spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਸਵੀਪ ਟੀਮ ਵੱਲੋਂ ' ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਤਹਿਤ...

ਜ਼ਿਲ੍ਹਾ ਸਵੀਪ ਟੀਮ ਵੱਲੋਂ ‘ ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਤਹਿਤ ਚ ਬੂਥ ਨੰ: 68 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਦੋਈ ਵਿਖੇ ਵੋਟਰਾਂ ਨੂੰ ਕੀਤਾ ਜਾਗਰੂਕ *

ਕਾਦੀਆ (ਮੁਨੀਰਾ ਸਲਾਮ ਤਾਰੀ)

*ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਦੋਈ ਫ਼ਰਵਰੀ ( 13/2/20222 ) *

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਅੱਜ ਵਿਧਾਨ ਸਭਾ ਹਲਕਾ 008 ਸ੍ਰੀ ਹਰਗੋਬਿੰਦਪੁਰ ) ਵਿਖੇ ਬੂਥ ਨੰ: 68 ਸ ਸ ਸ ਸ ਧੰਦੋਈ ਵਿਖੇ ` ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਕਰਵਾਇਆਂ ਗਿਆ ਜਿਸ ਵਿਚ ਰਾਕੇਸ਼ ਗੁਪਤਾ (ਸਹਾਇਕ ਜਿਲਾ ਨੋਡਲ ਅਫ਼ਸਰ). ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵੋਟਰਾਂ ਨੂੰ ਬਿਨਾ ਕਿਸੇ ਲਾਲਚ ਤੇ ਬਿਨਾ ਭੇਦ-ਭਾਵ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੀਆ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਦੇ 25 ਬੂਥ , ਜਿੱਥੇ ਪਿਛਲੀਆਂ ਚੋਣਾਂ ਵਿੱਚ 50% ਤੋਂ ਘੱਟ ਵੋਟਾਂ ਪੋਲ ਹੋਈਆ ਸਨ , ਉੱਥੇ ਵੋਟਰਾਂ ਨੂੰ ਜਾਗਰੂਕ ਕਰਨ ਲਈ ‘ ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਲੜ੍ਹੀ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਬੂਥ ਨੰ 68 ਦੇ ਹਾਜ਼ਰ ਵੋਟਰਾਂ ਨਾਲ ਗੱਲਬਾਤ ਕਰਕੇ ਵੱਡੇ ਪੱਧਰ ਤੇ ਮੱਤ-ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰਸ਼ਾਸਨ ਵੱਲੋਂ 20 ਫ਼ਰਵਰੀ ਨੂੰ ਪੋਲਿੰਗ ਬੂਥਾਂ ਤੇ ਵੋਟਾਂ ਵਾਲੇ ਦਿਨ ਦਿੱਤੀਆਂ ਜਾਣ ਵਾਲ਼ੀਆਂ ਸਹੂਲਤਾਂ , ਵੀ.ਵੀ.ਪੈਟ. ਤੇ ਈ.ਵੀ.ਐਮ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਹਾਜ਼ਰ ਵੋਟਰਾਂ ਤੋਂ ਪ੍ਰਣ ਲਿਆ ਕਿ ਉਹ ਵੋਟ ਪ੍ਰਤੀਸ਼ਤਾ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਪਿੰਸੀਪਲ ਵਰਪਾਲ ਕੋਰ‌, ਯਾਦਵਿੰਦਰ ਸਿੰਘ , ਗੁਰਵਿੰਦਰ ਸਿੰਘ(ਬੀ.ਐਲ.ੳ) ਅਤੇ ਸਅਤੇ ਪਿੰਡ ਵਾਸੀ ..ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments