spot_img
Homeਪੰਜਾਬਮਾਲਵਾਜਮਹੂਰੀ ਅਧਿਕਾਰ ਸਭਾ ਦੇ ਵਰਕਰ ਲੁਧਿਆਣਾ ਤੋਂ ਕਾਫਲੇ ਦੇ ਰੂਪ ਵਿੱਚ ਸ਼ਾਮਲ...

ਜਮਹੂਰੀ ਅਧਿਕਾਰ ਸਭਾ ਦੇ ਵਰਕਰ ਲੁਧਿਆਣਾ ਤੋਂ ਕਾਫਲੇ ਦੇ ਰੂਪ ਵਿੱਚ ਸ਼ਾਮਲ ਹੋਏ

ਜਗਰਾਉਂ 16  ਜੂਨ ( ਰਛਪਾਲ ਸਿੰਘ ਸ਼ੇਰਪੁਰੀ)  ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਮਹੂਰੀ ਚੇਤਨਾ ਪ੍ਰਸਾਰ ਪੰਦਰਵਾੜਾ ਨੂੰ ਸਮਰਪਿਤ ਰਿਹਾ ਕਿਸਾਨ ਮੋਰਚੇ ਦਾ 259 ਵਾਂ ਦਿਨ। ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਸੰਘਰਸ਼ ਮੋਰਚੇ ਚ ਅੱਜ ਜਮਹੂਰੀ ਅਧਿਕਾਰ ਸਭਾ ਦੇ ਵਰਕਰ ਲੁਧਿਆਣਾ ਤੋਂ ਕਾਫਲੇ ਦੇ ਰੂਪ ਵਿੱਚ ਸ਼ਾਮਲ ਹੋਏ। ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ ਜਗਮੋਹਣ ਸਿੰਘ ਨੇ ਇਸ ਸਮੇਂ ਵੱਡੀ ਗਿਣਤੀ ਚ ਇਕਤਰ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲ ਤੋ ਭੀਮਾਕੋਰਾਗਾਂਵ ਘਟਨਾ ਨੂੰ ਗਲਤ ਰੰਗਤ ਦੇ ਕੇ ਗੈਰਕਾਨੂੰਨੀ ਸਰਗਰਮੀਆਂ ਵਿਰੋਧੀ ਕਾਲੇ ਕਨੂੰਨ ਤਹਿਤ ਜੇਲ੍ਹ ਚ ਬੰਦ ਕੀਤੇ ਹੋਏ ਹਨ। ਹਾਲਾਂਕਿ ਦਿੱਲੀ ਹਾਈਕੋਰਟ ਨੇ ਕਲ ਦੇ ਦੋ ਜੱਜਾਂ ਵਲੋਂ ਦਿੱਤੇ ਮਹਤਵਪੂਰਣ ਫੈਸਲੇ ਚ ਮੌਦੀ ਹਕੂਮਤ ਦੀਆਂ ਨੋਜਵਾਨਾਂ ਨੂੰ ਜੇਲਾਂ ਚ ਬੰਦ ਕਰਨ ਦੀ ਸਾਜਿਸ਼ ਨੂੰ ਪੂਰੀ ਤਰਾਂ ਬੇਪਰਦ ਕਰ ਦਿੱਤਾ ਹੈ।ਉਨਾਂ ਕਿਹਾ ਕਿ ਦੇਸ਼ ਦੇ ਅੰਦਰ ਪਿਛਲੇ 75 ਸਾਲ ਚ ਪਹਿਲਾਂ ਕਾਂਗਰਸ ਨੇ ਮੀਸਾ,ਪੋਟਾ,ਐਮਸਾ ਜਿਹੇ ਕਾਲੇ ਕਨੂੰਨ ਮੜ ਕੇ  ਜਮਹੂਰੀ ਅਧਿਕਾਰਾਂ ਦਾ ਘਾਣ ਕੀਤਾ ਤੇ ਹੁਣ ਮੋਦੀ ਹਕੂਮਤ ਯੂ ਏ ਪੀ ਏ ਮੜ ਕੇ ਜਮਹੂਰੀ ਆਜਾਦੀਆਂ ਪੈਰਾਂ ਹੇਠ ਕੁਚਲ ਰਹੇ ਹਨ।ਇਸ ਸਮੇਂ ਜੇਲਾ ਚ ਬੰਦ ਜਮਹੂਰੀ ਲਹਿਰ ਦੇ ਕਾਰਕੁੰਨਾਂ ਜਿਨਾਂ ਚ ਆਨੰਦ ਤੇਲਤੁੰਬੜੇ,ਸੂਧਾ ਭਾਰਦਵਾਜ,ਗੋਤਮ ਨੌਲੱਖਾ,ਸੁਧੀਰ ਧਾਵਲੇ, ਉਘੇ ਕਵੀ ਵਰਵਰਾ ਰਾਓ, ਰੋਨਾ ਵਿਲਸਨ,ਸਟੇਨ ਸਵਾਮੀ, ਮਹੇਸ਼ ਰਾਵਤ,ਸੁਰਿੰਦਰ ਗਾਡਗਿਲ,ਹਨੀ ਬਾਬੂ ,ਸੋਮਾ ਸੈਨ,ਵਰਨਨ ਗੋਂਜਾਲਵਜ,ਰਾਮੇਸ਼ ਗੈਚਰ, ਜੋਤੀ ਜਗਤਾਪ,ਸਾਗਰ ਗੋਰਖੇ ਆਦਿ ਸ਼ਾਮਲ ਹਨ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ।  ਇਸ ਸਮੇਂ ਓਘੇ ਵਕੀਲ ਮਹਿੰਦਰ ਸਿੰਘ ਸਿਧਵਾਂ,ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਸਵੰਤ ਜੀਰਖ,ਕਿਸਾਨ ਆਗੂ ਸੁਰਜੀਤ  ਦੋਧਰ, ਜਿਲਾ ਮਹਿੰਦਰ ਸਿੰਘ ਕਮਾਲਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਦੇ  ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰਦਿਆਂ ਜੇਕਰ ਅਸੀਂ ਜਮਹੂਰੀ ਅਧਿਕਾਰਾਂ ਦੀ ਰਾਖੀ ਅਤੇ ਝੂਠੇ ਕੇਸਾਂ ਚ ਜੇਲਾਂ ਚ ਬੰਦ ਜਮਹੂਰੀ ਘੁਲਾਟੀਆਂ ਦੀ ਰਿਹਾਈ ਦੀ ਲੜਾਈ ਨਾ ਲੜੀ ਤਾਂ  ਇਹ ਸੰਘਰਸ਼ ਵੀ ਅਰਥਹੀਨ ਹੋ ਜਾਵੇਗਾ।ਇਸ ਸਮੇਂ ਸਫਾਈ ਸੇਵਕ ਯੂਨੀਅਨ ਦੇ ਵਰਕਰ ਪ੍ਰਧਾਨ ਅਰੁਣ ਗਿਲ ਦੀ ਅਗਵਾਈ ਚ ਜਥੇ ਦੇ ਰੂਪ ਵਿੱਚ ਸ਼ਾਮਲ ਹੋਏ। ਅਜ ਦੇ ਧਰਨੇ ਚ ਪਿੰਡ ਬੱਸੂਵਾਲ ਤੋਂ ਤਰਸੇਮ ਸਿੰਘ ਬੱਸੂਵਾਲ ਪ੍ਰਧਾਨ ਦੀ ਅਤੇ ਪਿੰਡ ਜਨੇਤਪੁਰਾ ਤੋ  ਕਰਨੈਲ ਸਿੰਘ ਸਰਪੰਚ ਦੀ ਅਗਵਾਈ ਚ ਮਰਦ ਔਰਤਾਂ ਦੇ ਜਥੇ ਸ਼ਾਮਲ ਹੋਏ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ,ਨਿਰਮਲ ਸਿੰਘ ਭਮਾਲ,ਹਰਨਾਰਾਇਣ ਸਿੰਘ,ਕਰਤਾਰ ਸਿੰਘ ਵੀਰਾਨ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments