ਕਾਦੀਆਂ 23 ਮਾਰਚ (ਮੁਨੀਰਾ ਸਲਾਮ ਤਾਰੀ) ਅੱਜ ਰਗੂਨਾਥ ਮੰਦਿਰ ਜੀ ਟੀ ਰੋਡ ਧਾਰੀਵਾਲ ਵਿੱਖੇ ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੁਨਦਾਨ ਕੈੰਪ ਲਗਾਈਆ ਗਿਆ ਇਸ ਮੋਕੇ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਖੁਨ ਦਾਨ ਕਰਨ ਵਾਲੀਆਂ ਦੀ ਹੋਂਸਲਾ ਅਫਜਾਈ ਕੀਤੀ ੳਹਨਾਂ ਕਿਹਾ ਕਿ ਖੁਨ ਦਾਨ ਕਰਨਾ ਸਭ ਤੋ ਵੱਡਾ ਦਾਨ ਹੈ ਜਿਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ । ਇਸ ਮੋਕੇ ਆਮ ਆਦਮੀ ਪਾਰਟੀ ਦੀ ਮਹਿਲਾਂ ਸੂਬਾ ਸਕੱਤਰ ਬਬੀਤਾ ਖੋਸਲਾ ਸਮੇਤ ਹਜ਼ਾਰਾਂ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ