ਯੋਗ ਕਰੇ , ਘਰ ਹੀ ਰਹੇ
– ਕੋਰੋਨਾ ਮਹਾਮਾਰੀ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਯੋਗ – ਕੈਂਪਸ ਡਾਇਰੈਕਟਰ ਡਾੱ.
ਨਵਾਂਸ਼ਹਿਰ , 21 ਜੂਨ(ਵਿਪਨ )
ਸੋਮਵਾਰ ਨੂੰ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਕਾਲਜ ਸਟਾਫ ਨੇ ਯੋਗ ਕਰਕੇ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ । ਬਾਬਾ ਰਾਮਦੇਵ ਦੇ ਸ਼ਾਗਰਿਦ ਯੋਗ ਆਚਾਰਿਆ ਵਰਿੰਦਰ ਨੂਰੀ ਨੇ ਪ੍ਰੋਟੋਕੋਲ ਅਨੁਸਾਰ ਯੋਗ ਅਭਿਆਸ ਅਨੁਸਾਰ ਯੋਗ ਕਰਵਾਂਉਦੇ ਹੋਏ ਇਸਦੀ ਸ਼ੁਰੁਆਤ ਕੀਤੀ। ਸੱਭ ਤੋ ਪਹਿਲਾ ਪ੍ਰਰਾਥਣਾ, ਸ਼ਿਥਿਲੀਕਰਣ ਦੇ ਅਭਿਆਸ, ਤਾੜਸਨ, ਵਰਿਖਸ਼ਾਸਨ , ਅਦਰਧਚਕਰਾਸਨ , ਤਿਰਕੋਣਾਸਨ , ਭਦਰਾਸਨ , ਵਜਰਆਸਣ , ਅਦਧ ਉਸ਼ਟਰਾਸਨ , ਸ਼ਸ਼ਕਾਸਨ , ਉਤਾਕ ਮੰਡੂਕਸਾਸਨ , ਵਕਰਾਸਨ , ਸੇਤੂ ਆਸਨ , ਢਿੱਡ ਦੇ ਵੱਲ ਲੰਮੇ ਪੈ ਕੇ ਕਰਨ ਵਾਲੇ ਆਸਨ , ਪਵਨਮੁਕਤਾਸਨ , ਸ਼ਵਾਸਨ, ਕਪਾਲ ਭਾਤੀ, ਅਨੁਲੋਮ – ਵਿਲੋਮ, ਸ਼ੀਤਲੀ ਪ੍ਰਾਣਾਇਮ , ਭਰਾਮਰੀ , ਸੂਰਜ ਪ੍ਰਣਾਇਅਮ, ਧਿਆਨ ਦੇ ਨਾਲ ਸੰਕਲਪ ਪਾਠ ( ਅੱਖਾਂ ਬੰਦ ਕਰਨ ) ਦੇ ਬਾਅਦ ਸ਼ਾਂਤੀ ਪਾਠ ਕਰਵਾਇਆ ਗਿਆ । ਉਨਾਂ ਨੇ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਜੰਕ ਫੂਡ ਤਿਆਗਨਾ ਹੋਵੇਗਾ । ਸਟਾਫ ਨੇ ਰੋਜਾਨਾ ਯੋਗ ਕਰਨ ਦਾ ਪ੍ਰਣ ਲਿਆ । ਕੇਸੀ ਗਰੁੱਪ ਦੇ ਕੈਂਪਸ ਡਾਇਰੇਕਟਰ ਡਾੱ . ਪ੍ਰਵੀਨ ਕੁਮਾਰ ਜੰਜੁਆ ਨੇ ਦੱਸਿਆ ਕਿ ਯੋਗ ਕੋਰੋਨਾ ਮਹਾਮਾਰੀ ਨਾਲ ਲੜਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ । ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਕੀਮਤੀ ਉਪਹਾਰ ਹੈ , ਇਹ ਦਿਮਾਗ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ । ਯੋਗ ਸਾਡੀ ਸਾਂਸਕਿ੍ਰਤੀ ਅਤੇ ਜੀਵਨ ਦਾ ਹਿੱਸਾ ਹੈ । ਚਲਦੇ , ਬੈਠਦੇ , ਲੰਮ ਪੈੰਦੇ , ਤਾਲੀਆਂ ਵਜਾਉਂਦੇ ਅਤੇ ਬੁਜੂਰਗਾਂ ਦੇ ਪੈਰ ਛੂਣਾ , ਅਰਦਾਸ ਕਰਣ ਨਾਲ ਵੀ ਯੋਗ ਹੁੰਦਾ ਹੈ । ਉਨਾਂ ਨੇ ਕਿਹਾ ਕਿ ਸਟੂਡੈਂਟ ਕੋਰੋਨਾ ਕਾਲ ’ਚ ਘਰ ਹੀ ਰਹਿਣ , ਯੋਗ ਕਰਨ , ਆਪਣੀ ਇੰਮਿਊਨਿਟੀ ਨੂੰ ਵਧਾਉਣ ਅਤੇ ਕੋਵਿਡ ਵੈਕਸੀਨ ਜਰੁਰ ਲੈਣ । ਮੌਕੇ ’ਤੇ ਪਿ੍ਰੰਸੀਪਲ ਡਾੱ. ਬਲਜੀਤ ਕੌਰ, ਇੰਜ. ਆਰਕੇ ਮੂੰਮ , ਡਾੱ. ਕੁਲਜਿੰਦਰ ਕੌਰ, ਇੰਜ. ਸੁਮਿਤ ਚੋਪੜਾ, ਡੀਨ ਐਡਮਿਸ਼ਨ ਐਂਡ ਪਬਲਿਸਿਟੀ ਜੀਨਤ ਰਾਣਾ , ਅੰਕੁਸ਼ ਨਿਝਾਵਨ , ਨਿਸ਼ਾ, ਰਮਿੰਦਰਜੀਤ ਕੌਰ, ਨਵਜੋਤ ਸਿੰਘ , ਅਨੂ ਸ਼ਰਮਾ , ਸਾਕਸ਼ੀ ਮੱਕੜ , ਗੌਰਵ ਅਤੇੇ ਵਿਪਨ ਕੁਮਾਰ ਆਦਿ ਦੇ ਨਾਲ ਹੋਰ ਸਟਾਫ ਹਾਜਰ ਰਿਹਾ ।