spot_img
Homeਮਾਝਾਗੁਰਦਾਸਪੁਰਸਰਬਤ ਸਿਹਤ ਬੀਮਾ ਯੋਜਨਾ ਤਹਿਤ ਜਾਗਰੂਕਤਾ ਕੈੰਪ ਲਗਾਇਆ ਗਿਆ

ਸਰਬਤ ਸਿਹਤ ਬੀਮਾ ਯੋਜਨਾ ਤਹਿਤ ਜਾਗਰੂਕਤਾ ਕੈੰਪ ਲਗਾਇਆ ਗਿਆ

 

ਹਰਚੋਵਾਲ ( ਸੁਰਿੰਦਰ ਕੌਰ )ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੇ ਹੁਕਮਾਂ ਅਤੇ ਸਿਵਲ ਸਰਜਨ ਅਤੇ ਡੀ ਐਮ ਸੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਹਰਿਗੋਬਿੰਦ ਪੁਰ ਵਿਖੇ ਬਲਾਕ ਭਾਮ ਸਮੇਤ ਘੁਮਾਣ ਸਬੰਧੀ ਐਸਐਮਓ ਡਾ ਪਰਮਿੰਦਰ ਸਿੰਘ ਅਤੇ ਐੱਸ ਐੱਮ ਓ ਡਾ ਗੁਰਦਿਆਲ ਸਿੰਘ ਘੁਮਾਣ ਦੀ ਅਗਵਾਈ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਾਇਆ ਗਿਆ । ਮੀਟਿੰਗ ਵਿਚ ਸਮੂਹ ਇਲਾਕੇ ਦੇ ਪੰਚ ਸਰਪੰਚ ,ਡੀਪੂ ਹੋਲਡਰ, ਪੰਚਾਇਤ ਸਕੱਤਰ ਤੇ ਖੁਰਾਕ ਸਪਲਾਈ ਮਹਿਕਮੇ ਦੇ ਮੁਲਾਜ਼ਮ ਸ਼ਾਮਲ ਹੋਏ।ਇਸ ਮੌਕੇ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੀ ਹਾਜ਼ਰ ਸਨ। ਇਸ ਮੌਕੇ ਐਸਐਮਓ ਡਾ ਪਰਮਿੰਦਰ ਸਿੰਘ ਅਤੇ ਬੀ ਈ ਈ ਸੁਰਿੰਦਰ ਕੌਰ ਨੇ ਕਿਹਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਾਲਾਨਾ ਪੰਜ ਲੱਖ ਦਾ ਇਲਾਜ ਕਿਸੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਇੰਪੈਨਲਡ ਸੰਸਥਾ ਵਿਖੇ ਬਿਲਕੁਲ ਮੁਫਤ ਹੁੰਦਾ ਹੈ। ਮੀਟਿੰਗ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਓ। ਜਿੰਨਾ ਲੋਕਾਂ ਨੇ ਅੱਜੇ ਤਕ ਕਾਰਡ ਨਹੀਂ ਬਣਵਾਏ ਓਹਨਾ ਨੂ ਆਪਣੇ ਪਿੰਡ ਵਿਚ ਲਗ ਰਹੇ ਕੈੰਪ ਵਿਚ ਕਾਰਡ ਜਰੂਰ ਬਨਵਾਉਣੇ ਚਾਹੀਦੇ ਹਨ। ਇਸ ਮੌਕੇ ਤੇ ਚੇਅਰਮੈਨ ਮਾਰਕਿਟ ਕਮੇਟੀ ਸੁਆਮੀ ਪਾਲ ਖੋਸਲਾ ,ਡਾ ਸੰਦੀਪ, ਡਾਕਟਰ ਰਮਨੀਤ ਕੌਰ,ਏ ਐਫ ਐਸ ਓ ਹਰਵਿੰਦਰ ਸਿੰਘ,ਬੀ ਈ ਈ ਸੁਰਿੰਦਰ ਕੌਰ, ਹੈੱਲਥ ਇੰਸਪੈਕਟਰ ਹਰਪਿੰਦਰ ਸਿੰਘ , ਬਲਜੀਤ ਸਿੰਘ, ਸਮੂਹ ਸਰਪੰਚ,ਸਮੂਹ ਡਿਪ ਹੋਲ੍ਡਰ, ਸਮੂਹ ਆਸ਼ਾ ਫਸੀਲਿਟੇਟਰ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments