spot_img
Homeਮਾਝਾਗੁਰਦਾਸਪੁਰਜਥੇਦਾਰ ਸੇਵਾ ਸਿੰਘ ਸੇਖਵਾਂ ਪੁੱਤਰ ਜਗਰੂਪ ਸਿੰਘ ਸੇਖਵਾਂ ਸਮੇਤ ਅਰਵਿੰਦ ਕੇਜਰੀਵਾਲ ਦੀ...

ਜਥੇਦਾਰ ਸੇਵਾ ਸਿੰਘ ਸੇਖਵਾਂ ਪੁੱਤਰ ਜਗਰੂਪ ਸਿੰਘ ਸੇਖਵਾਂ ਸਮੇਤ ਅਰਵਿੰਦ ਕੇਜਰੀਵਾਲ ਦੀ ਮੋਜੂਦਗੀ ਚ ਪਾਰਟੀ ਚ ਹੋਏ ਸ਼ਾਮਲ

ਕਾਦੀਆਂ/26 ਅਗਸਤ (ਸਲਾਮ ਤਾਰੀ)
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਦੀਆਂ ਤੋਂ 6 ਕਿਲੋਮੀਟਰ ਦੂਰ ਸਿੱਥਤ ਪਿੰਡ ਸੇਖਵਾਂ ਚ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਮਿਲਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ। ਜਿਥੇ ਲਗਪਗ ਅੱਧਾ ਘੰਟਾ ਉਨ੍ਹਾਂ ਬੰਦ ਕਮਰੇ ਚ ਗੱਲਬਾਤ ਕੀਤੀ। ਇੱਸ ਮਗਰੋਂ ਉਹ ਮੀਡਿਆ ਦੇ ਸਾਹਮਣੇ ਆਏ। ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਇੱਸ ਮੌਕੇ ਤੇ ਸੰਬੋਧਣ ਕਰਦੀਆਂ ਕਿਹਾ ਕਿ ਅਕਾਲੀ ਦਲ (ਬਾਦਲ) ਨਾਲ ਸਾਡਾ ਤਿੰਨ ਪੀੜਿਆਂ ਤੋਂ ਸਬੰਧ ਰਿਹਾ ਹੈ। ਮੇਰੀ ਬੀਮਾਰੀ ਦੇ ਚਲਦੀਆਂ ਅਕਾਲੀ ਦਲ (ਬਾਦਲ) ਦਾ ਕੋਈ ਵੀ ਨੇਤਾ ਮੇਰੀ ਸਿਹਤ ਦਾ ਹਾਲ ਜਾਣਨ ਲਈ ਨਹੀਂ ਆਇਆ। ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੋਕਿ ਦੇਸ਼ ਦੇ ਇੱਕ ਨਾਮੀ ਨੇਤਾ ਹਨ ਉਹ ਮੇਰਾ ਹਾਲ ਜਾਣਨ ਲਈ ਮੇਰੇ ਘਰ ਪਹੁੰਚੇ ਹਨ। ਜਿਸਦਾ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਪਾਰਟੀ ਨਾਲ ਹਮੇਸ਼ਾ ਖੜਾ ਰਹਾਂਗਾ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ। ਇੱਸ ਮੋਕੇ ਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਚ ਸ਼ਾਮਲ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸੰਬੋਧਣ ਕਰਦੀਆਂ ਕਿਹਾ ਕਿ ਅੱਜ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਿਲ ਕਰਕੇ ਸਾਨੂੰ ਬੇਹਦ ਖ਼ੁਸ਼ੀ ਹੋ ਰਹੀ ਹੈ। ਅਸੀਂ ਉਨ੍ਹਾਂ ਦਾ ਪਾਰਟੀ ਚ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਲੋਕਾਂ ਦੀ ਉਮੀਦ ਦੀ ਪਾਰਟੀ ਬਣ ਗਈ ਹੈ। ਪੰਜਾਬ ਚ ਆਪ ਦੀ ਸਰਕਾਰ ਬਣਨ ਤੇ ਲੋਕਾਂ ਦਾ ਜੀਵਨ ਖੂLਸ਼ਹਾਲ ਬਣੇਗਾ। ਅਤੇ ਪੰਜਾਬ ਅਗੇ ਵਧੇਗਾ। ਦੂਜੇ ਪਾਸੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਪਾਰਟੀ ਜੋ ਵੀ ਡਿਉਟੀ ਲਗਾਵੇਗੀ ਅਸੀਂ ਪੂਰੀ ਇਮਾਨਦਾਰ ਨਾਲ ਇੱਸਦਾ ਹੱਕ ਅਦਾ ਕਰਾਂਗੇ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਚ ਪੰਜਾਬ ਦੀ ਰਾਜਨੀਤਿ ਬਾਰੇ ਖੁਲਕੇ ਵਿਚਾਰ ਵਟਾਂਦਰਾ ਕੀਤਾ ਗਿਆ। ਦੂਜੇ ਪਾਸੇ ਇੱਸ ਗੱਲ ਦੀ ਸੰਭਾਵਨਾ ਹੈ ਕਿ ਜਗਰੂਪ ਸਿੰਘ ਸੇਖਵਾਂ ਨੂੰ ਹਲਕਾ ਕਾਦੀਆਂ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਸਿਫ਼ਾਰਿਸ਼ ਜਥੇਦਾਰ ਸੇਵਾ ਸਿੰਘ ਸੇਖਵਾਂ ਕਰ ਸਕਦੇ ਹਨ। ਅਰਵਿੰਦ ਕੇਜਰੀਵਾਲ ਲਗਪਗ ਇੱਕ ਘੰਟਾ ਸੇਖਵਾਂ ਨਿਵਾਸ ਤੇ ਰੁਕੇ। ਇੱਸ ਮੋਕੇ ਤੇ ਉਨ੍ਹਾਂ ਨਾਲ ਰਾਘਵ ਚੱਡਾ ਐਮ ਐਲ ਏ, ਭਗਵੰਤ ਮਾਨ ਸਾਂਸਦ, ਅਜੇ ਦੱਤਾ ਐਲ ਐਲ ਏ ਦਿੱਲੀ, ਹਰਪਾਲ ਚੀਮਾਂ, ਲਾਲ ਚੰਦ ਕਟਾਰੂਚੱਕ ਅਤੇ ਕੁੰਵਰਪ੍ਰਤਾਪ ਸਿੰਘ ਸਮੇਤ ਵੱਡੀ ਤਾਦਾਦ ਚ ਆਪ ਨੇਤਾ ਮੋਜੂਦ ਸਨ। ਇੱਸ ਮੋਕੇ ਤੇ ਵੱਡੀ ਤਾਦਾਦ ਚ ਪਾਰਟੀ ਦੇ ਸਮਰਥਕ ਪਹੁੰਚੇ ਹੋਏ ਸਨ। ਇੱਹ ਗੱਲ ਵਰਣਨਯੋਗ ਹੈ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਇੱਕ ਇਮਾਨਦਾਰ ਛਵਿ ਦੇ ਮਾਲਿਕ ਹਨ। ਅਤੇ ਕਾਦੀਆਂ ਹਲਕਾ ਚ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਕੰਮਾਂ ਨੂੰ ਮਦੇਨਜ਼ਰ ਰਖਦੇ ਹੋਏ ਇੱਸ ਸੀਟ ਤੇ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਹੈ।
ਫ਼ੋਟੋ: ਅਰਵਿੰਦ ਕੇਜਰੀਵਾਲ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਨਿਵਾਸ ਸਥਾਨ ਤੇ ਪਾਰਟੀ ਨੇਤਾਂਵਾ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments