ਗੁਰਦਾਸਪੁਰ 30 ਮਈ (ਮੁਨੀਰਾ ਸਲਾਮ ਤਾਰੀ) ਪੰਜਾਬ ਸਰਕਾਰ ਵੱਲੋ 26454 ਵੱਖ ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸੁਰੂ ਕੀਤੀ ਗਈ ਹੈ । ਜਿਸ ਵਿੱਚ 10000 ਤੋ ਵੱਧ ਅਸਾਮੀਆਂ ਤੇ ਪੁਲਿਸ ਭਰਤੀ ਕੀਤੀ ਜਾਣੀ ਹੈ ਅਤੇ ਨਾਲ ਹੀ ਭਾਰਤੀ ਫੌਜ ਵੱਲੋ ਅਕਤੂਬਰ 2022 ਦੋਰਾਂਨ ਸਿਪਾਹੀ ਜੀ ਡੀ ਦੀ ਭਰਤੀ ਕੀਤੀ ਜਾ ਰਹੀ ਹੈ । ਇਸ ਲਈ ਸੀ ਪਾਈਟ ਕੈਂਪ ਡੇਰਾ ਬਾਬਾ ਨਾਨਕ ਵੱਲੋ ਆਰਮੀ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ 1 ਇੱਕ ) ਜੂਨ 2022 ਤੋ ਟਰੇਨਿੰਗ ਸੁਰੂ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਅਫਸਰ ਸ੍ਰੀ ਪ੍ਰਸੋਤਮ ਸਿੰਘ ਨੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਦੇ ਉਹ ਨੋਜਵਾਨ ਜੋ ਕਿ ਆਉਣ ਵਾਲੇ ਸਮੇ ਵਿੱਚ ਫੋਜ , ਪੈਰਾਮਿਲਟਰੀ ਫੋਰਸਿਸ ਅਤੇ ਪੰਜਾਬ ਪਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹਨ , ਉਹ ਟਰੇਨਿੰਗ ਲੈਣ ਲਈ ਸਕਰੀਨਿੰਗ ਟੈਸਟ ਵਾਸਤੇ ਸੀ ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਸਵੇਰੇ 900ਵਜੇ ਹਾਜਰ ਹੋ ਸਕਦੇ ਹਨ । ਜੋ ਉਮੀਦਵਾਰ ਆਰਮੀ ਵਿੱਚ ਜੀ ਡੀ ਭਰਤੀ ਦੇਖਣਾ ਚਾਹੁੰਦੇ ਹਨ । ਉਹਨਾਂ ਦੀ ਉਮਰ 17.5 ਸਾਲ ਤੋ ਲੈ ਕੇ 21 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ । ਕੱਦ 170 ਸੈਮੀ:, ਛਾਤੀ 77 ਤੋ 82 ਸੈਮੀ: ਹੋਣੀ ਚਾਹੀਦੀ ਹੈ । ਇਸੇ ਤਰ੍ਹਾਂ ਪੈਰਮਿਲਟਰੀ ਅਤੇ ਪੁਲਿਸ ਭਰਤੀ ਦੇ ਚਾਹਵਾਨ ਨੋਜਵਾਨਾਂ ਦਾ ਵੀ ਮਾਪਦੰਡ ਸਰਤਾ ਅਨੁਸਾਰ ਪੂਰਾ ਹੋਣਾ ਚਾਹੀਦਾ ਹੈ । ਇਹ ਟਰੇਨਿੰਗ ਕੇਵਲ ਉਸ ਨੂੰ ਹੀ ਦਿੱਤੀ ਜਾਵੇਗੀ ਜੋ ਭਰਤੀ ਲਈ ਲੋੜੀਦੀਆਂ ਯੋਗਤਾ ਅਤੇ ਸਰੀਰਕ ਯੋਗਤਾਵਾਂ ਨੂੰ ਪੂਰੀਆਂ ਕਰਦਾ ਹੋਵੇ । ਇਸ ਟਰੇਨਿੰਗ ਦੌਰਾਨ ਸਿਖਿਆਰਥੀ ਨੂੰ ਰਿਹਾਇਸ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ ਅਤੇ ਟਰੇਨਿੰਗ ਲਈ ਕੋਈ ਵੀ ਫੀਸ ਚਾਰਜ ਨਹੀ ਕੀਤੀ ਜਾਵੇਗੀ । ਇਸ ਟਰੇਨਿੰਗ ਲਈ ਸੀਮਿਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ । ਵਧੇਰੇ ਜਾਣਕਾਰੀ ਲਈ ਨਵਜੋਧ ਸਿੰਘ ਕੈਂਪ ਇੰਚਾਰਜ ਸੀ ਪਾਈਟ ਡੇਰਾ ਬਾਬਾ ਨਾਨਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।