀਨੇਸ਼ਨ  ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਬੱਚਿਆਂ ਦੇ ਮਾਹਿਰ ਅਜੇਸਵਰ ਮਹੰਤ  ਨੇ ਦੱਸਿਆ ਕਿ  ਵੈਕਸੀਨੇਸ਼ਨ ਕਰਕੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ  ਤੋਂ ਬਚਾਇਆ ਜਾ ਰਿਹਾ ਹੈ । ਰਾਸ਼ਟਰੀ ਵੈਕਸੀਨੇਸ਼ਨ  ਤਹਿਤ  ਵਧੀਆ ਕੰਮ  ਕਰਨ  ਵਾਲੀਆ  ਰਮਨਜੀਤ ਕੋਰ  ਏ . ਐਨ . ਐਮ , ਕਮਲੇਸ਼ ਅਤੇ ਮੋਨਿਕਾ ਆਸਾ ਵਰਕਰਾਂ  ਨੂੰ  ਪ੍ਰਸ਼ਸਾ ਪੱਤਰ ਦੇ ਕੇ  ਸਨਮਾਨਿਤ  ਕੀਤਾ ਗਿਆ । 12 ਤੋ 14 ਸਾਲ ਦੇ ਬੱਚਿਆਂ  ਲਈ  ਅੱਜ ਤੋ ਕੋਵਿਡ-19 ਵੈਕਸੀਨੇਸ਼ਨ  ਦੀ ਸੁਰੂਅਤ  ਕੀਤੀ ਗਈ  ਹੈ ।  ਇਸ ਮੌਕੇ ਸਹਾਇਕ  ਸਿਵਲ ਸਰਜਨ  ਡਾਕਟਰ  ਭੂਸ਼ਨ  , ਜਿਲਾ  ਸਿਹਤ  ਅਫਸਰ  ਡਾ ਰਵਿੰਦਰ ਕੁਮਾਰ , ਮੈਡੀਕਲ ਅਫਸਰ , ਡਾ ਸ਼ਰਨਜੀਤ ਮਾਸ  ਮੀਡੀਆ  ਅਫਸਰ  ਗੁਰਿਦਰ ਕੋਰ, ਕਮਲਜੀਤ ਸੁਪਰਵਾਈਜਰ  ਆਦਿ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments