spot_img
Homeਮਾਝਾਗੁਰਦਾਸਪੁਰਰਵਨੀਤ ਬਿੱਟੂ ਸੱਚਾ ਕਿਸਾਨ ਹਿਤੈਸ਼ੀ ਹੁੰਦਾ ਤਾਂ ਹਰਸਿਮਰਤ ਬਾਦਲ ਵਾਂਗ ਅਸਤੀਫ਼ਾ ਦਿੰਦਾ:...

ਰਵਨੀਤ ਬਿੱਟੂ ਸੱਚਾ ਕਿਸਾਨ ਹਿਤੈਸ਼ੀ ਹੁੰਦਾ ਤਾਂ ਹਰਸਿਮਰਤ ਬਾਦਲ ਵਾਂਗ ਅਸਤੀਫ਼ਾ ਦਿੰਦਾ: ਜ਼ਿਲ੍ਹਾ ਪ੍ਰਧਾਨ ਬਸਪਾ

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 7 ਅਗਸਤ (ਰਵੀ ਭਗਤ)-ਕਿਸਾਨ ਹਿਤੈਸ਼ੀ ਅਖਵਾਉਣ ਦਾ ਨਿਰੰਤਰ ਡਰਾਮਾ ਕਰਨ ਵਾਲੀ ਕਾਂਗਰਸ ਪਾਰਟੀ ਅਤੇ ਇਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜੇਕਰ ਸੱਚਾ ਹੀ ਕਿਸਾਨ ਹਿਤੈਸ਼ੀ ਹੁੰਦਾ ਤਾਂ ਸੰਸਦ ਵਿਚ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਲ ਪਾਸ ਕਰਨ ਮੌਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦਾ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵਾਂਗ ਆਪਣੀ ਸੰਸਦੀ ਤੋਂ ਅਸਤੀਫ਼ਾ ਦੇ ਦਿੰਦਾ ਪਰ ਅਜਿਹਾ ਨਾ ਕਰ ਕੇ ਸੰਸਦੀ ਮੈਂਬਰ ਦੀਆਂ ਗੱਲਾਂ ਤੋਂ ਇਹ ਸਾਬਤ ਹੁੰਦਾ ਹੈ ਕੀ ਇਸ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਕਥਿਤ ਇਸ਼ਾਰੇ ਤੇ ਹੀ ਪਾਰਲੀਮੈਂਟ ਦੇ ਬਾਹਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਮੈਂਬਰ ਪਾਰਲੀਮੈਂਟ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਸੀ ਉਥੇ ਬੀਬੀ ਬਾਦਲ ਨਾਲ ਬਹਿਸ ਕੀਤੀ ਜੋ ਕਿ ਨਿੰਦਣਯੋਗ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਗਿੰਦਰਪਾਲ ਭਗਤ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਸਿਰਫ਼ ਸਿਆਸੀ ਰੋਟੀਆਂ ਸੇਕਣਾ ਹੀ ਜਾਣਦੇ ਹਨ ਅਤੇ ਪੰਜਾਬ ਦਾ ਅੰਨਦਾਤਾ ਇਹਨਾਂ ਤੋਂ ਭਲੀਭਾਂਤ ਜਾਣੂ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਹੁਣ ਆਪਣੀ ਚਮੜੀ ਬਚਾਉਣ ਲਈ ਕਿਸਾਨ ਹਿਤੈਸ਼ੀ ਹੋਣ ਦੀਆਂ ਗੱਲਾਂ ਕਰ ਰਹੇ ਹਨ ਜਦ ਕਿ ਕਾਂਗਰਸ ਪਾਰਟੀ ਪੰਜਾਬ ਦੀ ਮੌਜੂਦਾ ਸਰਕਾਰ ਵਿਚਾਲੇ ਚੱਲ ਰਹੇ ਘਮਾਸਾਨ ਦੌਰਾਨ ਇਹਨਾਂ ਦੀ ਆਪਸੀ ਫੁੱਟ ਜੱਗ ਜ਼ਾਹਿਰ ਹੋ ਚੁੱਕੀ ਹੈ ਅਤੇ ਲੋਕ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ- ਬਸਪਾ ਗੱਠਜੋੜ ਦੀ ਸਰਕਾਰ ਬਣਾਉਣਗੇ।

RELATED ARTICLES
- Advertisment -spot_img

Most Popular

Recent Comments