spot_img
Homeਮਾਝਾਗੁਰਦਾਸਪੁਰ6ਵੇਂ ਪੇਅ ਕਮੀਸ਼ਨ ਨੂੰ ਲਾਗੂ ਨਾ ਕਰਨ ਤੇ ਕਾਲਜ ਨਾਨ ਟੀਚਿੰਗ ਵੱਲੋਂ...

6ਵੇਂ ਪੇਅ ਕਮੀਸ਼ਨ ਨੂੰ ਲਾਗੂ ਨਾ ਕਰਨ ਤੇ ਕਾਲਜ ਨਾਨ ਟੀਚਿੰਗ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ|

ਕਾਦੀਆਂ 29 ਮਈ (ਸਲਾਮ ਤਾਰੀ)

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਨੂੰ ਛੇਵਾਂ ਪੇ ਕਮਿਸ਼ਨ ਨੂੰ ਲਾਗੂ ਕਰਕੇ ਬਣਦੇ ਲਾਭ ਤੇ ਤਨਖਾਹਾਂ ਨਾ ਦੇਣ ਦੇ ਰੋਸ ਵਜੋਂ ਅੱਜ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਵੱਲੋਂ ਕਾਲੇ ਬਿੱਲੇ ਲਗਾ ਕੇ ਕਾਲਜਾਂ ਦੇ ਮੁੱਖ ਗੇਟਾ ਤੇ ਰੋਸ਼ ਰੈਲੀਆਂ ਕੀਤੀਆਂ ਤੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਨਾਨ ਟੀਚਿੰਗ ਸਟਾਫ ਦੀਆਂ ਮੰਗਾਂ ਜਲਦੀ ਪ੍ਰਵਾਨ ਕਰੇ ।
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ਦੇ ਪ੍ਰਧਾਨ ਕਮਲਜੀਤ ਸਿੰਘ ਤੇ ਸਕੱਤਰ ਸਰਦਾਰ ਬਲਰਾਜ ਸਿੰਘ ਦੀ ਅਗਵਾਈ ਹੇਠ ਕਾਲੇ ਬਿੱਲੇ ਲਗਾ ਕੇ ਕਾਲਜ ਗੇਟ ਤੇ ਰੋਸ ਰੈਲੀ ਕੀਤੀ| ਯੂਨਿਟ ਪ੍ਰਧਾਨ ਸਰਦਾਰ ਕਮਲਜੀਤ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਮਹਿਕਮਿਆਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਜੁਲਾਈ 2021 ਤੋਂ ਦੇ ਦਿੱਤਾ ਗਿਆ ਹੈ| ਅਤੇ ਇਸ ਦੇ ਨਾਲ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਕੰਮ ਕਰ ਰਹੇ ਟੀਚਿੰਗ ਅਮਲੇ ਨੂੰ ਇਹ ਲਾਭ ਅਕਤੂਬਰ 2022 ਤੋਂ ਦੇ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇਹਨਾਂ ਕਾਲਜਾਂ ਦੇ ਨਾਨ ਟੀਚਿੰਗ ਅਮਲੇ ਨੂੰ ਪੰਜਾਬ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਦਾ ਲਾਭ ਦੇਣ ਸਬੰਧੀ ਹੁਣ ਤੱਕ ਕੋਈ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਗਿਆ| ਇਸੇ ਕਾਰਨ ਸਮੂਹ ਨਾਨ ਟੀਚਿੰਗ ਕਰਮਚਾਰੀਆਂ ਚ ਭਾਰੀ ਰੋਸ ਹੈ| ਯੂਨੀਅਨ ਆਗੂਆਂ ਨੇ| ਅੱਗੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿਚ ਪੰਜਾਬ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਦੀ ਮੰਗ ਸਬੰਧੀ ਕਾਰਵਾਈ ਕਰਕੇ ਮੁਲਾਜ਼ਮਾਂ ਦੀ ਮੰਗ ਨਾ ਮੰਨੀ ਤਾਂ ਮਿਤੀ 9 ਅਤੇ 10 ਜੂਨ 2023 ਨੂੰ ਉਚੇਰੀ ਸਿੱਖਿਆ ਮੰਤਰੀ ਪਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਸਾਰੇ ਕਰਮਚਾਰੀ ਸ਼ਾਂਤਮਈ ਧਰਨਾ ਲਾਉਣਗੇ| ਇਸ ਨਾਲ ਕੰਮਕਾਜ ਤੇ ਪੈਣ ਵਾਲੇ ਅਸਰ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਆਗੂਆਂ ਨੇ ਕਿਹਾ ਕਿ ਦਰਜਾ 03 ਅਤੇ 04 ਕਰਮਚਾਰੀਆਂ ਦਾ ਕੀਤਾ ਜਾ ਰਿਹਾ ਸ਼ੋਸ਼ਣ ਪੰਜਾਬ ਸਰਕਾਰ ਮੰਗਾਂ ਮੰਨ ਕੇ ਬੰਦ ਕਰੇ| ਅੱਜ ਵੀ ਗੇਟ ਰੈਲੀ ਦੌਰਾਨ ਪ੍ਰਧਾਨ ਕਮਲਜੀਤ ਸਿੰਘ , ਸਕੱਤਰ ਬਲਰਾਜ ਸਿੰਘ ਨਾਲ ਹਰਮਨਜੀਤ ਸਿੰਘ ,ਅਮਨਦੀਪ ਸਿੰਘ ਗੱਬਰ ਸਿੰਘ, ਸਮੇਤ ਨਾਨ ਟੀਚਿੰਗ ਕਰਮਚਾਰੀ ਹਾਜ਼ਰ ਸਨ । ਪੰਜਾਬ ਸਰਕਾਰ ਖਿਲਾਫ਼ ਕਾਲੇ ਬਿੱਲੇ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ ।
ਫੋਟੋ :—ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਨਾਨ ਟੀਚਿੰਗ ਸਟਾਫ ਕਾਲੇ ਬਿੱਲੇ ਲਗਾ ਕੇ ਗੇਟ ਰੈਲੀ ਦੌਰਾਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments