ਬਟਾਲਾ, 20 ਸਤੰਬਰ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਸਬੰਧੀ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਬਟਾਲਾ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ, ਮੇਅਰ ਸੁੱਖਦੀਪ ਸਿੰਘ ਤੇਜਾ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਅੰਮ੍ਰਿਤਪਾਲ ਸਿੰਘ ਕਲਸੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕੱਚੀਆਂ ਸੜਕਾਂ, ਜਿਥੇ ਸੀਵਰੇਜ ਦਾ ਕੰਮ ਕਰ ਦਿੱਤਾ ਗਿਆ ਹੈ, ਦੀ ਰਿਪੇਅਰ ਕਰਨ ਸਬੰਧੀ, ਮੈਡੀਕਲ ਕਾਲਜ ਬਣਾਉਣ ਸਬੰਧੀ, ਕਸੂਰ ਨਾਲਾ ਬਟਾਲਾ ਵਿਖੇ ਘੱਟੇ ਘੱਟ ਵਾਤਾਵਰਣ ਫਲੋ ਮੈਨਟੇਨ ਕਰਨ ਸਬੰਧੀ, ਬਟਾਲਾ ਸ਼ਹਿਰ ਦੀਆਂ ਗਲੀਆਂ/ਵਾਰਡਾਂ ਵਿਚ ਜਿਥੇ ਸੀਵਰੇਜ ਦਾ ਕੰਮ ਹੋ ਚੁੱਕਾ ਹੈ, ਉਨਾਂ ਦੀ ਰਿਪੇਅਰ ਕਰਨ ਸਬੰਧੀ, ਬਿਜਲੀ ਦੇ ਖੰਬੇ ਅਤੇ ਤਾਰਾਂ ਸ਼ਿਫਟ ਕਰਨ ਸਬੰਧੀ, ਸੀਵਰੇਜ਼ ਫੇਜ਼-2 ਅਧੀਨ ਚੱਲ ਰਹੇ ਕੰਮਾਂ ਸਬੰਧੀ, ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ), ਆਦਰਸ਼ ਸਕੂਲ ਬਣਾਉਣ ਦੀ ਤਜਵੀਜ ਸਬੰਧੀ, ਢਕੌਂਜੀ ਪੀਰ ਦੀ ਜਗ੍ਹ ਸਬੰਧੀ, ਬਟਾਲਾ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਚੌਂਕ ਦਾ ਸੁੰਦਰੀਕਰਨ ਕਰਨ ਸਬੰਧੀ (ਗੁਰੂ ਨਾਨਕ ਪਬਲਿਕ ਸਕੂਲ ਦੇ ਨੇੜੇ), ਬਟਾਲਾ ਸ਼ਹਿਰ ਦੇ ਚੌਂਕਾਂ ਵਿੱਚ ਐਲ.ਈ.ਡੀ ਲਗਾਉਣ ਬਾਰੇ, ਰਾਜੀਵ ਗਾਂਧੀ ਖੇਡ ਸਟੇਡੀਅਮ ਵਿਖੇ ਫਲੱਡ ਲਾਈਟਸ ਲਗਾਉਣ ਸਬੰਧੀ, ਸੜਕਾਂ ਦੀ ਲੈਂਡ ਸਕੈਪਿੰਗ ਅਤੇ ਸੁੰਦਰੀਕਰਨ, ਉਮਰਪੁਰਾ ਤੋਂ ਬਟਾਲਾ ਸਿਟੀ ਰੋਡ, ਗੁਰਦਾਸਪੁਰ ਤੋਂ ਅੰਮ੍ਰਿਤਸਰ ਰੋਡ ਤੇ ਕਾਦੀਆਂ ਰੋਡ ਆਦਿ ਸਬੰਧੀ ਵਿਸਥਾਰ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਕੋਲੇ ਜਾਣਕਾਰੀ ਲਈ ਗਈ ਅਤੇ ਸਖਤ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਸਬੰਧੀ ਕੋਈ ਢਿੱਲਮੱਠ ਨਾ ਵਰਤੀ ਜਾਵੇ।
ਇਸ ਮੌਕੇ ਗੁਰਮੀਤ ਸਿੰਘ ਆਰ.ਟੀ.ਏ ਗੁਰਦਾਸਪੁਰ, ਸੰਦੀਪ ਮਲਹੋਤਰਾ ਡੀਡੀਪੀਓ ਗੁਰਦਾਸਪੁਰ, ਹਰਪਾਲ ਸਿੰਘ ਸੰਧਾਵਾਲੀਆਂ ਜਿਲਾ ਸਿੱਖਿਆ ਅਫਸਰ (ਸ), ਅਮਰਜੀਤ ਸਿੰਘ ਭਾਟੀਆ ਜਿਲਾ ਸਿੱਖਿਆ ਅਫਸਰ (ਪ), ਡਾ. ਹਰਭਜਨ ਰਾਮ ਸਿਵਲ ਸਰਜਨ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ, ਐਕਸੀਅਨ ਪੀ.ਡਬਲਿਊ.ਡੀ ਹਰਜੋਤ ਸਿੰਘ, ਐਕਸੀਅਨ ਕਾਰਪੋਰੇਸ਼ਨ ਰਮਨ ਕੌਂਸਲ, ਐਕਸੀਅਨ ਸਵੀਰੇਜ ਬੋਰਡ ਪੰਕਜ ਜੈਨ, ਐਸ.ਡੀ.ਓ ਰਵਿੰਦਰ ਸਿੰਘ ਕਲਸੀ, ਨਿਰਮਲ ਸਿੰਘ, ਮਨਜੀਤ ਸਿੰਘ ਭੁੱਲਰ, ਵਿੱਕੀ ਚੌਹਾਨ ਆਦਿ ਮੌਜੂਦ ਸਨ