spot_img
Homeਮਾਝਾਗੁਰਦਾਸਪੁਰਕਬੀਰ ਗੁਰੂ ਆਸ਼ਰਮ ਕਾਹਨੂੰਵਾਨ ਟਰੱਸਟ ਦੇ ਮੁੱਖੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ...

ਕਬੀਰ ਗੁਰੂ ਆਸ਼ਰਮ ਕਾਹਨੂੰਵਾਨ ਟਰੱਸਟ ਦੇ ਮੁੱਖੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ “ਕਬੀਰ ਸੰਤ ਮੂਏ ਕਿਆ ਰੋਈਐ” ਜੋ ਆਪਣੇ ਗ੍ਰਹਿ ਜਾਇ, ॥ ਰੋਵਹੁ ਸਾਕਤ ਬਾਪੁਰੇ, ਜੁ ਹਾਟੈ ਹਾਟ ਬਿਕਾਏ॥

ਕਬੀਰ ਗੁਰੂ ਆਸ਼ਰਮ ਕਾਹਨੂੰਵਾਨ ਟਰੱਸਟ ਦੇ ਮੁੱਖੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ
“ਕਬੀਰ ਸੰਤ ਮੂਏ ਕਿਆ ਰੋਈਐ” ਜੋ ਆਪਣੇ ਗ੍ਰਹਿ ਜਾਇ, ॥ ਰੋਵਹੁ ਸਾਕਤ ਬਾਪੁਰੇ, ਜੁ ਹਾਟੈ ਹਾਟ ਬਿਕਾਏ॥
ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 17 ਜੂਨ (ਰਵੀ ਭਗਤ)-ਸਮਾਜ ਸੁਧਾਰਕ ਕ੍ਰਾਂਤੀਕਾਰੀ ਯੋਧੇ ਤੇ ਸਤਿਗੁਰੂ ਕਬੀਰ ਬੰਦੀਛੌੜ ਆਸ਼ਰਮ ਕਾਹਨੂੰਵਾਨ ਦੇ ਮੁੱਖੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਅੱਜ ਸ਼ਾਮ ਸਮਾਂ ਕਰੀਬ 5 ਵਜੇ ਆਪਣੇ ਆਸ਼ਰਮ ਵਿਖੇ ਵਾਹਿਗੁਰੂ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਚਾਨਕ ਅਕਾਲ ਚਲਾਣਾ ਕਰ ਗਏ। ਇਹ ਖ਼ਬਰ ਮਿਲਦਿਆਂ ਹੀ ਕਬੀਰ ਪੰਥੀ ਸਮਾਜ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸੰਤ ਬਾਬਾ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਗ੍ਰਿਸਤੀ ਜੀਵਨ ਨਾ ਅਪਨਾਉਂਦੇ ਹੋਏ ਆਪਣਾ ਸਾਰਾ ਕੁਝ ਸਮਾਜ ਦੇ ਲੇਖੇ ਲਾ ਦਿੱਤਾ ਅਤੇ ਵਹਿਮਾਂ-ਭਰਮਾਂ ਤੇ ਪਖੰਡਵਾਦ ਦਾ ਜ਼ੋਰਦਾਰ ਖੰਡਨ ਕੀਤਾ। ਇਸ ਮਹਾਨ ਸ਼ਖ਼ਸੀਅਤ ਦਾ ਬੇ-ਵਕਤੀ ਵਿਛੋੜਾ ਦੇ ਜਾਣਾ ਕਬੀਰ ਪੰਥੀ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

RELATED ARTICLES
- Advertisment -spot_img

Most Popular

Recent Comments