spot_img
Homeਮਾਝਾਗੁਰਦਾਸਪੁਰਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਗੁਰਦਾਸਪੁਰ ’ਚ 9 ਤੋਂ 17 ਸਤੰਬਰ ਤੱਕ...

ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਗੁਰਦਾਸਪੁਰ ’ਚ 9 ਤੋਂ 17 ਸਤੰਬਰ ਤੱਕ ਲਗਣਗੇ ਰੋਜ਼ਗਾਰ ਮੇਲੇ

ਬਟਾਲਾ, 2 ਸਤੰਬਰ (ਸਲਾਮ ਤਾਰੀ ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਦੌਰਾਨ 09 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਪੰਜਾਬ ਭਰ ਦੇ ਹਰ ਜ਼ਿਲ੍ਹੇ ਵਿੱਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆ ਵਿੱਚ ਪੰਜਾਬ ਭਰ ਵਿੱਚ 2.50 ਲੱਖ ਦੇ ਕਰੀਬ ਨੌਕਰੀਆਂ ਮੁਹੱਈਆ ਕਰਵਾਈਆ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ 3 ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।

ਏ.ਡੀ.ਸੀ. ਸ੍ਰੀ ਰਾਹੁਲ ਨੇ ਦੱਸਿਆ ਕਿ 9 ਸਤੰਬਰ ਨੂੰ ਗੋਲਡਨ ਕਾਲਜ ਗੁਰਦਾਸਪੁਰ, 14 ਸਤੰਬਰ ਨੂੰ ਐਸ.ਐਸ.ਐਮ. ਕਾਲਜ, ਦੀਨਾਨਗਰ ਅਤੇ 16-17 ਸਤੰਬਰ ਨੂੰ ਗੁਰੂ ਨਾਨਕ ਕਾਲਜ, ਬਟਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ। ਇਨ੍ਹਾਂ ਰੋਜ਼ਗਾਰ ਮੇਲਿਆ ਦੇ ਵਿੱਚ ਕੁੱਲ 52 ਕੰਪਨੀਆਂ ਸ਼ਾਮਲ ਹੋ ਰਹੀਆਂ ਹਨ ਅਤੇ ਇਹਨਾਂ ਕੰਪਨੀਆਂ ਵਲੋਂ 8000 ਤੋਂ ਲੈ ਕੇ 20000 ਰੁਪਏ ਤੱਕ ਦੀਆਂ 10000 ਨੌਕਰੀਆਂ ਦਿੱਤੀਆਂ ਜਾਣੀਆਂ ਹਨ ਅਤੇ 39 ਤਰ੍ਹਾਂ ਦੀਆਂ ਨੌਕਰੀਆਂ ਮੁਹੱਈਆ ਕਰਵਾਈਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ 8ਵੀਂ ਪਾਸ ਤੋਂ ਲੈ ਕੇ ਪੋਸਟ ਗਰੇਜੁਏਸ਼ਨ ਤੱਕ ਦੀ ਯੋਗਤਾ ਵਾਲੇ ਸਾਰੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments